*ਮਾਨਸਾ ਪੁਲਿਸ ਵਲੋਂ ਵੱਡੀ ਕਾਮਜਾਬੀ ਹਾਸਲ.!ਬਲੈਕਮੇਲ ਕਰਕੇ ਦਬਾਅ ਪਾ ਕੇ ਪੈਸੇ ਬਟੋਰਨ ਵਾਲੇ ਗਿਰੋਹ ਦੇ 5 ਮੁਲਜਿਮ ਕੀਤੇ ਕਾਬੂ*

0
268

ਮਾਨਸਾ, 25—06—2022. (ਸਾਰਾ ਯਹਾਂ/ ਬੀਰਬਲ ਧਾਲੀਵਾਲ ): ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਇੱਕ ਗਿਰੋਹ ਨੂੰ ਕਾਬ ੂ ਕੀਤਾ ਗਿਆ ਹੈ ਜੋ ਗਲਤ ਦੂਸ਼ਣ ਲਗਾ ਕੇ
ਬਲੈਕਮੇਲ ਕਰਕੇ ਦਬਾਅ ਪਾ ਕੇ ਭੋਲੇ ਭਾਲੇ ਲੋਕਾਂ ਪਾਸੋਂ ਪੈਸੇ ਬਟੋਰਨ ਦਾ ਕੰਮ ਕਰਦਾ ਸੀ। ਥਾਣਾ ਸਿਟੀ—1 ਮਾਨਸਾ ਦੀ
ਪੁਲਿਸ ਪਾਰਟੀ ਵੱਲੋਂ ਇਸ ਗਿਰੋਹ ਦਾ ਪਰਦਾਫਾਸ ਕਰਦਿਆ 5 ਮੁਲਜਿਮਾਂ ਚਿੰਤੋ ਉਰਫ ਪਾਲੀ ਕੌਰ ਪਤਨੀ ਕਾਲਾ ਸਿੰਘ
ਵਾਸੀ ਪੇਰੋ, ਮੂਰਤੀ ਕੌਰ ਪਤਨੀ ਚਰਨਾ ਸਿੰਘ, ਰਿੰਪੀ ਉਰਫ ਪਰਮਜੀਤ ਕੌਰ ਪਤਨੀ ਬਿੱਕਰ ਸਿੰਘ, ਕਾਲੀ ਸਿੰਘ ਪੁੱਤਰ
ਸੁਖਵਿੰਦਰ ਸਿੰਘ ਅਤ ੇ ਬਲਜੀਤ ਸਿੰਘ ਉਰਫ ਬੱਲੂ ਪੁੱਤਰ ਚਰਨਾ ਸਿੰਘ ਵਾਸੀਅਨ ਮਾਨਸਾ ਨੂੰ ਗ੍ਰਿਫਤਾਰ ਕਰਨ ਵਿੱਚ
ਸਫਲਤਾਂ ਹਾਸਲ ਕੀਤੀ ਗਈ ਹੈ। ਮੁਦੱਈ ਮੁਕੱਦਮਾ ਦਾ ਮੋਟਰਸਾਈਕਲ ਅਤ ੇ ਮੋਬਾਇਲ ਫੋਨ ਜੋ ਮੁਲਜਿਮਾਂ ਦੇ ਕਬਜੇ ਵਿੱਚ
ਸੀ, ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੁਦੱਈ ਨਿਰਮਲ
ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਘੁੰਮਣ ਕਲਾਂ (ਬਠਿੰਡਾ) ਨੇ ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਸ ਬਿਆਨ
ਲਿਖਾਇਆ ਕਿ ਮਿਤੀ 24—06—2022 ਨੂੰ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਸੂ ਮੇਲਾ ਰਮਦਿੱਤੇਵਾਲਾ ਤੋਂ
ਵਾਪਸ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਫੌਜੀ ਪਟਰੋਲ ਪੰਪ ਮਾਨਸਾ ਪਾਸ ਇੱਕ ਔਰਤ ਜਿਸਦਾ ਬਾਅਦ ਵਿੱਚ ਨਾਮ
ਚਿੰਤੋ ਕੌਰ ਪਤਾ ਲੱਗਾ, ਨੇ ਹੱਥ ਦੇ ਕੇ ਉਸਨੂੰ ਰੋਕ ਲਿਆ ਅਤ ੇ ਜਿਸਨੇ ਕੋਈ ਐਮਰਜੈਸੀ ਹੋਣ ਦਾ ਬਹਾਨਾ ਬਣਾ ਕੇ ਮੁਦੱਈ
ਨੂੰ ਆਪਣੇ ਘਰ ਛੱਡ ਕੇ ਆਉਣ ਲਈ ਕਿਹਾ। ਜਦੋ ਮੁਦਈ ਉਸਨੂੰ ਘਰ ਛੱਡਣ ਲਈ ਗਿਆ ਤਾਂ ਮੁਲਜਿਮਾਂ ਨੇ ਪਹਿਲਾਂ
ਬਣਾਈ ਵਿਊਤ ਮੁਤਾਬਿਕ ਉਸਨੂੰ ਜਬਰਦਸਤੀ ਬੰਦੀ ਬਣਾ ਲਿਆ ਅਤ ੇ ਉਸਦੇ ਕੱਪੜੇ ਲਹਾ ਕੇ ਉਸਦੀਆ ਅਸਲੀਲ ਫੋਟੋਆ
ਖਿੱਚ ਲਈਆ ਅਤੇ ਫੋਟੋਆ ਵਾਇਰਲ ਕਰਕੇ ਬਦਨਾਮੀ ਕਰਨ ਦਾ ਡਰ ਦਿਖਾ ਕੇ ਉਸ ਨਾਲ 70 ਹਜ਼ਾਰ ਰੁਪੲ ੇ ਦਾ ਸੌਦਾ
ਤਹਿ ਕਰਕੇ ਪੈਸਿਆ ਦਾ ਇੰਤਜਾਮ ਕਰਨ ਲਈ ਉਸਤੇ ਦਬਾਅ ਪਾਇਆ। ਜਿਹਨਾਂ ਨੇ ਪੈਸਿਆ ਬਦਲੇ ਮੁਦੱਈ ਦਾ
ਮੋਟਰਸਾਈਕਲ ਅਤੇ ਮੋਬਾਇਲ ਫੋਨ ਆਪਣੇ ਪਾਸ ਰੱਖ ਲਿਆ। ਮੁਦੱਈ ਪੈਸਿਆ ਦਾ ਇੰਤਜਾਮ ਕਰਨ ਦੇ ਬਹਾਨੇ ਉਹਨਾਂ
ਤੋ ਬਚ ਕੇ ਬਾਹਰ ਆਇਆ ਅਤ ੇ ਪੁਲਿਸ ਪਾਸ ਇਤਲਾਹ ਦੇਣ ਤੇ ਮੁਲਜਿਮਾਂ ਦੇ ਵਿਰੁੱਧ ਮੁਕੱਦਮਾ ਨੰਬਰ 109 ਮਿਤੀ
24—06—2022 ਅ/ਧ 384,342,34 ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਐਸ.ਆਈ. ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ ਅਤ ੇ ਸ:ਥ: ਪੂਰਨ ਸਿੰਘ ਸਮੇਤ
ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੲ ੇ ਪੰਜੇ ਮੁਲਜਿਮਾਂ ਚਿੰਤੋ
ਉਰਫ ਪਾਲੀ ਕੌਰ, ਮੂਰਤੀ ਕੌਰ, ਰਿੰਪੀ ਉਰਫ ਪਰਮਜੀਤ ਕੌਰ, ਕਾਲੀ ਸਿੰਘ ਅਤ ੇ ਬਲਜੀਤ ਸਿੰਘ ਉਰਫ ਬੱਲੀ ਨੂੰ
ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋ ਮੁਦਈ ਦਾ ਮੋਟਰਸਾਈਕਲ ਅਤ ੇ ਮੋਬਾਇਲ ਫੋਨ ਬਰਾਮਦ ਕੀਤਾ ਗਿਆ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ
ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ
ਵੱਲੋਂ ਪਹਿਲਾਂ ਹੋਰ ਕਿੰਨੇ ਵਿਆਕਤੀਆਂ ਨੂੰ ਬਲੈਕਮੇਲ ਕਰਕੇ ਪੈਸੇ ਬਟੋਰੇ ਗਏ ਹਨ, ਜਿਹਨਾਂ ਦੀ ਪੁੱਛਗਿੱਛ ਉਪਰੰਤ ਹੋਰ
ਖੁਲਾਸੇ ਹੋਣ ਦੀ ਸੰਭਾਵਨਾਂ ਹੈ।


LEAVE A REPLY

Please enter your comment!
Please enter your name here