ਜੋਗਾ, 14 ਅਪ੍ਰੈਲ ( ਸਾਰਾ ਯਹਾਂ /ਗੋਪਾਲ ਅਕਲੀਆ)-ਮਾਨਸਾ-ਬਰਨਾਲਾ ਦੀ ਮੁੱਖ ਸੜਕ ਤੋਂ ਮਾਨਸਾ ਨੂੰ ਮੋਟਰਸਾਈਕਲ ਤੇ ਸਵਾਰ ਜਾ ਰਹੇ ਮਾਂ-ਪੁੱਤਰ ਦਾ ਮੋਟਰਸਾਈਕਲ ਖੱਡਿਆ ਵਿੱਚ ਡਿੱਗ ਜਾਣ ਕਾਰਨ ਦੋਵਾਂ ਦੇ ਸੱਟਾ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆ ਗੁਰਜੀਤ ਸਿੰਘ ਝੱਬਰ ਨੇ ਦੱਸਿਆ ਕਿ ਮਾਨਸਾ-ਬਰਨਾਲਾ ਦੀ ਮੁੱਖ ਸੜਕ ਮੋਟਰਸਾਈਕਲ ਤੇ ਇੱਕ ਨੌਜਵਾਨ ਤੇ ਬਜੁਰਗ ਔਰਤ ਮਾਂ-ਪੁੱਤ ਮਾਨਸਾ ਜਾ ਰਹੇ ਸਨ, ਇਸ ਸੜਕ ਤੇ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜਿਸ ਕਾਰਨ ਉਨ੍ਹਾਂ ਦੇ ਸਾਹਮਣੇ ਉਕਤ ਮੋਟਰਸਾਈਕਲ ਇੰਨ੍ਹਾਂ ਖੱਡਿਆ ਵਿੱਚ ਜਾ ਡਿੱਗਿਆ, ਜਿਸ ਨਾਲ ਉਨ੍ਹਾਂ ਦੇ ਕਾਫ਼ੀ ਸੱਟਾਂ ਲੱਗੀਆ, ਪਰ ਉਨ੍ਹਾਂ ਦਾ ਜਾਨੀ-ਮਾਲੀ ਨੁਕਸ਼ਾਨ ਹੋਣੋ ਬਚਾ ਹੋ ਗਿਆ, ਇਹ ਮਾਂ-ਪੁੱਤਰ ਮਾਨਸਾ ਵਿਖੇ ਦਿਵਾਈ ਲੈਣ ਲਈ ਜਾ ਰਹੇ ਸਨ। ਦੱਸਣਾ ਬਣਦਾ ਹੈ ਕਿ ਬਰਨਾਲਾ-ਮਾਨਸਾ ਰੋਡ ਦੀ ਮਾਨਸਾ ਕੈਂਚੀਆ ਤੋਂ ਅਕਲੀਆ ਦੀ ਹੱਦ ਤੱਕ ਇਸ ਸੜਕ ਦੀ ਹਾਲਤ ਬਹੁਤ ਬਦਤਰ ਹੋਈ ਪਈ ਹੈ, ਇਸ ਸੜਕ ਤੇ ਥਾਂ-ਥਾਂ ਤੇ ਵੱਡੇ-ਵੱਡੇ ਖੱਡੇ ਹੋਣ ਅਤੇ ਟੁੱਟ ਜਾਣ ਕਾਰਨ ਰਾਹਗੀਰਾਂ ਨੂੰ ਬਹੁਤ ਹੀ ਪ੍ਰੇਸ਼ਾਨੀਆ ਦਾ ਸਾਮਹਣਾ ਕਰਨਾ ਪੈ ਰਿਹਾ ਹੈ, ਕਿਉਕਿ ਇਹ ਸੜਕ ਵੱਡੇ-ਵੱਡੇ ਸ਼ਹਿਰਾਂ ਤੇ ਐਮਰਜੈਂਸੀ ਆਵਾਜਾਈ ਨੂੰ ਜੋੜਦੀ ਹੈ ਅਤੇ ਇਸ ਸੜਕ ਤੋਂ ਰੋਜ਼ਾਨਾ ਸਕੂਲੀ ਬੱਚਿਆਂ ਦੀਆ ਵੈਨਾਂ ਵੀ ਲੰਘਦੀਆ ਹਨ। ਇਸ ਸੜਕ ਦੀ ਰਿਪੇਅਰ ਵੀ ਕੀਤੀ ਗਈ ਸੀ, ਪਰ ਸੜਕ ਹੁਣ ਬੁਰੀ ਤਰ੍ਹਾਂ ਨਾ ਟੁੱਟ ਗਈ ਹੈ, ਜਿਸ ਕਾਰਨ ਰਾਹੀਗਰਾਂ ਵੱਲੋਂ ਇਸ ਸੜਕ ਨੂੰ ਨਵੇਂ ਸਿਰਿਓ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਪਰ ਵੱਡੇ-ਵੱਡੇ ਵਿਕਾਸ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਨੇ ਇਸ ਸੜਕ ਨੂੰ ਬਣਾਉਣ ਵੱਲ ਕੋਈ ਧਿਆਨ ਨਾ ਦਿੱਤਾ ਜਾ ਰਿਹਾ ਹੈ। ਗੁਰਜੀਤ ਸਿੰਘ ਨੇ ਹੋਰਨਾਂ ਰਾਹਗੀਰਾਂ ਨੇ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਪਾਸੋਂ ਮੰਗ ਕੀਤੀ ਕਿ ਇਸ ਸੜਕ ਨੂੰ ਦੁਆਰਾ ਨਵੇਂ ਸਿਰਿਓ ਬਣਾਇਆ ਜਾਵੇ, ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋ ਬਚਾ ਹੋ ਸਕੇ।