*ਮਾਨਸਾ ਪੁਲਿਸ ਵੱਲੋੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌੌਕੇ ਲਗਾਏ 16 ਵਿਸ਼ੇਸ਼ ਕੈਂਪਾਂ ਵਿੱਚ ਔੌਰਤਾਂ ਨਾਲ ਸਬੰਧਤ 126 ਦਰਖਾਸ਼ਤਾਂ ਦਾ ਮੌੌਕੇ *ਤੇ ਨਿਪਟਾਰਾ*

0
14

ਮਾਨਸਾ, 08 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ )  : ਮਾਨਸਾ ਪੁਲਿਸ ਵੱਲੋੋਂ ਜਿ਼ਲਾ ਅਤੇ ਥਾਣਾ ਪੱਧਰ *ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਸੀਨੀਅਰ ਕਪਤਾਨ ਪੁਲਿਸ ਸ੍ਰੀ ਦੀਪਕ ਪਾਰੀਕ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਔੌਰਤਾਂ ਨੂੰ ਮੌੌਕੇ *ਤੇ ਹੀ ਇਨਸਾਫ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਿ਼ਲ੍ਹੇ ਦੇ ਸਾਰੇ ਥਾਣਿਆਂ, ਵੂਮੈਨ ਸੈੱਲ, ਈ.ਓ. ਵਿੰਗ ਅਤੇ ਸਾਈਬਰ ਸੈੱਲ ਮਾਨਸਾ ਵਿਖੇ ਦਰਖਾਸਤਾਂ ਦੇ ਨਿਪਟਾਰੇ ਸਬੰਧੀ 16 ਥਾਵਾਂ *ਤੇ ਵਿਸੇਸ਼ ਕੈਂਪ ਲਗਾਏ ਗਏ। ਜਿ਼ਲ੍ਹੇ ਦੇ ਗਜ਼ਟਿਡ ਅਫਸਰਾਨ ਦੀ ਨਿਗਰਾਨੀ ਹੇਠ ਇਨ੍ਹਾਂ ਕੈਂਪਾਂ ਵਿਚ ਔੌਰਤਾਂ ਦੀਆਂ ਦਰਖ਼ਾਸਤਾਂ ਸੁਣੀਆਂ ਗਈਆਂ ਅਤੇ ਪਹਿਲ ਦੇ ਆਧਾਰ *ਤੇ ਮੌਕੇ ਉੱਤੇ ਹੀ ਯੋੋਗ ਹੱਲ ਕੀਤਾ ਗਿਆ। ਐਸ.ਐਸ.ਪੀ. ਵੱਲੋਂ ਵੀ ਥਾਣਿਆਂ ਵਿਖੇ ਲੱਗੇ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਕੇ ਦਰਖਾਸਤੀਆਂ ਨੂੰ ਸੁਣਦਿਆਂ ਉਨ੍ਹਾਂ ਦੀਆਂ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਜਿ਼ਲ੍ਹੇ ਵਿਚ ਲਗਾਏ ਗਏ ਇਨ੍ਹਾਂ ਵਿਸ਼ੇਸ਼ ਕੈਂਪਾਂ ਦੌੌਰਾਨ ਔੌਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ 126 ਸਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।
ਜਿ਼ਲ੍ਹੇ ਵਿਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀਆਂ ਦੇ ਵੈਲਫੇਅਰ ਦੇ ਮੱਦੇਨਜ਼ਰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਦੇ ਹੋੋਏ ਸਰਦੂਲਗੜ੍ਹ ਵਿਖੇ ਅਤੇ ਜਿ਼ਲਾ ਹੈਡਕੁਆਰਟਰ ਮਾਨਸਾ ਵਿਖੇ ਦੋੋ ਥਾਵਾਂ *ਤੇ ਫਰੀ ਮੈਡੀਕਲ ਚੈਕਅੱਪ ਕੈਂਪਾਂ ਦਾ ਆਯੋੋਜਨ ਕੀਤਾ ਗਿਆ।ਸਰਦੂਲਗੜ ਵਿਖੇ ਹੋੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਸੰਗਰੂਰ ਦੀ ਮੈਡੀਕਲ ਟੀਮ ਵੱਲੋੋਂ 49 ਕਰਮਚਾਰਨਾਂ ਦਾ ਮੈਡੀਕਲ ਚੈਕਅੱਪ ਕਰਕੇ ਖੂਨ ਦੇ ਨਮੂਨੇ ਲੈ ਕੇ ਮੁਫਤ ਟੈਸਟ ਕੀਤੇ ਗਏ। ਇਸੇ ਤਰ੍ਹਾਂ ਉਪ ਕਪਤਾਨ ਪੁਲਿਸ (ਔੌਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ) ਮਾਨਸਾ ਦੇ ਦਫ਼ਤਰ ਵਿੱਚ ਲਗਾਏ ਮੈਡੀਕਲ ਕੈਂਪ ਦੌੌਰਾਨ ਚੰਡੀਗੜ੍ਹ ਲੈਬਾਰਟਰੀ ਮਾਨਸਾ ਦੀ ਮੈਡੀਕਲ ਟੀਮ ਵੱਲੋੋਂ 25 ਮਹਿਲਾ ਪੁਲਿਸ ਕਰਮਚਾਰਨਾਂ ਦਾ ਚੈਕਅੱਪ ਕਰਕੇ ਮੁਫਤ ਟੈਸਟ ਕੀਤੇ ਗਏ।


ਇਸ ਤੋੋਂ ਇਲਾਵਾ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਕਾਲਜ ਸਟਾਫ ਅਤੇ ਵਿਦਿਆਰਥਣਾਂ ਨੂੰ ਇਕੱਠੇ ਕਰਕੇ ਸੈਮੀਨਾਰ ਲਗਾਇਆ ਗਿਆ, ਜਿੱਥੇ ਡਾ: ਬਲਜੀਤ ਕੌੌਰ ਅਤੇ ਡਾ: ਰੂਬੀ ਸਿਵਲ ਹਸਪਤਾਲ ਮਾਨਸਾ ਵੱਲੋੋਂ ਮਹਿਲਾਵਾਂ ਵਿੱਚ ਵਧ ਰਹੇ ਕੈਂਸਰ ਰੋਗਾਂ ਤੋੋਂ ਬਚਾਅ ਲਈ ਅਤੇ ਔੌਰਤਾਂ ਦੇ ਗਾਇਨੀ ਰੋੋਗਾਂ ਸਬੰਧੀ ਜਾਣਕਾਰੀ ਦਿੱਤੀ ਗਈ। ਸ਼ੋਸ਼ਲ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਦਫ਼ਤਰ ਮਾਨਸਾ ਵੱਲੋੋਂ ਇੰਚਾਰਜ ਸਖੀ ਸੈਂਟਰ ਐਡਵੋੋਕੇਟ ਗਗਨਦੀਪ ਕੌੌਰ ਵੱਲੋੋਂ ਘਰੇਲੂ ਹਿੰਸਾਂ, ਸੈਕਸੂਅਲ ਹਰਾਸਮੈਂਟ ਆਦਿ ਸਬੰਧੀ ਕਾਨੂੰਨੀ ਜਾਣਕਾਰੀ ਦਿੱਤੀ ਗਈ ਅਤੇ ਇੰਸਪੈਕਟਰ ਸੁਖਵੀਰ ਕੌੌਰ ਇੰਚਾਰਜ ਵੂਮੈਨ ਸੈਲ ਮਾਨਸਾ ਵੱਲੋੋਂ ਸੈਕਸੂਅਲ ਹਰਾਸਮੈਂਟ ਸਬੰਧੀ ਜਾਗਰੂਕ ਕੀਤਾ ਗਿਆ।


ਐਸ.ਐਸ.ਪੀ. ਸ੍ਰੀ ਦੀਪਕ ਪਾਰੀਕ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਮੌੌਕੇ ਔੌਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ ਦਰਖਾਸ਼ਤਾਂ ਦਾ ਨਿਪਟਾਰਾ ਕਰਕੇ ਲੋੋੜਵੰਦ ਮਹਿਲਾਵਾਂ ਨੂੰ ਇਨਸਾਫ ਮੁਹੱਈਆ ਕਰਵਾਇਆ ਗਿਆ ਹੈ, ਜਿਸ ਸਬੰਧੀ ਸਮੁੱਚੀ ਮਾਨਸਾ ਪੁਲਿਸ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਅਸਰਦਾਰ ਢੰਗ ਨਾਲ ਮਨਾਉਦੇ ਹੋੋਏ ਮਹਿਲਾਵਾਂ ਦੇ ਮਾਣ ਸਤਿਕਾਰ ਨੂੰ ਹੋੋਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੁਲਿਸ ਪ੍ਰਤੀ ਕੋੋਈ ਵੀ ਕੰਮਕਾਜ਼ ਪਵੇ ਤਾਂ ਉਹ ਬਿਨਾ ਕਿਸੇ ਡਰ ਪ੍ਰੇਸ਼ਾਨੀ ਤੋੋਂ ਸਬੰਧਤ ਥਾਣਾ ਜਾਂ ਸਬੰਧਤ ਦਫਤਰ ਵਿਖੇ ਜਾ ਕੇ ਆਪਣਾ ਕੰਮਕਾਜ਼ ਦੱਸ ਕੇ ਪੁਲਿਸ ਪਾਸੋੋ ਯੋਗ ਮੱਦਦ ਹਾਸਲ ਕਰ ਸਕਦੀਆ ਹਨ।

ਐਸ.ਐਸ.ਪੀ. ਨੇ ਕਿਹਾ ਕਿ ਜੇਕਰ ਔੌਰਤਾਂ ਨੂੰ ਪੁਲਿਸ ਨਾਲ ਸਬੰਧਤ ਕਿਸੇ ਕੰਮਕਾਜ਼ ਵਿੱਚ ਕੋੋਈ ਦਿੱਕਤ ਪੇਸ਼ ਆਉਦੀ ਹੈ ਤਾਂ ਉਹ ਬਿਨਾ ਝਿੱਜਕ ਨੇੜੇ ਦੇ ਪੁਲਿਸ ਥਾਣਾ ਜਾਂ ਫਿਰ ਮੇਰੇ ਦਫ਼ਤਰ ਆ ਕੇ ਜਾਂ ਫੋੋਨ ਤੇ ਵੀ ਕੋੋਈ ਸੂਚਨਾਂ, ਜਾਣਕਾਰੀ ਸਾਂਝੀ ਕਰ ਸਕਦੀਆਂ ਹਨ। ਮਾਨਸਾ ਪੁਲਿਸ ਵੱਲੋਂ ਉਨ੍ਹਾਂ ਦਾ ਕੰਮਕਾਜ਼ ਪਹਿਲ ਦੇ ਆਧਾਰ *ਤੇ ਨਿਪਟਾਏ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here