*ਮਾਨਸਾ ਪੁਲਿਸ ਵੱਲੋਂ ਖੇਤਾਂ ਅਤੇ ਵਾਟਰ—ਵਰਕਸਾਂ ਵਿੱਚੋ ਹਨੇਰੇ/ਸਵੇਰੇ ਬਿਜਲੀ ਮੋਟਰਾਂ ਅਤੇ ਕੇਬਲ ਤਾਰਾਂ ਚੋਰੀ ਕਰਨ ਵਾਲੇ ਵੱਡੇ ਗਿਰੋਹ ਨੂੰ ਕੀਤਾ ਕਾਬੂ*

0
370

ਮਾਨਸਾ, 21—05—2022. (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਖੇਤਾਂ ਅਤੇ ਵਾਟਰ—ਵਰਕਸਾਂ ਵਿੱਚੋ ਹਨੇਰੇ/ਸਵੇਰੇ ਬਿਜਲੀ ਵਾਲੀਆ ਮੋਟਰਾਂ, ਕੇਬਲ ਤਾਰਾਂ, ਪੱਖੇ, ਸਪਰੇਅ
ਢੋਲੀਆ ਆਦਿ ਸਮਾਨ ਚੋਰੀ ਕਰਕੇ ਅੱਗੇ ਵੇਚ ਕੇ ਮੋਟੀ ਕਮਾਈ ਕਰਨ ਵਾਲੇ 7 ਚੋਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ
ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ 150 ਫੁੱਟ ਕੇਬਲ ਤਾਰ, 23 ਪਾਣੀ ਸਪਲਾਈ ਕਰਨ ਵਾਲੇ ਉਪਕਰਣ, 13 ਪਾਣੀ ਵਾਲੇ
ਪੱਖੇ, 10 ਹਿੱਸੇ ਮੋਟਰ ਬਾਡੀਜ਼, 5 ਬਿਜਲੀ ਵਾਲੇ ਪੱਖੇ, 2 ਸਪਰੇਅ ਢੋਲੀਆ, 4 ਛੋਟੀਆ ਮੋਟਰਾਂ (ਟੁੱਲੂ ਪੰਪ), 6 ਫਲੈਕਸ
ਬਾਲ ਸਮੇਤ ਐਲਬੋ, 2 ਟੀਆ, 14 ਪਾਨੇ—ਚਾਬੀਆ, 1 ਗੈਸੀ ਭੱਠੀ, ਹਥੌੜਾ, ਆਰੀ, ਰੈਂਚ, ਕੱਟਰ, ਦਾਹ, ਪਲਾਸ, ਸੈਣੀ,
ਨਾਪ ਤੋਲ ਕੰਡਾਂ, ਰਾਡ, ਪੇਚਕਸ ਆਦਿ ਤੋਂ ਇਲਾਵਾ ਚੋਰੀ ਦੀਆ ਵਾਰਦਾਤਾ ਵਿੱਚ ਵਰਤੇ 3 ਮੋਟਰਸਾਈਕਲ ਸਮੇਤ 1 ਰੇਹੜੀ
ਨੂੰ ਬਰਾਮਦ ਕੀਤਾ ਗਿਆ ਹੈ। ਇਸਤੋਂ ਇਲਾਵਾ ਮੁਲਜਿਮਾਂ ਵੱਲੋਂ ਚੋਰੀ ਦਾ ਮਾਲ ਵੇਚ ਕੇ ਹਾਸਲ ਕੀਤੀ 2 ਲੱਖ ਰੁਪਏ ਦੀ
ਨਗਦੀ ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ
18—05—2022 ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ
ਪਿੰਡ ਸੱਦਾ ਸਿੰਘ ਵਾਲਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਤਰਸ ੇਮ ਸਿੰਘ ਪੁੱਤਰ ਛੋਟਾ ਸਿੰਘ, ਮਨਪ੍ਰੀਤ ਸਿੰਘ ਪੁੱਤਰ
ਸਤਨਾਮ ਸਿੰਘ ਅਤੇ ਸੇਵਕ ਸਿੰਘ ਪੁੱਤਰ ਤੇਜਾ ਸਿੰਘ ਵਾਸੀਅਨ ਕੋਟਲੀ ਕਲਾਂ ਵਿਰੁੱਧ ਮੁਕੱਦਮਾ ਨੰਬਰ 112 ਮਿਤੀ
18—05—2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਅਤੇ ਤਫਤੀਸ ਦੌਰਾਨ ਜੁਰਮ
ਵਿੱਚ ਅ/ਧ 120—ਬੀ. ਹਿੰ:ਦੰ: ਦਾ ਵਾਧਾ ਕੀਤਾ ਗਿਆ।

ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਅਤੇ ਚੋਰੀ ਮਾਲ ਬਰਾਮਦ
ਕਰਾਉਣ ਲਈ ਲੋੜੀਦੀਆਂ ਸ ੇਧਾਂ ਦਿੱਤੀਆ ਗਈਆ। ਸ੍ਰੀ ਧਰਮਵੀਰ ਸਿੰਘ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ
ਸ੍ਰੀ ਗੋਬਿੰਦਰ ਸਿੰਘ ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਬੇਅੰਤ ਕੌਰ ਮੁੱਖ ਅਫਸਰ ਥਾਣਾ ਸਦਰ ਮਾਨਸਾ
ਅਤੇ ਸ:ਥ: ਪਾਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ
ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਤਿੰਨੇ ਮੁਲਜਿਮਾਂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਅਤੇ ਸੇਵਕ
ਸਿੰਘ ਵਾਸੀਆਨ ਕੋਟਲੀ ਕਲਾਂ ਨੂੰ ਕਾਬੂ ਕੀਤਾ ਗਿਆ। ਜਿਹਨਾਂ ਦੀ ਮੁਢਲੀ ਪੁੱਛਗਿੱਛ ਉਪਰੰਤ 4 ਹੋਰ ਮੁਲਜਿਮਾਂ ਹਰਦਿਆਲ
ਸਿੰਘ ਪੁੱਤਰ ਸਾਊਣ ਸਿੰਘ ਵਾਸੀ ਜੁਵਾਹਰਕੇ ਰੋਡ ਮਾਨਸਾ, ਰਾਵਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ, ਦੀਨਦਿਆਲ ਉਰਫ
ਰਾਹੁਲ ਪੁੱਤਰ ਕਮਲ ਸਿੰਘ ਵਾਸੀਅਨ ਚੰਡੋਸ (ਯੂ.ਪੀ.) ਅਤੇ ਰਿੰਕੂ ਪੁੱਤਰ ਰਾਮਜੀ ਲਾਲ ਵਾਸੀ ਗਾਜਿਆਬਾਦ (ਯੂ.ਪੀ.),
ਹਾਲ ਆਬਾਦ ਬਿਜਲੀ ਗਰਿੱਡ ਦੀ ਬੈਕਸਾਈਡ ਮਾਨਸਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ 7 ਮੁਲਜਿਮਾਂ
ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਮੁਲਜਿਮਾਂ ਦੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਿੱਚੋ ਕੁਝ ਮੁਲਜਿਮ ਚੋਰੀ
ਦੀਆ ਵਾਰਦਾਤਾਂ ਨੂੰ ਅੰਜਾਂਮ ਦਿੰਦੇ ਸੀ ਅਤੇ ਕੁਝ ਮੁਲਜਿਮ ਚੋਰੀ ਮਾਲ ਨੂੰ ਚੁੱਕ ਕੇ ਹਰਦਿਆਲ ਸਿੰਘ ਪੁੱਤਰ ਸਾਊਣ ਸਿੰਘ
ਵਾਸੀ ਜੁਵਾਹਰਕੇ ਰੋਡ ਮਾਨਸਾ ਜੋ ਕਬਾੜ ਦਾ ਕੰਮ ਕਰਦਾ ਹੈ, ਪਾਸ ਵੇਚ ਦਿੰਦੇ ਸੀ। ਜਿਹਨਾਂ ਦੀ ਪੁੱਛਗਿੱਛ ਉਪਰੰਤ ਜਿਲਾ
ਮਾਨਸਾ ਅਤੇ ਜਿਲਾ ਬਠਿੰਡਾ ਦੇ 9 ਮੁਕੱਦਮੇ ਟਰੇਸ ਹੋਏ ਹਨ ਅਤੇ ਹੋਰ ਅਨਟਰੇਸ ਵਾਰਦਾਤਾਂ ਦੇ ਟਰੇਸ ਹੋਣ ਦੀ ਸੰਭਾਵਨਾਂ ਹੈ।
ਮੁਲਜਿਮ ਤਰਸੇਮ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਕੋਟਲੀ ਕਲਾਂ ਕਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਡਕੈਤੀ, ਲੁੱਟ—ਖੋਹ,
ਅਸਲਾ ਐਕਟ ਅਤੇ ਨਸਿ਼ਆ ਆਦਿ ਦੇ 13 ਮੁਕੱਦਮੇ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ ਅਤੇ ਬਾਕੀ ਦੇ ਮੁਲਜਿਮਾਂ
ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।

LEAVE A REPLY

Please enter your comment!
Please enter your name here