*—ਮਾਨਸਾ ਪੁਲਿਸ ਵੱਲੋਂ ਕੋਰੋਨਾਂ ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ ਸ਼ਹਿਰ ਦੀਆ ਸੰਸਥਾਵਾਂ ਦੇ ਆਗੂਆਂ ਨਾਲ ਵਿਚਾਰ ਚਰਚਾ ਕਰਕੇ ਮੰਗਿਆ ਸਹਿਯੋਗ*

0
91

ਮਾਨਸਾ, 29—04—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਕੋਵਿਡ—19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ
ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਅਧੀਨ ਮਾਨਸਾ ਜਿਲ੍ਹਾ ਦੇ ਲੋਕਾਂ ਨੂੰ ਮਾਨਸਾ ਪੁਲਿਸ ਵੱਲੋਂ
ਆਪਣੇ ਨਾਲ ਲੈ ਕੇ ਤੁਰਨ ਦਾ ਫੈਸਲਾਂ ਕੀਤਾ ਗਿਆ ਹੈ। ਜਿਸ ਸਬੰਧੀ ਬੀਤੇ ਦਿਨ ਮਾਨਸਾ ਦੇ ਸੈਂਟਰਲ ਪਾਰਕ
ਵਿਖੇ ਮਾਨਸਾ ਸ ਼ਹਿਰ ਦੀਆ ਵਪਾਰਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਮਾਨਸਾ ਮੈਡੀਕਲ ਐਸੋਸੀਏਸ਼ਨ,
ਬਾਰ ਐਸੋਸੀੲ ੇਸ਼ਨ ਮਾਨਸਾ ਅਤੇ ਸ ਼ਹਿਰ ਦੇ ਐਮ.ਸੀਜ. ਨਾਲ ਇੱਕ ਅਵੇਰਨੈਂਸ ਮੀਟਿੰਗ ਕੀਤੀ ਗਈ। ਜਿਸ
ਵਿੱਚ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਇਸ ਕੋਰ ੋਨਾ ਮਹਾਂਮਾਰੀ ਦੇ ਐਮਰਜੈਂਸੀ ਹਾਲਾਤਾਂ
ਵਿੱਚ ਮਾਨਸਾ ਸ਼ਹਿਰ ਵਾਸੀਆਂ ਦੀ ਸੁਰੱਖਿਆਂ ਲਈ ਅੱਗੇ ਹੋ ਕ ੇ ਆਪਣੀ ਭੂਮਿਕਾ ਨਿਭਾ ਰਹੀ ਹੈ। ਮਾਨਸਾ
ਸ਼ਹਿਰ ਵਾਸੀਆਂ ਨੂੰ ਕਿਸੇ ਗੱਲ ਤੋ ਂ ਚਿੰਤਤ ਹੋਣ ਦੀ ਲੋੜ ਨਹੀ ਹੈ। ਉਨ੍ਹਾਂ ਵੱਲੋਂ ਮਾਨਸਾ ਸ ਼ਹਿਰ ਵਾਸੀਆਂ ਅਤੇ
ਮੋਹਤਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਜੇਕਰ ਮਾਨਸਾ ਪੁਲਿਸ ਕੋਰੋਨਾ ਸਬੰਧੀ ਜਰੂਰੀ
ਗਾਈਡਲਾਈਨਜ਼ ਦੇ ਪਾਲਣ ਲਈ ਸਖਤੀ ਕਰਦੀ ਹੈ ਤਾਂ ਉਸ ਪਿੱਛੇ ਮਕਸਦ ਕੇਵਲ ਕੋਰੋਨਾ ਮਹਾਂਮਾਰੀ ਨੂੰ ਮਾਨਸਾ
ਜਿਲੇ ਵਿੱਚ ਅੱਗੇ ਵੱਧਣ ਤੋਂ ਰੋਕਣਾ ਹੈ। ਇਸ ਲਈ ਮਾਨਸਾ ਪੁਲਿਸ ਮਾਨਸਾ ਸ਼ਹਿਰ ਵਾਸੀਆਂ ਪਾਸੋਂ ਸਹਿਯੋਗ
ਮੰਗਦੀ ਹੈ ਕਿ ਕੋਰ ੋਨਾ ਗਾਈਡਲਾਈਨਜ ਨੂੰ ਲਾਗੂ ਕਰਨ ਲਈ ਜੋ ਸਰਕਾਰ ਦੀਆ ਹਦਾਇਤਾਂ ਹਨ, ਉਸ ਨੂੰ ਪੂਰਾ
ਕਰਾਉਣ ਲਈ ਮਾਨਸਾ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸਤੋਂ ਇਲਾਵਾ ਉਨ੍ਹਾ ਮਾਨਸਾ ਸ਼ਹਿਰ ਵਾਸੀਆਂ ਨੂੰ
ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਸਰਕਾਰੀ ਹਸਪਤਾਲ ਵਿਖੇ ਆਕਸੀਜਨ ਦੀ ਕੋਈ ਕਮੀ ਨਹੀ ਹੈ, ਬਲਕਿ
ਜਿਸ ਵਿਅਕਤੀ ਨੂ ੰ ਵੀ ਕੋਰੋਨਾ ਸਬੰਧੀ ਕੋਈ ਸਮੱਸਿਆਂ ਆਉਦੀ ਹੈ ਤਾਂ ਉਹ ਸਿਵਲ ਹਸਪਤਾਲ ਮਾਨਸਾ ਵਿਖੇ ਜਾ
ਕੇ ਡਾਕਟਰੀ ਰਾਇ ਨਾਲ ਆਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾ ਇਸ ਸਮੇਂ ਮਾਨਸਾ ਸ ਼ਹਿਰ ਵਾਸੀਆਂ ਨੂੰ
ਅਪੀਲ ਕੀਤੀ ਕਿ ਕੋਰੋ ਨਾ ਮਹਾਂਮਾਰੀ ਸਬੰਧੀ ਕ ੋਈ ਵੀ ਲੱਛਣ ਆਉਣ ਤੇ ਤੁਰੰਤ ਆਪਣਾ ਕੋਰੋਨਾ ਟੈਸਟ
ਕਰਾਇਆ ਜਾਵੇ, ਉਨ੍ਹਾ ਇਹ ਵੀ ਦੱਸਿਆ ਕਿ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ 24 ਘੰਟਿਆਂ ਦੇ ਵਿੱਚ ਪੰਜਾਬ
ਸਰਕਾਰ ਕੋਰੋਨਾ ਸੈਪਲਾਂ ਦੀ ਰਿਪੋਰਟ ਆਪਣੇ ਮਰੀਜਾਂ ਨੂੰ ਉਪਲਬੱਧ ਕਰਵਾ ਰਹੀ ਹੈ। ਕਿਉਕਿ ਜੇਕਰ ਸਮਾਂ
ਰਹਿੰਦੇ ਟੈਸਟ ਕਰਾਇਆ ਜਾਵੇਗਾ ਤਾਂ ਕੋਰੋਨਾ ਬਿਮਾਰੀ ਦਾ ਇਲਾਜ ਘਰ ਰਹਿ ਕੇ ਹੀ ਵਧੀਆਂ ਤਰੀਕੇ ਨਾਲ ਹ ੋ
ਸਕਦਾ ਹੈ ਅਤੇ ਹੁਣ ਤੱਕ ਜਿਆਦਾਤਰ ਮਰੀਜ ਘਰ ਰਹਿ ਕੇ ਸਹੀ ਤਰੀਕੇ ਨਾਲ ਆਪਣਾ ਇਲਾਜ ਕਰਵਾ ਕੇ
ਜਲਦੀ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਆਦਾਤਰ ਮਰੀਜ ਉਹ ਵੇਖੇ ਗਏ ਹਨ, ਜੋ ਸਮਾਂ ਰਹਿੰਦੇ
ਆਪਣਾ ਟੈਸਟ ਨਹੀ ਕਰਵਾਉਦੇ ਅਤੇ ਜਦ ਲੇਟ ਕ ੋਰੋਨਾ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਸਮੇਂ ਮਰੀਜ ਦੇ
ਗੰਭੀਰ ਹਾਲਾਤ ਹੁੰਦੇ ਹਨ, ਜਿਸ ਕਰਕੇ ਉਸਨੂੰ ਹਸਪਤਾਲ ਵਿਖੇ ਭਰਤੀ ਕਰਵਾਉਣਾ ਪੈਂਦਾ ਹੈ। ਉਹਨਾਂ ਮਾਨਸਾ
ਸ਼ਹਿਰ ਵਾਸੀਆਂ ਅਤੇ ਹਾਜ਼ਰ ਮੋਹਤਬਰ ਵਿਅਕਤੀਆਂ ਦੇ ਕੋਰੋਨਾ ਮਹਾਂਮਾਰੀ ਸਬੰਧੀ ਪੈਦਾ ਹੋਏ ਸ਼ੰਕਿਆਂ ਉਪਰ
ਵਿਚਾਰ ਚਰਚਾ ਕਰਕੇ ਸ਼ਹਿਰ ਵਾਸੀਆਂ ਦੇ ਭਰਮ—ਭੁਲੇਖਿਆਂ ਨੂੰ ਦੂਰ ਕੀਤਾ। ਇਸ ਮੀਟਿ ੰਗ ਦੌਰਾਨ ਕੋਰੋਨਾ
ਮਹਾਂਮਾਰੀ ਦੇ ਮੈਡੀਕਲ ਪਹਿਲੂਆ ਸਬੰਧੀ ਜੋ ਸ਼ਹਿਰ ਦੇ ਵਿਆਕਤੀਆਂ ਵੱਲੋਂ ਨੁਕਤੇ ਚੁੱਕੇ ਗਏ, ਉਹਨਾਂ ਸਬੰਧੀ
ਜੁਵਾਬ ਮਾਨਸਾ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਡਾਕਟਰਾਂ ਵੱਲੋਂ ਦਿੱਤੇ ਗਏ। ਇਹ ਮੀਟਿੰਗ ਵਿੱਚ ਸ਼ਾਮਲ

ਮਾਨਸਾ ਸ਼ਹਿਰ ਵਾਸੀਆਂ ਦੇ ਆਗੂਆ ਨੇ ਕਿਹਾ ਕਿ ਜੋ ਮਾਨਸਾ ਪੁਲਿਸ ਆਪਣੀ ਮਹਿਕਮਾ ਦੀ ਡਿਊਟੀ ਦੇ ਨਾਲ
ਨਾਲ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਵਿੱਚ ਇਸ ਪ੍ਰਤੀ ਅਵੇਰਨੈਂਸ, ਵੈਕਸੀਨੇਸ਼ਨ ਅਤੇ ਸੈਪਲਿੰਗ
ਕਰਾਉਣ ਵਿੱਚ ਅੱਗੇ ਹੋ ਕੇ ਭੂਮਿਕਾ ਨਿਭਾ ਰਹੀ ਹੈ, ਉਸਦੀ ਸ਼ਹਿਰ ਵਾਸੀਆਂ ਵੱਲੋ ਂ ਭਰਪੂਰ ਪ੍ਰਸੰਸਾਂ ਕੀਤੀ
ਗਈ। ਇਸ ਸਮੇਂ ਸਵਿਧਾਨ ਬਚਾਓ ਮੰਚ ਦੇ ਆਗੂ ਸ੍ਰੀ ਗੁਰਲਾਭ ਸਿੰਘ ਮਾਹਲ ਐਡਵੋਕੇਟ, ਸ੍ਰੀ ਮੁਨੀਸ਼ ਬੱਬੀ
ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਮਾਨਸਾ, ਡਾ: ਜਨਕ ਰਾਜ ਸਿੰਗਲਾਂ ਪ੍ਰਧਾਨ ਆਈ.ਐਮ.ਏ. ਮਾਨਸਾ, ਡਾ.
ਪ੍ਰਸੋਤਮ ਜਿ ੰਦਲ, ਸ੍ਰੀ ਕ੍ਰਿਸ਼ਨ ਚੰਦ ਗਰਗ ਪ੍ਰਧਾਨ ਬਾਰ ਐਸੋਸੀੲ ੇਸ਼ਨ ਮਾਨਸਾ, ਸ੍ਰੀ ਸੁਰੇਸ ਨੰਦਗੜੀਆ ਪ੍ਰਧਾਨ
ਕਰਿਆਣਾ ਐਸੋਸੀਏਸ਼ਨ ਮਾਨਸਾ, ਸ੍ਰੀ ਅਰੁਣ ਬਿੱਟੂ ਪ੍ਰਧਾਨ ਹਰਹਰ ਮਹਾਂਦੇਵ ਮੰਡਲ, ਸ੍ਰੀ ਬਲਵਿੰਦਰ ਬਾਂਸਲ,
ਵਿਸ਼ਾਲ ਗੋਲਡੀ, ਅਮਨ ਮਿੱਤਲ, ਸ ੍ਰੀ ਟੋਨੀ ਕੁਮਾਰ, ਸ੍ਰੀ ਈਸ ਼ੂ ਗੋਇਲ, ਸ੍ਰੀ ਰਾਮ ਲਾਲ ਸ ਼ਰਮਾ, ਸ੍ਰੀ ਜਤਿੰਦਰਬੀਰ
ਗੁਪਤਾ ਪ੍ਰਧਾਨ ਗਊਸ਼ਾਲਾ ਮਾਨਸਾ, ਸ੍ਰੀ ਚੰਦਰ ਕਾਂਤ ਕੁੱਕੀ, ਸ੍ਰੀ ਰਾਜੇਸ ਕੁਮਾਰ, ਸ੍ਰੀ ਪ੍ਰੇਮ ਅਗਰਵਾਲ, ਸ੍ਰੀ
ਆਰ.ਸੀ. ਗੋਇਲ ਪ੍ਰਧਾਨ ਮਾਨਸਾ ਕਲੱਬ ਮਾਨਸਾ, ਸ੍ਰੀ ਨਿਰਮਲ, ਸ੍ਰੀ ਰਾਜਵਿੰਦਰ ਰਾਣਾ, ਸ੍ਰੀ ਕਮਲ ਗੋਇਲ, ਸ੍ਰੀ
ਭੀਮ ਸੈਨ ਪੈਸਟੀਸਾਈਡ ਐਸੋਸੀਏਸ ਼ਨ ਆਦਿ ਹਾਜ਼ਰ ਸਨ।

NO COMMENTS