ਮਾਨਸਾ, 06 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ): ਸੀਨੀਅਰ ਕਪਤਾਨ ਪੁਲਿਸ ਡਾ:ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜੇਕਰ ਕੋਈ ਵੀ ਮੁਕਦੱਮਾ ਦਰਜ ਰਜਿਸਟਰ ਹੁੰਦਾ ਹੈ ਤਾਂ ਉਸਦੀ ਤਫਤੀਸ਼ ਪੂਰੇ ਪਾਰਦਰਸ਼ੀ ਢੰਗ ਨਾਲ ਜ਼ੀਰੋ ਸਹਿਨਸ਼ੀਲਤਾ (Zero Tolerance) ਤਹਿਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਥਾਣਾ ਸਦਰ ਮਾਨਸਾ ਵਿਖੇ ਬਰਬਿਆਨ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਨਾਈਆ ਵਾਲਾ ਮੰਦਰ ਲੱਲੂਆਣਾ ਮੁਕੱਦਮਾ ਨੰਬਰ 131 ਮਿਤੀ 2-6-23 ਅ/ਧ 307,341,323,506,34 ਹਿੰ:ਦੰ: ਤਹਿਤ ਬਰਖਿਲਾਫ ਸੰਗਤਪਾਲ ਸਿੰਘ ਉਰਫ ਮੋਗੜੀ ਪੁੱਤਰ ਬਿਕਰਮਜੀਤ ਸਿੰਘ ਵਾਸੀ ਨੇੜੇ ਨਾਈਆਂ ਵਾਲਾ ਮੰਦਰ ਵਾਰਡ ਨੰਬਰ 09 ਮਾਨਸਾ, ਪਰਮਿੰਦਰ ਸਿੰਘ ਉਰਫ ਝੋਟਾ ਪੁੱਤਰ ਭੀਮ ਸਿੰਘ ਵਾਸੀ ਨੇੜੇ ਪੁਲ ਸੂਆ ਵਾਟਰ ਵਰਕਸ ਰੋਡ ਮਾਨਸਾ, ਸੰਦੀਪ ਕੁਮਾਰ ਸ਼ਰਮਾ ਉਰਫ ਸੀਪਾ ਪੁੱਤਰ ਪਵਨ ਕੁਮਾਰ ਵਾਸੀ ਨੇੜੇ ਨਾਈਆਂ ਵਾਲਾ ਮੰਦਰ ਵਾਰਡ ਨੰਬਰ 09 ਮਾਨਸਾ, ਕਾਟੋ ਹਲਵਾਈ ਪੁੱਤਰ ਸੰਜੇ ਹਲਵਾਈ ਵਾਸੀ ਮਾਨਸਾ ਦਰਜ ਰਜਿਸਟਰ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਪਰਮਿੰਦਰ ਸਿੰਘ ਉਰਫ ਝੋਟਾ ਪੁੱਤਰ ਭੀਮ ਸਿੰਘ ਨੂੰ 3 ਜੂਨ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਪਰਮਿੰਦਰ ਸਿੰਘ ਉਰਫ ਝੋਟਾ ਪੁੱਤਰ ਭੀਮ ਸਿੰਘ ਖਿਲਾਫ ਮੁਕੱਦਮਾ ਵਿੱਚ ਪੁਖਤਾ ਸਹਾਦਤ ਨਾ ਆਉਣ ਕਰਕੇ ਉਸਨੂੰ 5 ਜੂਨ 2023 ਨੂੰ ਮੁਕੱਦਮੇ ਵਿੱਚ ਡਿਸਚਾਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਤਫਤੀਸ ਜਾਰੀ ਹੈ, ਜੇਕਰ ਫਿਰ ਵੀ ਕਿਸੇ ਦੀ ਮੁਕੱਦਮਾ ਵਿੱਚ ਕੋਈ ਭੂਮਿਕਾ ਆਉਦੀ ਹੈ ਤਾਂ ਉਸਨੂੰ ਦੁਬਾਰਾ ਤਫਤੀਸ਼ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਮੁਕੱਦਮੇ ਦੇ ਮੁਦਈ ਵੱਲੋਂ ਝੂਠਾ ਬਿਆਨ ਦੇ ਕੇ ਮੁਕੱਦਮਾ ਦਰਜ ਕਰਵਾਇਆ ਹੈ ਤਾਂ ਉਸ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋ ਇਲਾਵਾ ਜੇਕਰ ਇਸ ਵਿੱਚ ਕਿਸੇ ਪੁਲਿਸ ਕਰਮਚਾਰੀ ਦੀ ਅਣਗਿਹਲੀ ਸਾਹਮਣੇ ਆਉਦੀ ਹੈ ਤਾਂ ਉਸ ਖਿਲਾਫ ਵੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।