*—ਮਾਨਸਾ ਪੁਲਿਸ ਵੱਲੋਂ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਵੱਡੀ ਕਾਰਵਾਈ*

0
86

ਮਾਨਸਾ, 26—05—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ
(ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਨਸਿ਼ਆਂ ਦੀ ਰੋਕਥਾਮ ਸਬੰਧੀ ਵਿਸੇਸ਼ ਮੁਹਿੰਮ
ਚਲਾ ਕੇ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਵੱਡੀ ਕਾਰਵਾਈ ਕਰਦੇ ਹੋੲ ੇ ਚੌਕੀ ਕੋਟਧਰਮੂ (ਥਾਣਾ ਸਦਰ
ਮਾਨਸਾ) ਦੇ ਸ:ਥ: ਰਾਜਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਾਵਾ ਸਿੰਘ ਉਰਫ ਮੂੰਗੀ ਪੁੱਤਰ ਜਰਨੈਲ ਸਿੰਘ ਵਾਸੀ
ਨੰਗਲ ਕਲਾਂ, ਕੁਲਦੀਪ ਸਿੰਘ ਉਰਫ ਰਾਮ ਪੁੱਤਰ ਮਹਿੰਦਰ ਸਿੰਘ ਵਾਸੀ ਸਿਰਸਾ (ਹਰਿਆਣਾ), ਨਿਤੇਸ਼ ਪੁੱਤਰ ਜਗਦੀਸ਼
ਕੁਮਾਰ ਵਾਸੀ ਸਿਰਸਾ (ਹਰਿਆਣਾ) ਅਤ ੇ ਬੱਬੂ ਸਿੰਘ ਉਰਫ ਸੁਖਦਰਸ਼ਨ ਸਿੰਘ ਉਰਫ ਤੇਲੀ ਪੁੱਤਰ ਗੁਰਤ ੇਜ ਸਿੰਘ ਵਾਸੀ
ਨੰਗਲ ਕਲਾਂ ਨੂੰ ਵਰਨਾ ਕਾਰ ਨੰਬਰੀ ਪੀਬੀ.13ਬੀਜੀ—3156 ਅਤ ੇ ਇੱਕ ਸਵਿੱਫਟ ਡਿਜਾਇਰ ਕਾਰ ਨੰਬਰੀ
ਡੀ.ਐਲ.2ਸੀਏਪੀ—6038 ਸਮੇਤ ਕਾਬ ੂ ਕਰਕੇ ਮੁਲਜਿਮਾਂ ਪਾਸੋਂ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਜ਼ਾਦੀ
(ਹਰਿਆਣਾ) ਬਰਾਮਦ ਕੀਤੀ ਗਈ, ਜਿਹਨਾਂ ਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼
ਕਰਵਾ ਕੇ ਬਰਾਮਦ ਮਾਲ ਅਤੇ ਦੋਨਾਂ ਕਾਰਾਂ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮਾਂ ਦੇ ਰਿਕਾਰਡ
ਦੀ ਪੜਤਾਲ ਕਰਨ ਤੇ ਬਾਵਾ ਸਿੰਘ ਉਰਫ ਮੂੰਗੀ ਵਿਰੁੱਧ ਆਬਕਾਰੀ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਦੇ 20
ਮੁਕੱਦਮੇ ਦਰਜ਼ ਰਜਿਸਟਰ ਹਨ, ਬੱਬੂ ਸਿੰਘ ਉਰਫ ਸੁਖਦਰਸ਼ਨ ਸਿੰਘ ਵਿਰੁੱਧ ਆਬਕਾਰੀ ਐਕਟ ਅਤ ੇ ਚੋਰੀ ਦੇ 5 ਮੁਕੱਦਮੇ
ਦਰਜ ਰਜਿਸਟਰ ਹਨ, ਮੁਲਜਿਮ ਨਿਤੇਸ਼ ਵਿਰੁੱਧ ਲੜਾਈ—ਝਗੜੇ ਦੇ 3 ਮੁਕੱਦਮੇ ਹਰਿਆਣਾ ਪ੍ਰਾਂਤ ਅੰਦਰ ਦਰਜ਼ ਰਜਿਸਟਰ
ਹਨ ਅਤ ੇ ਕੁਲਦੀਪ ਸਿੰਘ ਉਰਫ ਰਾਮ ਵਿਰੁੱਧ ਵੀ ਹਰਿਆਣਾ ਪ੍ਰਾਂਤ ਅੰਦਰ ਧੋਖਾਧੜੀ ਦਾ ਇੱਕ ਮੁਕੱਦਮਾ ਦਰਜ਼ ਰਜਿਸਟਰ
ਹੋਣ ਬਾਰੇ ਪਤਾ ਲੱਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸੇ ਤਰਾ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਸਤਿਗੁਰ ਸਿੰਘ ਉਰਫ ਨਿੱਕਾ ਪੁੱਤਰ ਅਮਰਜੀਤ ਸਿੰਘ
ਵਾਸੀ ਗੰਢੂ ਖੁਰਦ ਨੂੰ ਕਾਬ ੂ ਕਰਕੇ 11 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ (ਹਰਿਆਣਾ) ਬਰਾਮਦ ਕੀਤੀ ਗਈ।
ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਰਾਧੇ ਸ਼ਾਮ ਪੁੱਤਰ ਜਗਦੀਸ਼ ਰਾਮ ਵਾਸੀ ਖੈਰਾ ਖੁਰਦ
ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 30 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ
ਗ੍ਰਿਫਤਾਰੀ ਬਾਕੀ ਹੈ। ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ
ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here