ਮਾਨਸਾ ਪੁਲਿਸ ਵਲੋਂ ਕਰੀਬ 7 ਸਾਲ ਤੋਂ ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਭਗੌੜਾ ਮੁਲਜਿਮ ਕਾਬੂ

0
85

ਮਾਨਸਾ, 30—01—2021 (ਸਾਰਾ ਯਹਾਂ /ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਸੀਨੀਅਰ ਕਪਤਾਨ
ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ.
(ਮੁਜਰਮ—ਇਸਤਿਹਾਰੀਆ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ
ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਹੇਠ ਲਿਖੇ ਪੀ.ਓ. ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ
ਗਈ ਹੈ।

ਮੁਜਰਮ ਇਸ਼ਤਿਹਾਰੀ (ਭਗੌੜਾ ਮੁਲਜਿਮ) ਅਲੋਕ ਸੋਨੀ ਪੁੱਤਰ ਗੋਰਖ ਨਾਥ ਵਾਸੀ ਸਿਰਸਾ
(ਹਰਿਆਣਾ) ਜਿਸ ਪਾਸੋਂ 8 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ਤੇ ਉਸਦੇ ਵਿਰੁੱਧ ਮੁਕੱਦਮਾ ਨੰਬਰ
21 ਮਿਤੀ 26—03—2011 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਕੋਟਧਰਮੂ (ਹੁਣ ਸਦਰ
ਮਾਨਸਾ) ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਮਾਨਯੋਗ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ
ਗੈਰ ਹਾਜਰ ਹੋਣ ਕਰਕੇ ਮਾਨਯੋਗ ਅਦਾਲਤ ਸ੍ਰੀ ਮਨਦੀਪ ਪੰਨੂ ਐਡੀਸ਼ਨਲ ਸੈਸ਼ਨਜ ਜੱਜ ਮਾਨਸਾ ਜੀ ਵੱਲੋਂ
ਇਸਨੂੰ ਮਿਤੀ 01—02—2014 ਤੋਂ ਅ/ਧ 299 ਜਾਬਤਾ ਫੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ
ਅਤ ੇ ਮੁਲਜਿਮ ਵੱਲੋਂ ਲਗਾਤਾਰ ਗੈਰਹਾਜ਼ਰ ਹੋਣ ਕਰਕੇ ਮਾਨਯੋਗ ਅਦਾਲਤ ਵੱਲੋਂ ਇਸਦੇ ਵਿਰੁੱਧ ਮੁਕੱਦਮਾ
ਨੰਬਰ 57 ਮਿਤੀ 15—03—2019 ਅ/ਧ 174—ਏ. ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ
ਕਰਾਇਆ ਗਿਆ ਸੀ। ਇਹ ਭਗੌੜਾ ਮੁਲਜਿਮ ਕਰੀਬ 7 ਸਾਲ ਤੋਂ ਗੈਰਹਾਜਰ ਚੱਲਿਆ ਆ ਰਿਹਾ ਸੀ ਅਤੇ
ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਸੀ। ਐਸ.ਆਈ. ਜਸਵੰਤ ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ
ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਪਿੰਡ ਭੰਗੇਵਾਲਾ ਜਿਲਾ ਸ੍ਰੀ ਮੁਕਤਸਰ
ਸਾਹਿਬ ਤੋਂ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

LEAVE A REPLY

Please enter your comment!
Please enter your name here