*ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ 7 ਮੁਕੱਦਮੇ ਦਰਜ਼ ਕਰਕੇ 7 ਮੁਲਜਿਮਾਂ ਨੂੰ ਕੀਤਾ ਗ੍ਰਿਫਤਾਰ*

0
138

ਮਾਨਸਾ, 08—05—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ ੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ
ਸਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾ
ਕੇ ਨਸਿ਼ਆਂ ਵਿਰੁੱਧ ਕਾਰਵਾਈ ਕਰਦੇ ਹੋ ਏ ਇੰਚਾਰਜ ਐਂਟੀ ਨਾਰਕੋਟਿਕਸ ਸੈਲ ਮਾਨਸਾ ਦੇ ਐਸ.ਆਈ. ਹਰਭਜਨ
ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਹਰੀਸ ਕੁਮਾਰ ਪੁੱਤਰ ਸਰਦਾਰੀ ਲਾਲ ਵਾਸੀ ਸਰਦੂਲਗੜ ਨੂੰ ਸਵਿਫਟ ਕਾਰ
ਨੰ: ਐਚ.ਆਰ.26ਸੀਸੀ—2879 ਸਮੇਤ ਕਾਬੂ ਕਰਕੇ ਉਸ ਪਾਸ ੋਂ 800 ਗ੍ਰਾਮ ਗਾਂਜਾ ਬਰਾਮਦ ਹੋਣ ਤੇ ਉਸਦੇ
ਵਿਰੁੱਧ ਥਾਣਾ ਸਰਦੂਲਗੜ ਵਿਖੇ ਐਨ.ਡੀ.ਪੀ.ਅ ੈਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤ ੇ
ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਸਦਰ ਬੁਢਲਾਡਾ ਦੇ ਸ:ਥ: ਤੇਜਾ ਸਿੰਘ ਸਮੇਤ ਪੁਲਿਸ
ਪਾਰਟੀ ਵੱਲੋਂ ਜਸਵੀਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕੰਮੇਆਣਾ (ਜਿਲਾ ਫਰੀਦਕੋਟ) ਨੂੰ ਕਾਬੂ ਕਰਕੇ ਉਸ
ਪਾਸੋਂ 295 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਐਨ.ਡੀ.ਪੀ.ਅ ੈਸ. ਐਕਟ ਦਾ ਮੁਕੱਦਮਾ
ਦਰਜ਼ ਕਰਵਾਇਆ ਗਿਆ ਹੈ। ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਇੰਦਰਜੀਤ ਕੌਰ ਪਤਨੀ
ਅਮਰੀਕ ਸਿੰਘ ਵਾਸੀ ਬਰਨਾਲਾ ਹਾਲ ਆਬਾਦ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 1 ਗ੍ਰਾਮ ਹੈਰੋਇੰਨ (ਚਿੱਟਾ) ਦੀ
ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।


ਉਕਤ ਮੁਕੱਦਮਿਆਂ ਵਿੱਚ ਗਿ ੍ਰਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ
ਕਰਕੇ ਡ ੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਾਂ ਦਾ ਪਤਾ
ਲਗਾਇਆ ਜਾਵੇਗਾ ਅਤੇ ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੁਢਲਾਡਾ ਦੀ ਪੁਲਿਸ
ਪਾਰਟੀ ਵੱਲੋਂ ਸਤਨਾਮ ਸਿੰਘ ਪੁੱਤਰ ਕ ੁੰਡਾ ਸਿੰਘ ਵਾਸੀ ਭਾਦੜਾ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ
ਕੀਤੀ ਗਈ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਪੰਕਜ ਕੁਮਾਰ ਪੁੱਤਰ ਬਲਰਾਮ ਸਿੰਘ ਵਾਸੀ
ਬੁਢਲਾਡਾ ਨੂੰ ਕਾਬੂ ਕਰਕੇ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ।
ਐਂਟੀ ਨਾਰਕੋਟਿਕਸ ਸੈਲ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਕੁਲਵੰਤ ਸਿ ੰਘ ਪੁੱਤਰ ਹਰਦੀਪ ਸਿੰਘ ਵਾਸੀ ਖੁੰਬਰ
ਥਾਣਾ ਰਤੀਆ (ਹਰਿਆਣਾ) ਨੂੰ ਕਾਬੂ ਕਰਕੇ 25 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ
ਸਰਦੂਲਗੜ ਵਿਖੇ ਮੁਕੱਦਮਾ ਦਰਜ ਕਰਾਇਆ ਗਿਆ। ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਸੁਖਵਿੰਦਰ ਸਿੰਘ
ਪੁੱਤਰ ਬਲਦੇਵ ਸਿੰਘ ਵਾਸੀ ਮਲਕੋਂ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌ ਫੀਆ (ਪੰਜਾਬ)
ਬਰਾਮਦ ਕੀਤੀ ਗਈ। ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ
ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ
ਹੈ।

LEAVE A REPLY

Please enter your comment!
Please enter your name here