ਮਿਤੀ 23.07.2024 (ਸਾਰਾ ਯਹਾਂ/ਮੁੱਖ ਸੰਪਾਦਕ)
ਸ੍ਰ: ਮਨਮ ੋਹਨ ਸਿੰਘ ਅੋਲਖ, ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ) ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 21/22.07.2024 ਦੀ ਦਰਮਿਆਨੀ ਰਾਤ ਨੂੰ ਪਿੰਡ ਫੁੱਲੂਵਾਲਾ ਡੋਗਰਾ ਵਿਖੇ ਨਾ-ਮਲੂਮ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਕੀਤੇ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆ ਵਿੱਚ ਸੁਲਝਾਉਣ ਵਿੱਚ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਮੁੱਕਦਮਾ ਨੂੰ ਟਰੇਸ ਕਰਕ ੇ ਦੋਨੋਂ ਦੋਸ਼ੀਆਂ ਨੂੰ ਗਿ ੍ਰਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਹਥਿਆਰ ਲੱਕੜੀ ਦੀ ਬਾਲੀ (ਕੜੀ) ਬਰਾਮਦ ਕੀਤੀ ਗਈ ਹੈ।
ਸ੍ਰ: ਮਨਮੋਹਨ ਸਿੰਘ ਅੋਲਖ, ਕਪਤਾਨ ਪੁਲਿਸ (ਇੰਨਵੈ.) ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਪਾਸ ਲਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 21.07.2024 ਨੂੰ ਉਸਦਾ ਪਿਤਾ ਲਾਭ ਸਿੰਘ ਘਰ ਦੇ ਬਾਹਰ ਗੇਟ ਸੜਕ ਕ ੋਲ ਸੁੱਤਾ ਪਿਆ ਸੀ, ਤਾਂ ਜਦੋ ਮਿਤੀ 22.07.2024 ਦੀ ਸਵੇਰ ਨੰ ੂ ਮੁੱਦਈ ਦੀ ਮਾਤਾ
ਸੁਖਪਾਲ ਕੌਰ ਆਪਣੇ ਘਰਵਾਲੇ ਲਾਭ ਸਿੰਘ (57 ਸਾਲ) ਨੂੰ ਉਠਾਉਣ ਗਈ, ਤਾਂ ਉਸਨੇ ਦੇਖਿਆ ਕਿ ਉਸਦੇ ਘਰਵਾਲੇ ਦਾ ਰਾਤ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਜਿਸ ਤੇ ਮੁੱਖ ਅਫਸਰ ਥਾਣਾ ਵੱਲੋ ਲਖਵੀਰ ਸਿ ੰਘ ਦੇ ਬਿਆਨ ਪਰ ਮੁ.ਨੰ.161 ਮਿਤੀ 20.07.2024 ਅ/ਧ 103,3(5) ਭਂਸ਼ ਥਾਣਾ ਸਿਟੀ ਬੁਢਲਾਡਾ ਬਰਖਿਲਾਫ ਨਾ-ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਸ੍ਰ: ਨਾਨਕ ਸਿੰਘ, ਆਈ.ਪੀ.ਅ ੈਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰ: ਮਨਮੋਹਨ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈ.) ਮਾਨਸਾ ਅਤੇ ਮਨਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸ.ਡ. ਬੁਢਲਾਡਾ ਵ ੱਲੋ ਅਗਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਮੁੱਕਦਮਾ ਦੀ ਤਫਤੀਸ਼ ਨੂੰ ਵਿਗਿਆਨਿਕ ਅਤੇ ਤਕਨੀਕੀ ਢੰਗਾਂ ਨਾਲ ਅੱਗੇ ਵਧਾਉਂਦੇ ਹੋਏ ਮੁੱਕਦਮਾ ਨੂੰ ਟਰੇਸ ਕਰਕੇ ਅਮਨਦੀਪ ਕੌਰ ਪਤਨੀ ਬਲਦੀਪ ਸਿੰਘ, ਮਨਦੀਪ ਸਿੰਘ ਪੁੱਤਰ ਰਮੇਸ ਕੁਮਾਰ ਵਾਸੀਆਨ ਫੁੱਲੂਵਾਲਾ ਡੋਗਰਾ ਨੂੰ ਮੁੱਕਦਮਾ ਹਜ਼ਾ ਵਿੱਚ ਨਾਮਜ਼ਦ ਕੀਤਾ ਗਿਆ। ਦੋਨੋ ਦੋਸ਼ੀਆਨ ਨੂੰ ਗਿ ੍ਰਫਤਾਰ ਕੀਤਾ ਗਿਆ। ਮਨਦੀਪ ਸਿੰਘ ਉਰਫ ਭੂਸ਼ਣ ਪਾਸਂੋ ਵਾਰਦਾਤ ਵਿੱਚ ਵਰਤਿਆ ਹਥਿਆਰ ਲੱਕੜ ਦੀ ਬਾਲੀ (ਕੜੀ) ਬ੍ਰਾਮਦ ਕਰਵਾਈ ਗਈ ਹੈ। ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਜਿਸਦੇ ਮਨਦੀਪ ਸਿੰਘ ਪੁੱਤਰ ਰਮੇਸ ਕੁਮਾਰ ਵਾਸੀ ਫੁੱਲੂਵਾਲਾ ਡੋਗਰਾ ਨਾਲ 3-4 ਸਾਲ ਤੋ ਨਜ਼ਾਇਜ ਸਬੰਧ ਸੀ। ਮ੍ਰਿਤਕ ਲਾਭ ਸਿੰਘ ਜੋ ਐਲ.ਆਈ.ਸੀ. ਵਿੱਚ ਨੌਕਰੀ ਕਰਦਾ ਸੀ, ਜਿਸਦੀ 31 ਜੁਲਾਈ 2024 ਨੂੰ ਰਿਟਾਇਰਮੈਂਟ ਸੀ। ਅਮਨਦੀਪ ਕੌਰ ਮਹਿਸੂਸ ਕਰਦੀ ਸੀ ਕਿ ਉਸਦਾ ਸਹੁਰਾ ਰਿਟਾਇਰਮੈਂਟ ਤੋਂ ਬਾਅਦ ਉਸਦੇ ਅਤੇ ਮਨਦੀਪ ਸਿੰਘ ਦੇ ਸਬੰਧਾ ਵਿਚਕਾਰ ਅੜਿੱਕਾ ਹੋਵੇਗਾ। ਇਹ ਅੜਿੱਕਾ ਦੂਰ ਕਰਨ ਲਈ ਮਿਤੀ 21/22.07.2024 ਦੀ ਦਰਮਿਆਨੀ ਰਾਤ ਨੂੰ ਅਮਨਦੀਪ ਕੌਰ ਨੇ ਆਪਣੇ ਸਹੁਰਾ ਲਾਭ ਸਿੰਘ ਦੇ ਬਾਹਰ ਸੁੱਤਾ ਹੋਣ ਬਾਰੇ ਮਨਦੀਪ ਸਿੰਘ ਨੂੰ ਦੱਸ ਦਿੱਤਾ। ਗਿ ੍ਰਫਤਾਰ ਵਿਅਕਤੀਆਂ ਨੂੰ ਮਾਨਯ ੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।