ਮਾਨਸਾ, 06—08—2021 (ਸਾਰਾ ਯਹਾਂ/ਮੁੱਖ ਸੰਪਾਦਕ): ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਕਾਨਫਰੰਸ
ਦੌਰਾਨ ਦੱਸਿਆ ਕਿ ਥਾਣਾ ਸਿਟੀ—1 ਮਾਨਸਾ ਦੇ ਏਰੀਆ ਵਿੱਚ ਸੇਠੀ ਟੈਲੀਕਾਮ ਮਾਲ ਗੋਦਾਮ ਰੋਡ ਮਾਨਸਾ ਤੋਂ ਮਿਤੀ
29,30—05—2021 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀ ਦੁਕਾਨ ਪਰ ਬਣੇ ਚੁਬਾਰੇ ਨੂੰ ਪੋੌੜੀ ਲਗਾ ਕੇ ਸ਼ਟਰ
ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਕਰੀਬ 70 ਮੋਬਾਇਲ ਫੋਨ, 10 ਈਅਰਫ ੋਨ, 6 ਚਿਪਾਂ ਕੁੱਲ ਮਾਲੀਤੀ 5 ਲੱਖ
ਰੁਪੲ ੇ ਦੇ ਸਮਾਨ ਦੀ ਚੋਰੀ ਕਰਕੇ ਲੈ ਗਏ ਸੀ। ਜਿਸ ਸਬੰਧੀ ਮੁਦੱਈ ਬਲਜੀਤ ਸਿੰਘ ਸੇਠੀ ਪੁੱਤਰ ਅਵਤਾਰ ਸਿੰਘ ਸੇਠੀ
ਵਾਸੀ ਜੁਵਾਹਰਕੇ ਦੇ ਬਿਆਨ ਤੇ ਨਾਮਲੂਮ ਦੇ ਖਿਲਾਫ ਮੁਕੱਦਮਾ ਨੰ: 62 ਮਿਤੀ 30—05—2021 ਅ/ਧ 457/380
ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਇੱਕ ਟੀਮ ਸ੍ਰੀ ਗੁਰਸ਼ਰਨਜੀਤ ਸਿੰਘ ਡੀ.ਐਸ.ਪੀ. (ਸ:ਡ:)
ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ ਗਠਤ ਕੀਤੀ ਗਈ।
ਇਸ ਟੀਮ ਵੱਲੋ ਦਿਤੇ ਦਿਸ਼ਾ ਨਿਰਦੇਸ਼ਾ ਤੇ ਕੰਮ ਕਰਦੇ ਹੋੲ ੇ ਇਸ ਮੁਕੱਦਮਾ ਵਿੱਚ 4 ਮੁਲਜਿਮਾਂ ਅਰਜਨ ਕੁਮਾਰ ਉਰਫ
ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਉਰਫ ਪ੍ਰੋਚਾ ਪੁੱਤਰ ਰਾਜਾ ਸਿੰਘ, ਅਕਾਸ਼ਦੀਪ ਖਾਨ ਪੁੱਤਰ ਜਸਵੀਰ ਖਾਨ ਵਾਸੀਅਨ
ਮਾਨਸਾ ਅਤੇ ਜਸਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਜਲਾਲਾਬਾਦ ਨਾਮਜਦ ਕੀਤੇ ਗਏ। ਜਿਹਨਾਂ ਵਿੱਚੋ 2 ਮੁਲਜਿਮ
ਅਰਜਨ ਕੁਮਾਰ ਉਰਫ ਰਾਕੇਸ਼ ਕੁਮਾਰ ਅਤੇ ਗੁਰਪ੍ਰੀਤ ਸਿੰਘ ਉਰਫ ਪ੍ਰੋਚਾ ਪੁੱਤਰ ਰਾਜਾ ਸਿੰਘ ਵਾਸੀਅਨ ਮਾਨਸਾ ਨੂੰ ਕਾਬੂ
ਕਰਕੇ ਉਹਨਾਂ ਪਾਸੋਂ ਚੋਰੀ ਕੀਤੇ ਵੱਖ ਵੱਖ ਕੰਪਨੀਆਂ ਦੇ 32 ਮੋਬਾਇਲ ਫੋਨ, 2 ਈਅਰਫ ੋਨ, 6 ਚਿਪਾ ਨੂੰ ਦੋਸ਼ੀਆਂ ਦੇ
ਇੰਕਸਾਫ ਤੇ ਬਰਾਮਦ ਕੀਤਾ ਗਿਆ ਹੈ। ਦੋਸ਼ੀ ਜਸਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਜਲਾਲਾਬਾਦ ਅਤੇ ਇੱਕ
ਨਾਬਾਲਗ ਮੁਲਜਿਮ ਅਕਾਸ਼ਦੀਪ ਖਾਨ ਪੁੱਤਰ ਜਸਵੀਰ ਖਾਨ ਵਾਸੀ ਮਾਨਸਾ ਦੀ ਗ੍ਰਿਫਤਾਰੀ ਬਾਕੀ ਹੈ।
ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਮੁਲਜਿਮਾਂ ਵਿੱਚੋ ਅਰਜਨ ਕੁਮਾਰ ਉਰਫ
ਰਾਕੇਸ਼ ਕੁਮਾਰ ਜੋ 10ਵੀ. ਕਲਾਸ ਦਾ ਅਤ ੇ ਅਕਾਸ਼ਦੀਪ ਖਾਨ 9ਵੀ. ਕਲਾਸ ਦਾ ਵਿਦਿਆਰਥੀ ਹੈ ਅਤ ੇ ਇਹਨਾਂ ਦੇ ਮਾਪੇ
ਗਰੀਬ ਹਨ ਅਤ ੇ ਲੋਕਾਂ ਦੇ ਘਰਾਂ ਅੰਦਰ ਝਾੜੂ/ਪੋਚ ੇ ਲਗਾਉਣ ਦਾ ਕੰਮ ਕਰਦੇ ਹਨ। ਬਰਾਮਦ ਹੋੲ ੇ ਮੋਬਾਇਲਾਂ ਦੀ ਕੀਮਤ
ਕਰੀਬ ਸਾਢੇ ਤਿੰਨ ਲੱਖ ਰੁਪਏ ਬਣਦੀ ਹੈ। ਮੁਲਜਿਮਾਂ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ਼ ਰਜਿਸਟਰ ਨਹੀ ਹੈ
ਅਤ ੇ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਇਹਨਾ ਨੇ ਇਹ ਚੋਰੀ ਕੀਤੀ ਸੀ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤ ੇ ਰਹਿੰਦੇ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ
ਇਹਨਾਂ ਪਾਸੋਂ ਹੋਰ ਬਰਾਮਦਗੀ ਕਰਵਾਈ ਜਾਵੇਗੀ। ਮੁਕੱਦਮਾਂ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।
ਮੁਕੱਦਮਾ ਨੰ: 62 ਮਿਤੀ 30—05—2021 ਅ/ਧ 457/380 ਹਿੰ:ਦੰ: ਥਾਣਾ ਸਿਟੀ—1 ਮਾਨਸਾ।
ਵਿਰੁੱਧ :ਨਾਮਲੂਮ
ਟਰੇਸ/ਨਾਮਜਦ 1).ਅਰਜਨ ਕੁਮਾਰ ਉਰਫ ਰਾਕ ੇਸ਼ ਕੁਮਾਰ ਵਾਸੀ ਮਾਨਸਾ (ਗ੍ਰਿਫਤਾਰ)
2).ਗੁਰਪ੍ਰੀਤ ਸਿੰਘ ਉਰਫ ਪ੍ਰੋਚਾ ਪੁੱਤਰ ਰਾਜਾ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
3).ਅਕਾਸ਼ਦੀਪ ਖਾਨ ਪੁੱਤਰ ਜਸਵੀਰ ਖਾਨ ਵਾਸੀ ਮਾਨਸਾ (ਨਾਬਾਲਗ, ਗ੍ਰਿਫਤਾਰੀ ਬਾਕੀ)
4).ਜਸਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਜਲਾਲਾਬਾਦ (ਗ੍ਰਿਫਤਾਰੀ ਬਾਕੀ)
ਚੋਰੀ ਮਾਲ: —70 ਮੋਬਾਇਲ ਫੋਨ,
—10 ਈਅਰਫੋਨ
—6 ਚਿਪਾਂ, ਕੁੱਲ ਮਾਲੀਤੀ 5 ਲੱਖ ਰੁਪਏ ਦੇ ਸਮਾਨ ਦੀ ਚੋਰੀ।
ਬਰਾਮਦ ਮਾਲ: —32 ਮੋਬਾਇਲ ਫੋਨ
—2 ਈਅਰਫ ੋਨ
—6 ਚਿਪਾ, ਕੁੱਲ ਮਾਲੀਤੀ ਕਰੀਬ ਸਾਢੇ ਤਿੰਨ ਲੱਖ ਰੁਪੲ ੇ ਦਾ ਸਮਾਨ।