
ਮਾਨਸਾ, 25—05—2021 (ਸਾਰਾ ਯਹਾਂ/ਮੁੱਖ ਸੰਪਾਦਕ):: ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨ ੂੰ
ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਲਗਾ ਕੇ ਆਰ.ਸੀ. ਬਣਾ ਕੇ
ਦੇਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਵੇਚ ਕੇ ਕਮਾਈ ਕਰਨ ਵਾਲੇ ਅੰਤਰਰਾਜੀ ਮੋਟਰਸਾਈਕਲ ਚੋਰ ਗਿਰੋਹ ਨੂੰ
ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ
ਵੱਲੋਂ ਮੁਕੱਦਮੇ ਵਿੱਚ 4 ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ, ਹਰਦੀਪ ਸਿੰਘ ਉਰਫ
ਗਿਆਨੀ ਪੁੱਤਰ ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ ਵਾਸੀਅਨ ਮਾਨਸਾ ਅਤੇ
ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋਰਵਾਲਾ ਨੂੰ ਕਾਬ ੂ ਕੀਤਾ
ਗਿਆ ਹੈ। ਜਿਹਨਾਂ ਪਾਸੋਂ ਕੁੱਲ 8 ਮੋਟਰਸਾਈਕਲ ਜੋ ਇਹਨਾਂ ਨੇ ਮੁਢਲੀ ਪੁੱਛਗਿੱਛ ਤੇ ਵੱਖ ਵੱਖ ਥਾਵਾਂ ਤੋਂ ਚੋਰੀ
ਕਰਨੇ ਮੰਨੇ ਹਨ, ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 2 ਲੱਖ 40
ਹਜਾਰ ਰੁਪੲ ੇ ਬਣਦੀ ਹੈ।ਮੁਕੱਦਮਾ ਵਿੱਚ ਰਹਿੰਦੇ ਮੁਲਜਿਮ ਪ੍ਰਭਜੋਤ ਸਿੰਘ ਉਰਫ ਜੋਤਾ ਦੀ ਗ੍ਰਿਫਤਾਰੀ ਲਈ ਰੇਡ
ਕੀਤੇ ਜਾ ਰਹੇ ਹਨ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੀਨੀਅਰ ਕਪਤਾਨ ਪੁਲਿਸ ਵੱਲੋਂ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਿਤੀ
24—05—2021 ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ
ਸਬੰਧ ਵਿੱਚ ਨੇੜੇ ਰਮਦਿੱਤੇਵਾਲਾ ਚੌਕ ਮਾਨਸਾ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ
ਅਮਰਜੀਤ ਸਿੰਘ, ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ
ਨਿਰਮਲ ਸਿੰਘ, ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀਅਨ ਮਾਨਸਾ ਅਤ ੇ ਰਾਜਵੀਰ ਸਿੰਘ ਉਰਫ
ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋਰਵਾਲਾ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ
ਜੋ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਪਲੇਟ ਲਗਾ ਅਤ ੇ ਆਰ.ਸੀ. ਬਣਾ ਕੇ ਦੇਣ ਦਾ ਝਾਂਸਾ ਦੇ ਕੇ ਅੱਗੇ
ਵੇਚ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆ ਮਾਰਦੇ ਹਨ ਅਤ ੇ ਅੱਜ ਵੀ ਚੋਰੀ ਕੀਤੇ ਮੋਟਰਸਾਈਕਲ ਤੇ ਜਾਅਲੀ ਨੰਬਰ
ਪਲੇਟ ਲਗਾ ਕੇ ਵੇਚਣ ਦੀ ਤਾਂਕ ਵਿੱਚ ਹਨ। ਸੀ.ਆਈ.ਏ. ਸਟਾਫ ਮਾਨਸਾ ਦੇ ਸ:ਥ: ਉਪਕਾਰ ਸਿੰਘ ਸਮੇਤ
ਪੁਲਿਸ ਪਾਰਟੀ ਵੱਲੋਂ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 24—05—2021 ਅ/ਧ
420,379,411,473,120—ਬੀ. ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕਰਾਇਆ ਗਿਆ।
ਐਸ.ਐਸ.ਪੀ. ਮਾਨਸਾ ਵੱਲੋਂ ਚੋਰੀ ਦੇ ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰਨ ਅਤ ੇ ਸ਼ਹਿਰ
ਮਾਨਸਾ ਅਤੇ ਇਸਦੇ ਆਸ/ਪਾਸ ਦੇ ਇਲਾਕਾ ਅੰਦਰ ਮੋਟਰਸਾਈਕਲ ਚੋਰੀ ਦੀਆ ਵਾਰਦਾਤਾਂ ਨੂੰ ਠੱਲ ਪਾਉਣ ਲਈ
ਸ੍ਰੀ ਤਰਸੇਮ ਮਸੀਹ ਡੀ.ਐਸ.ਪੀ. (ਡੀ) ਮਾਨਸਾ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਟੀਮ
ਬਣਾ ਕੇ ਜਰੂਰੀ ਸੇਧਾ ਦਿੱਤੀਆ ਗਈਆ। ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ
ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ
ਹੋੲ ੇ 4 ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ, ਹਰਦੀਪ ਸਿੰਘ ਉਰਫ ਗਿਆਨੀ ਪੁੱਤਰ
ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ ਵਾਸੀਅਨ ਮਾਨਸਾ ਅਤ ੇ ਰਾਜਵੀਰ ਸਿੰਘ ਉਰਫ
ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋਰਵਾਲਾ ਨੂੰ ਕਾਬ ੂ ਕੀਤਾ। ਜਿਹਨਾਂ ਪਾਸੋਂ ਕੁੱਲ 8
ਮੋਟਰਸਾਈਕਲ ਜੋ ਇਹਨਾਂ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸਨ, ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਅਤ ੇ ਹਰਦੀਪ ਸਿੰਘ ਉਰਫ ਗਿਆਨੀ ਵਿਰੁੱਧ
ਪਹਿਲਾਂ ਵੀ ਚੋਰੀਆਂ ਦੇ 3/3 ਮੁਕੱਦਮੇ ਦਰਜ਼ ਰਜਿਸਟਰ ਹਨ। ਇਹ ਗਿਰੋਹ ਚੋਰੀ ਕੀਤੇ ਮੋਟਰਸਾਈਕਲਾਂ ਤੇ
ਜਾਅਲੀ ਨੰਬਰ ਪਲੇਟਾ ਲਗਾ ਕੇ ਆਰ.ਸੀ. ਬਣਾ ਕੇ ਦੇਣ ਅਤ ੇ ਘੱਟ ਰੇਟ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨਾਲ
ਠੱਗੀ ਮਾਰਦੇ ਹਨ। ਗ੍ਰਿਫਤਾਰ ਮੁਲਜਿਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ
ਜਾਵੇਗੀ ਅਤ ੇ ਇਸ ਗਿਰੋਹ ਦੇ ਬਾਕੀ ਰਹਿੰਦੇ ਮੁਲਜਿਮ ਨੂੰ ਕਾਬ ੂ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ। ਮੁਕੱਦਮੇ
ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।
ਮੁ: ਨੰਬਰ 60 ਮਿਤੀ 24—05—2021 ਅ/ਧ 420,379,411,473,120—ਬੀ. ਹਿੰ:ਦੰ: ਥਾਣਾ ਸਿਟੀ—1 ਮਾਨਸਾ:
ਮੁਲਜਿਮ 1). ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ (ਗ੍ਰਿ:ਮਿਤੀ 24—05—2021)
2). ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ (ਗ੍ਰਿ:ਮਿਤੀ 24—05—2021)
3). ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ (ਗ੍ਰਿ:ਮਿਤੀ 24—05—2021)
4). ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ
ਹਾਲ ਆਬਾਦ ਪਿੰਡ ਕੋਰਵਾਲਾ (ਗ੍ਰਿ:ਮਿਤੀ 24—05—2021)
5). ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀਅਨ ਮਾਨਸਾ (ਗ੍ਰਿਫਤਾਰੀ ਬਾਕੀ)
ਬਰਾਮਦਗੀ: ਕੁੱਲ 8 ਮੋਟਰਸਾਈਕਲ
1).ਹੀਰੋ ਸਪਲੈਂਡਰ ਪਲੱਸ ਨੰ:ਪੀਬੀ.31ਯੂ—4401 ਰੰਗ ਕਾਲਾ
(ਗਾਂਧੀ ਸੀਨੀਅਰ ਸੈਕੰਡਰੀ ਸਕ ੂਲ ਮਾਨਸਾ ਤੋਂ ਚੋਰੀ ਕੀਤਾ)
2).ਹੀਰੋ ਸਪਲੈਂਡਰ ਪਲੱਸ ਬਿਨਾ ਨ ੰਬਰੀ ਰੰਗ ਸਿਲਵਰ
(ਆਈ.ਟੀ.ਆਈ. ਚ ੌਕ ਸੁਨਾਮ ਤੋਂ ਚੋਰੀ ਕੀਤਾ)
3).ਹੀਰੋ ਸਪਲੈਂਡਰ ਪਲੱਸ ਬਿਨਾ ਨ ੰਬਰੀ ਰੰਗ ਕਾਲਾ
(ਭਗਤ ਸਿੰਘ ਚੌਕ ਮਾਨਸਾ ਤ ੋਂ ਚੋਰੀ ਕੀਤਾ)
4).ਹੀਰੋਹਾਂਡਾ ਸੀ.ਡੀ. ਡੀਲਕਸ ਨੰ:ਪੀਬੀ.13ਯੂ—6897 ਰੰਗ ਕਾਲਾ
(ਆਈ.ਟੀ.ਆਈ. ਚ ੌਕ ਸੁਨਾਮ ਤੋਂ ਚੋਰੀ ਕੀਤਾ)
5).ਹੀਰੋ ਸਪਲੈਂਡਰ ਪਲੱਸ ਨੰ:ਪੀਬੀ.03ਜੈਡ(ਟੀ)—6556 ਰੰਗ ਕਾਲਾ
(ਵਨ ਵੇ ਟਰੈਫਿਕ ਰੋਡ ਮਾਨਸਾ ਤੋਂ ਚੋਰੀ ਕੀਤਾ)
6).ਹੀਰੋ ਸਪਲੈਂਡਰ ਪਰੋ ਬਿਨਾ ਨੰਬਰੀ ਰੰਗ ਸਿਲਵਰ
(ਵਨ ਵੇ ਟਰੈਫਿਕ ਰੋਡ ਮਾਨਸਾ ਤੋਂ ਚੋਰੀ ਕੀਤਾ)
7).ਹੀਰੋਹਾਂਡਾ ਸਪਲੈਂਡਰ ਪਲੱਸ ਬਿਨਾ ਨ ੰਬਰੀ ਰੰਗ ਕਾਲਾ
(ਬੱਸ ਸਟੈਂਡ ਮਾਨਸਾ ਤੋਂ ਚੋਰੀ ਕੀਤਾ)
8).ਬਜਾਜ ਪਲਟੀਨਾ ਨ ੰ:ਪੀਬੀ.10ਡੀਪੀ—7425 ਰੰਗ ਕਾਲਾ
(ਨਿੰਮ ਵਾਲੀ ਗਲੀ ਵਨ ਵੇ ਟ੍ਰੈਫਿਕ ਰੋਡ ਮਾਨਸਾ ਤੋਂ ਚੋਰੀ ਕੀਤਾ)
ਕੁੱਲ ਮਾਲੀਤੀ ਕਰੀਬ 2,40,000 ਰੁਪਏ ਬਣਦੀ ਹੈ।
ਮੁਲਜਿਮਾਂ ਦਾ ਪਿਛਲਾ ਰਿਕਾਰਡ:
1). ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ
1).ਮੁ:ਨੰ:16 ਮਿਤੀ 14—1—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ
2).ਮੁ:ਨੰ:17 ਮਿਤੀ 14—1—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ
3).ਮੁ:ਨੰ:77 ਮਿਤੀ 21—5—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ
2). ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ ਵਾਸੀ ਮਾਨਸਾ
1).ਮੁ:ਨੰ:16 ਮਿਤੀ 14—1—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ
2).ਮੁ:ਨੰ:17 ਮਿਤੀ 14—1—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ
3).ਮੁ:ਨੰ:77 ਮਿਤੀ 21—5—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ
3). ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ ਵਾਸੀ ਮਾਨਸਾ
4). ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀ ਮਾਨਸਾ
5). ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ
ਹਾਲ ਆਬਾਦ ਪਿੰਡ ਕੋਰਵਾਲਾ
(ਪੜਤਾਲ ਕੀਤੀ ਜਾ ਰਹੀ ਹੈ)
