
ਮਾਨਸਾ, 05—07—2022 (ਸਾਰਾ ਯਹਾਂ/ ਮੁੱਖ ਸੰਪਾਦਕ ) ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦ ੇ
ਹੋੲ ੇ ਦੱਸਿਆ ਗਿਆ ਕਿ ਪਿਛਲੇ ਦਿਨੀ ਸ਼ਹਿਰ ਬੁਢਲਾਡਾ ਵਿਖੇ ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਦੀ ਵਾਰਦਾਤ ਕਰਨ
ਵਾਲੇ 2 ਮੁਲਜਿਮਾਂ ਨੂੰ ਮਾਨਸਾ ਪੁਲਿਸ ਵੱਲੋਂ 3 ਘੰਟਿਆਂ ਦੇ ਅੰਦਰ ਗਿ®ਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ
ਗਈ ਹੈ। ਜਿਹਨਾਂ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਸਮੇਤ ਵਾਰਦਾਤ ਵਿੱਚ ਵਰਤ ੇ ਮੋਟਰਸਾਈਕਲ ਨੂੰ ਵੀ ਬਰਾਮਦ ਕਰਕੇ
ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਸਿਟੀ
ਬੁਢਲਾਡਾ ਦੀ ਪੁਲਿਸ ਪਾਸ ਮੁਦੱਈ ਪ੍ਰਵੀਨ ਕੁਮਾਰ ਪੁੱਤਰ ਸਾਂਝਾ ਰਾਮ ਵਾਸੀ ਬੁਢਲਾਡਾ ਨੇ ਬਿਆਨ ਲਿਖਾਇਆ ਕਿ ਮਿਤੀ
03—07—2022 ਨੂੰ ਵਕਤ ਕਰੀਬ 9.30 ਵਜੇ ਰਾਤ ਉਹ ਸੈਰ ਕਰਨ ਲਈ ਆਈ.ਟੀ.ਆਈ. ਚੌਕ ਤੋਂ ਬੱਸ ਸਟੈਂਡ
ਬੁਢਲਾਡਾ ਵੱਲ ਜਾ ਰਿਹਾ ਸੀ ਅਤ ੇ ਆਪਣੇ ਮੋਬਾਇਲ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਪਿਛੋ ਮੋਟਰਸਾਈਕਲ ਪਰ ਸਵਾਰ 2
ਨੌਜਵਾਨਾਂ ਨੇ ਝਪਟ ਮਾਰ ਕੇ ਉਸਦਾ ਮੋਬਾਇਲ ਫੋਨ ਖੋਹ ਲਿਆ ਅਤ ੇ ਮੌਕਾ ਤੋਂ ਮੋਟਰਸਾਈਕਲ ਭਜਾ ਕੇ ਲੈ ਗਏ। ਮੁਦੱਈ
ਵੱਲੋਂ ਮਿਤੀ 04—07—2022 ਨੂੰ ਥਾਣਾ ਇਤਲਾਹ ਦੇਣ ਤੇ ਉਸਦੇ ਬਿਆਨ ਪਰ ਮੁਲਜਿਮਾਂ ਵਿਰੁੱਧ ਮੁਕ¤ਦਮਾ ਨμਬਰ 146
ਮਿਤੀ 04—07—2022 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ ਬ ੁਢਲਾਡਾ ਦਰਜ ਰਜਿਸਟਰ ਕੀਤਾ ਗਿਆ।
ਐਸ.ਆਈ. ਗੁਰਲਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬ ੁਢਲਾਡਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ
ਸ:ਥ: ਮੇਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ
3 ਘੰਟਿਆਂ ਦੇ ਅੰਦਰ ਮੋਬਾਇਲ ਫੋਨ ਖੋਹਣ ਵਾਲੇ ਦੋਨਾਂ ਮੁਲਜਿਮਾਂ ਲਛਮਣ ਸਿੰਘ ਪੁੱਤਰ ਭੋਲਾ ਸਿੰਘ ਅਤ ੇ ਸੰਦੀਪ ਸਿੰਘ
ਉਰਫ ਚਟਨੀ ਪੁੱਤਰ ਮਿੱਠੂ ਸਿੰਘ ਵਾਸੀਅਨ ਰਾਮਪੁਰ ਮੰਡੇਰ ਨੂੰ ਗਿ®ਫਤਾਰ ਕੀਤਾ। ਜਿਹਨਾਂ ਪਾਸੋਂ ਖੋਹ ਕੀਤਾ ਮੋਬਾਇਲ
ਫੋਨ ਸਮੇਤ ਵਾਰਦਾਤ ਵਿੱਚ ਵਰਤ ੇ ਮੋਟਰਸਾਈਕਲ ਮਾਰਕਾ ਪਲਟੀਨਾ ਨੰਬਰੀ ਐਚ.ਆਰ.59ਈ—0690 ਨੂੰ ਵੀ ਬਰਾਮਦ
ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਗ੍ਰਿਫਤਾਰ ਮੁਲਜਿਮਾਂ ਵਿਰੁੱਧ ਪਹਿਲਾਂ ਵੀ ਖੋਹ ਦੇ 2 ਮੁਕੱਦਮੇ ਦਰਜ਼ ਰਜਿਸਟਰ ਹਨ। ਜਿਹਨਾਂ ਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ
ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਧੰਦਾ ਕਦੋ ਤੋਂ ਚਲਾਇਆ ਹੋਇਆ ਸੀ ਅਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆ
ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।
