ਮਾਨਸਾ, 05—04—2021(ਸਾਰਾ ਯਹਾਂ/ਮੁੱਖ ਸੰਪਾਦਕ) :ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨ ੂੰ
ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਲਗਾ ਕੇ ਭੋਲੇ ਭਾਲੇ ਲੋਕਾਂ ਨੂੰ
ਵੇਚ ਕੇ ਕਮਾਈ ਕਰਨ ਵਾਲੇ ਅੰਤਰਰਾਜੀ ਵਹੀਕਲ ਚੋਰ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ
ਕੀਤੀ ਗਈ ਹੈ। ਮਾਨਸਾ ਪੁਲਿਸ ਵੱਲੋਂ ਦਰਜ਼ ਕੀਤੇ 2 ਮੁਕੱਦਮਿਆਂ ਵਿੱਚ 3 ਮੁਲਜਿਮਾਂ ਬੇਅੰਤ ਸਿੰਘ ਉਰਫ ਹੈਪੀ
ਪੁੱਤਰ ਤੇਜਾ ਸਿੰਘ ਵਾਸੀ ਜੋਗਾ, ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਖਤਾਖੇੜਾ ਜਿਲਾ ਸਿਰਸਾ (ਹਰਿਆਣਾ)
ਅਤ ੇ ਕੁਲਦੀਪ ਸਿੰਘ ਉਰਫ ਮਾਣਕ ਪੁੱਤਰ ਤੋਸਾ ਸਿੰਘ ਵਾਸੀ ਤਲਵੰਡੀ ਸਾਬ ੋ (ਬਠਿੰਡਾ) ਨੂੰ ਕਾਬ ੂ ਕੀਤਾ ਗਿਆ ਹੈ।
ਇਹਨਾਂ ਗ੍ਰਿਫਤਾਰ ਮੁਲਜਿਮਾਂ ਦੀ ਮੁਢਲੀ ਪੁੱਛਗਿੱਛ ਤੇ ਇਹਨਾਂ ਪਾਸੋਂ ਚੋਰੀ ਦੇ ਕੁੱਲ 10 ਮੋਟਰਸਾਈਕਲ (3 ਬੁਲਟ
O 4ਸਪਲੈਂਡਰ O 2 ਹੀਰੋ ਡੀਲਕਸ O 1 ਪਲਟੀਨਾ) ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋਟਰਸਾਈਕਲਾਂ
ਦੀ ਕੁੱਲ ਮਾਲੀਤੀ ਕਰੀਬ 6 ਲੱਖ ਰੁਪੲ ੇ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਵੱਲੋਂ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਿਤੀ
01—04—2021 ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ
ਸਬੰਧ ਵਿੱਚ ਨੇੜੇ ਬੱਸ ਅੱਡਾ ਬਾਹੱਦ ਪਿੰਡ ਰੱਲਾ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਬੇਅੰਤ ਸਿੰਘ ਉਰਫ ਹੈਪੀ
ਪੁੱਤਰ ਤੇਜਾ ਸਿੰਘ ਵਾਸੀ ਜੋਗਾ ਵਹੀਕਲ ਚੋਰੀ ਕਰਨ ਦਾ ਆਦੀ ਹੈ ਅਤ ੇ ਅੱਜ ਵੀ ਚੋਰੀ ਕੀਤੇ ਮੋਟਰਸਾਈਕਲ ਤੇ
ਜਾਅਲੀ ਨੰਬਰ ਪਲੇਟ ਲਗਾ ਕੇ ਵੇਚਣ ਦੀ ਤਾਂਕ ਵਿੱਚ ਹੈ। ਸੀ.ਆਈ.ਏ. ਸਟਾਫ ਮਾਨਸਾ ਦੇ ਸ:ਥ: ਪਾਲ ਸਿੰਘ
ਸਮੇਤ ਪੁਲਿਸ ਪਾਰਟੀ ਵੱਲੋਂ ਮੁਲਜਿਮ ਵਿਰੁੱਧ ਮੁਕੱਦਮਾ ਨੰਬਰ 29 ਮਿਤੀ 01—04—2021 ਅ/ਧ
420,379,473,34 ਹਿੰ:ਦੰ: ਥਾਣਾ ਜੋਗਾ ਦਰਜ਼ ਰਜਿਸਟਰ ਕਰਾਇਆ ਗਿਆ। ਇਸੇ ਤਰਾ ਮਿਤੀ
03—04—2021 ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੇ ਸ:ਥ: ਜਗਸੀਰ ਸਿੰਘ ਸਮੇਤ ਪੁਲਿਸ
ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਇਲਾਕਾ ਥਾਣਾ ਭੀਖੀ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ
ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਖਤਾਖੇੜਾ ਜਿਲਾ ਸਿਰਸਾ (ਹਰਿਆਣਾ) ਅਤ ੇ ਕੁਲਦੀਪ ਸਿੰਘ ਉਰਫ
ਮਾਣਕ ਪੁੱਤਰ ਤੋਸਾ ਸਿੰਘ ਵਾਸੀ ਤਲਵੰਡੀ ਸਾਬੋ (ਬਠਿੰਡਾ) ਜੋ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ
ਅੱਜ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਘੁੰਮ ਰਹੇ ਹਨ। ਜਿਸਤੇ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 50 ਮਿਤੀ
03—04—2021 ਅ/ਧ 379,411 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ।
ਸ੍ਰੀ ਦਿਗ ਵਿਜੇ ਕਪਿੱਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ ਸ੍ਰੀ ਤਰਸੇਮ ਮਸੀਹ
ਡੀ.ਐਸ.ਪੀ. (ਡੀ) ਮਾਨਸਾ ਦੀ ਅਗਵਾਈ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ੲ ੇ. ਸਟਾਫ
ਮਾਨਸਾ ਵੱਲੋਂ ਡੂੰਘਾਈ ਵਿੱਚ ਤਕਨੀਕੀ ਢੰਗ ਨਾਲ ਮੁਕੱਦਮਿਆਂ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਜਿਹਨਾਂ ਵੱਲੋ ਕੜੀ ਨਾਲ ਕੜੀ ਜੋੜਦੇ ਹੋੲ ੇ ਮੁਕੱਦਮਿਆਂ ਦੀ ਤਫਤੀਸ ਨੂੰ ਅੱਗੇ ਵਧਾਇਆ ਗਿਆ। ਜਿਹਨਾਂ ਪਾਸੋਂ
ਚੋਰੀ ਦੇ ਕੁੱਲ 10 ਮੋਟਰਸਾਈਕਲ (3 ਬੁਲਟ O 4 ਸਪਲੈਂਡਰ O 2 ਹੀਰੋ ਡੀਲਕਸ O 1 ਪਲਟੀਨਾ) ਬਰਾਮਦ ਕੀਤੇ
ਗਏ ਹਨ। ਬਰਾਮਦ ਕੀਤੇ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 6 ਲੱਖ ਰੁਪਏ ਬਣਦੀ ਹੈ।
ਗ੍ਰਿਫਤਾਰ ਮੁਲਜਿਮ ਬੇਅੰਤ ਸਿੰਘ ਵਿਰੁੱਧ ਪਹਿਲਾਂ ਵੀ ਵਹੀਕਲ ਚੋਰੀ ਦਾ ਮੁਕੱਦਮਾ ਨੰ:121/2020
ਅ/ਧ 379 ਹਿੰ:ਦੰ: ਥਾਣਾ ਮੋਹਾਲੀ ਤੇ ਇੱਕ ਮੁਕੱਦਮਾ ਨੰ:28/2012 ਅ/ਧ 353,186,436,427,451,
148,149 ਹਿੰ:ਦੰ: ਥਾਣਾ ਜ ੋਗਾ ਦਰਜ਼ ਰਜਿਸਟਰ ਹਨ, ਇਹ ਮੁਲਜਿਮ ਮੋਹਾਲੀ ਵਿਖੇ ਮੈਡੀਕਲ ਕੇਅਰ ਟੇਕਰ ਦਾ
ਕੰਮ ਕਰਦਾ ਹੈ। ਦੂਸਰੇ ਮੁਲਜਿਮ ਕੁਲਦੀਪ ਸਿੰਘ ਅਤ ੇ ਮਨਦੀਪ ਸਿੰਘ ਪਲੰਬਰ ਦਾ ਕੰਮ ਕਰਦੇ ਹਨ ਅਤ ੇ ਜੋ ਭੋਲੇ
ਭਾਲੇ ਲੋਕਾਂ ਨੂੰ ਇਹ ਦੱਸਦੇ ਹਨ ਕਿ ਉਹ ਫਾਇਨਾਂਸ ਕੰਪਨੀਆਂ ਵਿੱਚ ਕੰਮ ਕਰਦੇ ਹਨ ਅਤ ੇ ਲੋਕਾਂ ਨੂੰ ਇਹ ਝਾਂਸਾ
ਦਿੰਦੇ ਹਨ ਕਿ ਅਸੀ ਕੰਪਨੀ ਵਿੱਚੋ ਘੱਟ ਰੇਟ ਦੇ ਵਹੀਕਲ ਖਰੀਦ ਦੇ ਹਾਂ ਅਤ ੇ ਕੰਪਨੀ ਵਾਲੇ ਉਹਨਾਂ ਨੂੰ ਘੱਟ ਰੇਟ ਤੇ
ਵਹੀਕਲ ਦੇ ਦਿੰਦੇ ਹਨ। ਜੋ ਇਹ ਚੋਰੀ ਕੀਤੇ ਮੋਟਰਸਾਈਕਲਾਂ ਤੇ ਜਾਅਲੀ ਨੰਬਰ ਪਲੇਟਾ ਲਗਾ ਕੇ ਘੱਟ ਰੇਟ ਦਾ
ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਹਨ। ਗ੍ਰਿਫਤਾਰ ਮੁਲਜਿਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ
ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਗੈਂਗ ਦੇ ਹੋਰ ਮੁਲਜਿਮਾਂ ਨੂੰ ਕਾਬ ੂ ਕਰਕੇ ਹੋਰ ਬਰਾਮਦਗੀ
ਕਰਵਾਈ ਜਾਵੇਗੀ। ਮੁਕੱਦਮਿਆਂ ਦੀ ਤਫਤੀਸ ਜਾਰੀ ਹੈ।
ਮੁਕੱਦਮਾ ਨੰਬਰ 29 ਮਿਤੀ 01—04—2021 ਅ/ਧ 420,379,473,34 ਹਿੰ:ਦੰ: ਥਾਣਾ ਜੋਗਾ
ਮੁਕੱਦਮਾ ਨੰਬਰ 50 ਮਿਤੀ 03—04—2021 ਅ/ਧ 379,411 ਹਿੰ:ਦੰ: ਥਾਣਾ ਭੀਖੀ
ਮੁਲਜਿਮ 1). ਬੇਅੰਤ ਸਿੰਘ ਉਰਫ ਹੈਪੀ ਪੁੱਤਰ ਤੇਜਾ ਸਿੰਘ ਵਾਸੀ ਜੋਗਾ (ਗ੍ਰਿਫਤਾਰ)
2). ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਖਤਾਖੇੜਾ ਜਿਲਾ ਸਿਰਸਾ, ਹਰਿਆਣਾ(ਗ੍ਰਿਫਤਾਰ)
3). ਕ ੁਲਦੀਪ ਸਿੰਘ ਉਰਫ ਮਾਣਕ ਪੁੱਤਰ ਤੋਸਾ ਸਿੰਘ ਵਾਸੀ ਤਲਵੰਡੀ ਸਾਬ ੋ (ਗ੍ਰਿਫਤਾਰ)
ਅਤ ੇ 2 ਹੋਰ ਮੁਲਜਿਮਾਂ ਦੀ ਗ੍ਰਿਫਤਾਰੀ ਬਾਕੀ ਹੈ।
ਬਰਾਮਦਗੀ: ਕੁੱਲ 10 ਮੋਟਰਸਾਈਕਲ (3 ਬੁਲਟO4ਸਪਲੈਂਡਰO2 ਹੀਰੋ ਡੀਲਕਸ—1 ਪਲਟੀਨਾ)
ਕੁੱਲ ਮਾਲੀਤੀ ਕਰੀਬ 6 ਲੱਖ ਰੁਪਏ ਬਣਦੀ ਹੈ।
ਟਰੇਸ ਕੇਸ: —8 ਮੋਟਰਸਾਈਕਲ ਫੇਸ—8 ਮੋਹਾਲੀ ਤੋਂ ਚੋਰੀ ਕੀਤੇ।
—2 ਮੋਟਰਸਾਈਕਲ ਮਾਨਸਾ ਤੋਂ ਚੋਰੀ ਕੀਤੇ ਹਨ।
ਮੁਲਜਿਮਾਂ ਦਾ ਪਿਛਲਾ ਰਿਕਾਰਡ:
1). ਬੇਅੰਤ ਸਿੰਘ ਉਰਫ ਹੈਪੀ ਪੁੱਤਰ ਤੇਜਾ ਸਿੰਘ ਵਾਸੀ ਜੋਗਾ
—ਮੁਕੱਦਮਾ ਨੰ:121/2020 ਅ/ਧ 379 ਹਿੰ:ਦੰ: ਥਾਣਾ ਮੋਹਾਲੀ
—ਮੁਕੱਦਮਾ ਨੰ:28/2012 ਅ/ਧ 353,186,436,427, 451, 148,149 ਹਿੰ:ਦੰ:
ਥਾਣਾ ਜੋਗਾ
2). ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਖਤਾਖੇੜਾ ਜਿਲਾ ਸਿਰਸਾ (ਹਰਿਆਣਾ)
—ਪੜਤਾਲ ਕੀਤੀ ਜਾ ਰਹੀ ਹੈ।
3). ਕ ੁਲਦੀਪ ਸਿੰਘ ਉਰਫ ਮਾਣਕ ਪੁੱਤਰ ਤੋਸਾ ਸਿੰਘ ਵਾਸੀ ਤਲਵੰਡੀ ਸਾਬ ੋ (ਬਠਿੰਡਾ)
—ਪੜਤਾਲ ਕੀਤੀ ਜਾ ਰਹੀ ਹੈ।
…….