ਮਾਨਸਾ, 10—03—2021 (ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਵੈਕਸੀਨ
ਲਗਵਾਈ ਜਾ ਰਹੀ ਹੈ, ਉਥੇ ਹੀ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਹੋਣ ਅਤ ੇ ਅਗਾਊ ਬਚਾਅ ਲਈ ਮੁਹਿੰਮ ਚਲਾ ਕੇ
ਕੋਰੋਨਾ ਸੈਪਲਿੰਗ ਵੀ ਕਰਵਾਈ ਜਾ ਰਹੀ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਅੰਦਰ ਕੋਰੋਨਾਂ ਮਹਾਂਮਾਰੀ ਦੇ ਦੁਬਾਰਾ
ਫੈਲਾਅ ਨੂੰ ਮੱਦੇਨਜ਼ਰ ਰੱਖਦੇ ਹੋੲ ੇ ਇਸਨੂੰ ਕਾਬ ੂ ਹੇਠ ਰੱਖਣ ਲਈ ਪੁਲਿਸ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਪੂਰੀ ਤਰਾ
ਮੁਸਤੈਦ ਹੈ। ਜਿਲਾ ਕੋਵਿਡ ਸੈਂਪਲਿੰਗ ਟੀਮ ਮਾਨਸਾ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਅਤ ੇ ਉਹਨਾਂ ਦੀ ਪੂਰੀ
ਟੀਮ ਵੱਲੋਂ ਸਖਤ ਮਿਹਨਤ ਕਰਕੇ ਪੂਰੀ ਸਾਵਧਾਨੀ ਵਰਤਦੇ ਹੋੲ ੇ ਪੁਲਿਸ ਥਾਣਿਆਂ ਵਿਖੇ ਜਾ ਕੇ ਕਰਮਚਾਰੀਆਂ ਦੇ
ਕੋਰੋਨਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਹਨਾਂ ਵੱਲੋਂ ਅੱਜ ਥਾਣਾ ਬਰੇਟਾ ਵਿਖੇ ਜਾ ਕੇ ਥਾਣਾ ਬਰੇਟਾ, ਥਾਣਾ ਬੋਹਾ
ਅਤ ੇ ਚੌਕੀ ਕੁਲਰੀਆਂ ਦੇ ਕੁੱਲ 75 ਕਰਮਚਾਰੀਆਂ ਦੇ ਸੈਂਪਲ ਲਏ ਗਏ। ਜਿਸਦਾ ਰਿਜਲਟ 2 ਦਿਨਾਂ ਬਾਅਦ
ਆਵੇਗਾ।
ਇਸੇ ਤਰਾ ਪੁਲਿਸ ਲਾਈਨ ਮਾਨਸਾ ਵਿਖੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ ਮਿਤੀ
04—02—2021 ਤੋਂ ਅਤ ੇ ਦੂਜੀ ਡੋਜ਼ ਦਾ ਟੀਕਾ ਮਿਤੀ 04—03—2021 ਤੋਂ ਲਗਵਾਉਣਾ ਸੁਰੂ ਕੀਤਾ ਗਿਆ ਹੈ।
ਅੱਜ ਤੱਕ ਮਾਨਸਾ ਪੁਲਿਸ ਦੇ ਕੁੱਲ 1443 ਅਧਿਕਾਰੀਆਂ/ਕਰਮਚਾਰੀਆਂ ਦੇ ਵੈਕਸੀਨ ਦੀ ਪਹਿਲੀ ਡੋਜ ਦਾ ਟੀਕਾ
ਅਤ ੇ ਕੁੱਲ 310 ਅਧਿਕਾਰੀ/ਕਰਮਚਾਰੀਆਂ ਦੇ ਵੈਕਸੀਨ ਦੀ ਦੂਸਰੀ ਡੋਜ ਦਾ ਟੀਕਾ ਲੱਗ ਚੁੱਕਾ ਹੈ। ਸਾਰੇ
ਕਰਮਚਾਰੀ ਤੰਦਰੁਸਤ ਹਨ ਅਤ ੇ ਰਹਿੰਦੇ ਕਰਮਚਾਰੀਆਂ ਦੇ ਵਾਰੀ ਸਿਰ ਵੈਕਸੀਨ ਦਾ ਟੀਕਾ ਲਗਵਾਇਆ ਜਾ ਰਿਹਾ
ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਕਿ ਪਹਿਲਾਂ ਦੀ ਤਰਾ ਹੀ
ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਖਾਸ ਕਰਕੇ ਆਪਣੇ ਹੱਥ ਵਾਰ ਵਾਰ ਸਾਬਣ ਜਾਂ
ਹੈਂਡ—ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ, ਇੱਕ/ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤ ੇ ਨੱਕ/ਮੂੰਹ ਤੇ ਮਾਸਕ
ਪਹਿਨਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਵਿਡ—19 ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।