ਮਾਨਸਾ, 28—04—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਕੋਵਿਡ—19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ
ਪੁਲਿਸ ਵੱਲੋਂ ਵਿਸੇਸ਼ ਮ ੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਜਿਲ੍ਹਾਂ ਦੇ ਸਾਰੇ ਗਜਟਿਡ ਅਫਸਰਾਨ, ਮੁੱਖ
ਅਫਸਰਾਨ ਥਾਣਾਜਾਤ ਅਤੇ ਪੁਲਿਸ ਚੌਕੀਆਂ ਦੇ ਇੰਚਾਰਜਾਂ ਵੱਲੋਂ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ
ਉਹ ਸਰਕਾਰ ਵੱਲੋਂ ਜਾਰੀ ਹੋਏ ਰ ੋਕੂ ਹੁਕਮਾਂ ਦੀ ਪਾਲਣਾ ਕਰਨ, ਅਫਵਾਹਾਂ ਤੋਂ ਦੂਰ ਰਹਿਣ, ਵੱਧ ਤੋਂ ਵੱਧ
ਸੈਂਪਲਿੰਗ ਅਤੇ ਵੈਕਸੀਨੇਸ਼ਨ (ਟੀਕਾਕਰਨ) ਕਰਵਾਉਣ ਲਈ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ। ਇਸੇ ਮੁਹਿੰਮ ਨ ੂੰ
ਅੱਗੇ ਤੋਰਦੇ ਹੋਏ ਅੱਜ ਮਾਨਸਾ ਪੁਲਿਸ ਵੱਲੋ ਂ ਸਿਹਤ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਜਿਲ੍ਹਾ ਦੇ ਵੱਖ
ਵੱਖ ਇਲਾਕਿਆਂ ਅੰਦਰ ਟੀਕਾਕਰਨ ਕੈਂਪ ਲਗਵਾਏ ਗਏ। ਸਬ—ਡਵੀਜ਼ਨ ਮਾਨਸਾ ਅੰਦਰ ਸ ਼ਹਿਰ ਮਾਨਸਾ,
ਕੈਂਚੀਆ ਠੂਠਿਆਵਾਲੀ, ਖਿਆਲਾ ਕਲਾਂ, ਪਿੰਡ ਘਰਾਂਗਣਾ,
ਗਾਗੋਵਾਲ, ਪਿੰਡ ਚਹਿਲਾਂ ਵਾਲਾ, ਥਰਮਲ
ਬਣਾਂਵਾਲੀ, ਧਲੇਵਾ, ਭੀਖੀ, ਜੋਗਾ ਵਿਖੇ ਕੈਂਪ ਲਗਾ ਕੇ 292 ਵਿਅਕਤੀਆਂ ਦੀ ਕੋਰੋਨਾ ਸੈਂਪਲਿੰਗ ਅਤੇ 353
ਵਿਆਕਤੀਆਂ ਨੇ ਵੈਕਸੀਨੇਸ਼ਨ ਕਰਵਾਈ। ਸਬ—ਡਵੀਜ਼ਨ ਬੁਢਲਾਡਾ ਅੰਦਰ ਸ਼ਹਿਰ ਬੁਢਲਾਡਾ, ਪਿੰਡ ਹਸਨਪੁਰ,
ਹੀਰੋਖੁਰਦ, ਕਣਕਵਾਲ ਚਹਿਲਾਂ, ਬੋਹਾ ਅਤੇ ਬਰੇਟਾ ਵਿਖੇ ਕੈਂਪ ਲਗਾ ਕੇ 149 ਵਿਅਕਤੀਆਂ ਦੀ ਕੋਰੋਨਾ ਸੈਂਪਲਿੰਗ
ਅਤੇ 94 ਵਿਆਕਤੀਆਂ ਦੀ ਵੈਕਸੀਨੇਸ਼ਨ ਕਰਵਾਈ ਗਈ। ਸਬ—ਡਵੀਜ਼ਨ ਸਰਦੂਲਗੜ ਅੰਦਰ ਵੀ ਸ਼ਹਿਰ
ਸਰਦੂਲਗੜ, ਪਿੰਡ ਚਚੋਹਰ, ਮੋਫਰ, ਚੈਨੇਵਾਲਾ, ਝੁਨੀਰ ਅਤੇ ਪਿੰਡ ਚੂਹੜੀਆ ਵਿਖੇ ਕੈਂਪ ਲਗਾ ਕੇ 328
ਵਿਅਕਤੀਆਂ ਦੀ ਕੋਰੋਨਾ ਸੈਂਪਲਿੰਗ ਅਤੇ 465 ਵਿਆਕਤੀਆਂ ਦੀ ਵੈਕਸੀਨੇਸ਼ਨ ਕਰਵਾਈ ਗਈ।
ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਕੋਵਿਡ—19 ਦੇ ਪਸਾਰੇ ਨ ੂੰ
ਰੋਕਣ ਲਈ ਸਰਕਾਰ ਵੱਲੋਂ ਜਾਰੀ ਹੋਏ ਹੁਕਮ/ਹਦਾਇਤਾਂ ਉਹਨਾਂ ਦੇ ਬਚਾਅ ਲਈ ਹਨ, ਇਸ ਲਈ ਪ੍ਰਸਾਸ਼ਨ ਦਾ
ਸਾਥ ਦਿੰਦੇ ਹੋਏ ਇਹਨਾਂ ਦੀ ਖੁਦ ਪਾਲਣਾ ਕੀਤੀ ਜਾਵੇ ਅਤੇ ਹੋਰਨਾਂ ਨੂੰ ਵੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ
ਜਾਵੇ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜਰ
ਨਾਲ ਸਾਫ ਰੱਖੀਏ, ਹਰ ਵਕਤ ਸਹੀ ਤਰੀਕੇ ਨਾਲ ਮਾਸਕ ਲਗਾ ਕੇ ਰੱਖੀਏ, ਇੱਕ/ਦੂਜੇ ਤੋਂ ਦੂਰੀ (ਸੋਸ਼ਲ
ਡਿਸਟੈਸਿੰਗ) ਬਣਾ ਕੇ ਰੱਖੀਏ ਅਤੇ ਨਾ ਹੀ ਪਬਲਿਕ ਇਕੱਠ ਕਰੀਏ ਅਤੇ ਨਾ ਹੀ ਜਿਆਦਾ ਇਕੱਠਾਂ ਵਿੱਚ
ਜਾਈਏ, ਤਾਂ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਸਾਨੂੰ ਅਫਵਾਹਾਂ ਤੋਂ ਬਚਣਾ
ਚਾਹੀਦਾ ਹੈ, ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਵੱਧ ਤੋਂ ਵੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ
ਅਤੇ ਹੋਰ ਲੋਕਾਂ ਨੂ ੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ
ਕੋਵਿਡ—19 ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ ਪੁਲਿਸ ਵੱਲੋਂ ਪਿੰਡਾਂ/ਸ਼ਹਿਰਾਂ ਅੰਦਰ ਸੁਰੂ ਕਰਵਾਈ
ਟੀਕਾਕਰਨ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।