ਮਿਤੀ 27.12.2024(ਸਾਰਾ ਯਹਾਂ/ਮੁੱਖ ਸੰਪਾਦਕ)
ਸ੍ਰੀ ਭਾਗੀਰਥ ਸਿੰਘ ਮੀਨਾ,ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਮਾਨਸਾ ਪੁਲਿਸ ਵੱਲੋ ਜਿਲਾ ਅੰਦਰ ਵੱਖ-ਵੱਖ ਥਾਣਿਆਂ ਵਿੱਚ ਦਰਜ ਐਨ.ਡੀ.ਪੀ.ਐਸ ਐਕਟ ਤਹਿਤ ਕੇਸਾ ਦਾ ਮਾਲ ਮੁਕਦੱਮਾ ਤਲਫ ਕੀਤਾ ਗਿਆ।
ਮਾਨਯੋਗ ਐਸ.ਐਸ.ਪੀ ਸਾਹਿਬ ਮਾਨਸਾ ਜੀ ਨੇ ਦੱਸਿਆ ਕਿ ਉਹਨਾਂ ਖੁਦ ਦੀ ਨਿਗਰਾਨੀ ਹੇਠ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ(ਇਨਵੈ:) ਮਾਨਸਾ ਅਤੇ ਸ੍ਰੀ ਜਸਵਿੰਦਰ ਸਿੰਘ ਡੀ.ਐਸ.ਪੀ (ਇਨਵੈ:) ਦੀ ਹਾਜਰੀ ਵਿੱਚ ਐਨ.ਡੀ.ਪੀ.ਐਸ ਐਕਟ ਦੇ 16 ਪ੍ਰੀ-ਟਰਾਇਲ ਕੇਸ਼ਾ ਦਾ ਸਬੰਧਿਤ ਮਾਲ ਮੁਕਦੱਮਾ 83 ਕਿਲੋ 360 ਗ੍ਰਾਮ ਭੂੱਕੀ ਚੂਰਾ ਪੋਸਤ, 2 ਕਿਲੋ 600 ਗ੍ਰਾਮ ਗਾਂਜਾ, 110 ਗ੍ਰਾਮ ਹੈਰੋਇਨ, 80 ਨਸੀਲੀਆਂ ਗੋਲੀਆਂ ਜਿੰਨਾਂ ਨੂੰ ਪ ੁਲਿਸ ਲਾਇਨ ਮਾਨਸਾ ਵਿੱਚ ਬਣੇ ਇੰਨਸ਼ੀਲੇਟਰ ਪਰ ਨਸ਼ਟ ਕੀਤਾ ਗਿਆ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਜਿਲ੍ਹਾ ਮਾਨਸਾ ਅੰਦਰ ਐਨ.ਡੀ.ਪੀ.ਐਸ ਐਕਟ ਤਹਿਤ ਬਾਕੀ ਰਹਿੰਦੇ ਕੇਸ਼ਾ ਦਾ ਮਾਲ ਮੁਕਦੱਮਾ ਬਾਰੇ ਮਾਨਯੋਗ ਅਦਲਾਤਾਂ ਪਾਸੋਂ ਹੁਕਮ ਹਾਸਿਲ ਕਰਕੇ ਨਸ਼ਟ ਕੀਤਾ ਜਾਵੇਗਾ।