-ਮਾਨਸਾ ਪੁਲਿਸ ਮਨੋਵਿਗਿਆਨਕ ਡਾਕਟਰਾਂ ਨਾਲ ਮਿਲ ਕੇ ਕੋਰੋਨਾ ਪੀੜਤਾਂ, ਸ਼ੱਕੀ ਮਰੀਜ਼ਾਂ ਦੀ ਕਰ ਰਹੀ ਹੈ ਕੌਸਲਿੰਗ

0
23

ਮਾਨਸਾ, 10 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿਛਲੇ ਦਿਨੀ ਸ਼ਹਿਰ ਬੁਢਲਾਡਾ ਕੋੋਰੋੋਨਾ ਵਾਇਰਸ ਸਬੰਧੀ ਹੋੋਟਸਪੋੌੌਟ ਬਣ ਕੇ ਉਭਰਿਆ ਹੈ। ਕੋੋਰੋੋਨਾ ਵਾਇਰਸ ਦੀ ਰੋੋਕਥਾਮ ਸਬੰਧੀ ਪ੍ਰੋੋਟੋੋਕੋੋਲ ਦੇ ਮੁਤਾਬਿਕ ਇਸ ਪ੍ਰਭਾਵਿਤ ਏਰੀਆਂ ਨੂੰ ਕੰਨਟੇਨਮੈਂਟ ਜੋੋਨ ਅਤੇ ਇਸਦੇ ਆਪ ਪਾਸ ਦੇ ਨਾਲ ਲੱਗਦੇ ਬਾਹਰੀ ਇਲਾਕੇ ਨੂੰ ਬਫਰ ਜੋੋਨ ਵਿੱਚ ਵੰਡ ਕੇ ਇਸਨੂੰ ਦੂਸਰੇ ਇਲਾਕੇ ਨਾਲੋਂ ਵੱਖ ਕਰਕੇ ਸੁਚੱਜੇ ਪ੍ਰਬੰਧ ਕਰਕੇ ਸੀਲ ਕਰ ਦਿੱਤਾ ਗਿਆ ਹੈ। ਪ੍ਰਭਾਵਿਤ ਵਿਅਕਤੀਆਂ ਨੂੰ ਆਈਸੋੋਲੇਟਿਡ ਵਾਰਡ ਵਿੱਚ ਦਾਖਲ ਕਰਕੇ ਉਹਨਾ ਨੂੰ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।  ਇਸੇ ਲੜੀ ਅਧੀਨ  ਕੋੋਰੋੋਨਾ ਵਾਇਰਸ ਦੇ ਪੌਜ਼ੇਟਿਵ ਕੇਸਾਂ, ਉਹ ਮਰੀਜ ਜਿਨ੍ਹਾਂ ਦੇ ਸੈਂਪਲ ਲਏ ਗਏ ਹਨ ਤੇ ਰਿਪੋੋਰਟਾਂ ਪੈਡਿੰਗ ਹਨ ਅਤੇ ਉਹ ਮਰੀਜ਼ ਜਿਹਨਾਂ ਦੀਆ ਸੈਂਪਲ ਰਿਪੋੋਰਟਾਂ ਸਹੀ ਆ ਚੁੱਕੀਆਂ ਹਨ, ਨੂੰ ਵਧੀਆ ਮੈਡੀਕਲ ਸਹੂਲਤਾਂ ਵਜੋੋ ਅੱਜ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇਂ ਆਨਲਾਈਨ ਮਨੋੋਵਿਗਿਆਨਕ

(ਸ਼ਤਖਫੀਜ਼ਵਗਜਤਵ) ਮਾਹਿਰ ਡਾਕਟਰਾਂ ਨੂੰ ਬੁਲਾ ਕੇ ਮੁਫਤ ਕੌੌਸਲਿੰਗ ਦੀ ਸੁਰੂਆਤ ਪੁਲਿਸ ਕੰਟਰੋੋਲ ਰੂਮ ਮਾਨਸਾ ਵਿਖੇ ਸਥਾਪਤ ਨੰਬਰ ਰਾਹੀ ਕੀਤੀ ਗਈ ਹੈ, ਜੋੋ ਕਿ ਮਨੋੋਵਿਗਿਆਨ ਡਾਕਟਰਾਂ ਅਤੇ ਮਰੀਜਾਂ ਵਿਚਕਾਰ ਕੜੀ ਦਾ ਕੰਮ ਕਰੇਗਾ। ਕੋੋਈ ਵੀ ਕੋੋਰੋੋੋਨਾ ਵਾਇਰਸ ਤੋੋਂ ਪੀੜ੍ਹਤ ਪੌੋਜੇਟਿਵ ਮਰੀਜ਼ ਅਤੇ ਜਿਸ ਮਰੀਜ ਦੇ ਸੈਂਪਲ ਗਏ ਹਨ, ਇਸ ਨੰਬਰ ਤੇ ਕਾਲ ਕਰਕੇ ਮਨੋੋਵਿਗਿਆਨਕ ਡਾਕਟਰ ਪਾਸੋੋ 24 ਘੰਟੇ ਮੁਫਤ ਸਲਾਹ ਲੈ ਸਕਦਾ ਹੈ। ਅੱਜ ਇਸਦੀ ਸੁਰੂਆਤ ਮੌੌਕੇ ਸਵੈਸੇਵੀ ਡਾਕਟਰ ਹਰਪਾਲ ਸਰਾਂ ਅਤੇ ਡਾਕਟਰ ਮਨੋੋਜ ਗੋਇਲ ਜੋੋ ਕਿ ਮਨੋੋਵਿਗਿਆਨਕਮਾਹਿਰ ਡਾਕਟਰ ਹਨ, ਨੇ ਉਹਨਾਂ ਮਰੀਜਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਕੋੋਰੋੋਨਾ ਵਾਇਰਸ ਦੀ ਬਿਮਾਰੀ ਤੋੋਂ ਘਬਰਾਉਣ ਦੀ ਲੋੋੜ ਨਹੀ, ਇਸਤੋੋਂ ਪੀੜ੍ਹਤ ਦੁਨੀਆ ਭਰ ਵਿੱਚ ਜਿਆਦਾਤਰ ਵਿਅਕਤੀ ਠੀਕ ਹੋਏ ਹਨ ਅਤੇ ਹੋੋ ਰਹੇ ਹਨ, ਸਿਰਫ ਕੁਝ ਵੱਡੀ ਉਮਰ ਦੇ ਅਤੇ ਪਹਿਲਾਂ ਹੀ ਕਿਸੇ ਗੰਭੀਰ ਬਿਮਾਰੀ ਤੋੋਂ ਪੀੜ੍ਹਤ ਵਿਅਕਤੀਆਂ ਨੂੰ ਹੀ ਥੋੋੜਾ ਖਤਰਾ ਹੁੰਦਾ ਹੈ ਅਤੇ ਬਹੁਤੇ ਕੇਸਾਂ ਵਿੱਚ ਵੱਡੀ ਉਮਰ ਦੇ ਵਿਅਕਤੀ ਵੀ ਠੀਕ ਹੋੋਏ ਹਨ, ਜਿਨ੍ਹਾਂ ਨੇ ਹੌੌਸਲਾ ਬਣਾਈ ਰੱਖਿਆ ਹੈ। ਇਸ ਬਿਮਾਰੀ ਸਮੇਂ ਮਰੀਜ ਨੂੰ ਆਪਣਾ ਹੌਸਲਾਂ ਬਣਾਈ ਰੱਖਣਾ ਚਾਹੀਦਾ ਹੈ। ਇਸ ਬਿਮਾਰੀ ਦੌੌਰਾਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜ਼ਿਲ੍ਹਾ ਮਾਨਸਾ ਵੱਲੋੋਂ ਮਰੀਜਾਂ ਦੇ ਲਈ ਹਰ ਕਿਸਮ ਦੀ ਸਹੂਲਤ ਦਾ ਪ੍ਰਬੰਧ ਕੀਤਾ ਹੋੋਇਆ ਹੈ ਅਤੇ ਜੋੋ ਵੀ ਵਧੀਆ ਇਲਾਜ ਹੈ, ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਕੋੋਰੋੋਨਾ ਵਾਇਰਸ ਤੋੋਂ ਪੌਜ਼ੇਟਿਵ ਮਰੀਜਾਂ ਨੇ ਇਲਾਜ ਦੌੌਰਾਨ ਮਿਲ ਰਹੀਆ ਸਹੂਲਤਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਈ ਗਈ। ਇਸਤੋੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਦੀ ਕੋੋਰੋੋਨਾ ਵਾਇਰਸ ਦੀ ਰਿਪੋੋਰਟ ਗਈ ਹੋੋਈ ਹੈ, ਉਹਨਾ ਨਾਲ ਵੀ ਕੌੌਸਲਿੰਗ ਦੌੌਰਾਨ ਗੱਲਬਾਤ ਕਰਕੇ ਹੌੌਸਲਾਂ ਦਿੱਤਾ ਗਿਆ।  ਐਸ.ਐਸ.ਪੀ. ਵੱਲੋੋਂ ਦੱਸਿਆ ਗਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਦੀ ਸੇਧ ਮੁਤਾਬਿਕ ਜ਼ਿਲ੍ਹੇ ਅੰਦਰ ਹਰੇਕ ਮਰੀਜ ਨੂੰ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆ ਹਨ ਅਤੇ ਇਸੇ ਕੜੀ ਵਿੱਚ ਪ੍ਰਭਾਵਿਤ ਲੋੋਕਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਨ ਵਿੱਚ ਸੁਰੂ ਕੀਤੀ ਗਈ ਆਨਲਾਈਨ ਕੌਸਲਿੰਗ ਇੱਕ ਸੁਖਦਾ ਕਦਮ ਸਾਬਤ ਹੋੋਵੇਗੀ। 1/17802/2020

LEAVE A REPLY

Please enter your comment!
Please enter your name here