ਮਾਨਸਾ ਪੁਲਿਸ ਨੇ ਸੰਨ ਚੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਨੂੰ ਕੀਤਾ ਕਾਬੂ

0
129

ਮਾਨਸਾ, 13 ਫਰਵਰੀ—2021(ਸਾਰਾ ਯਹਾਂ /ਰੀਤਵਾਲ): ਥਾਣਾ ਬਰੇਟਾ ਵਿਖੇ ਸੰਨ ਚੋਰੀ ਸਬੰਧੀ ਦਰਜ਼ ਹੋਏ ਮੁਕੱਦਮੇ ਨੂੰ ਟਰੇਸ ਕਰਕੇ ਮੁਲਜਿਮ ਹੈਪੀ ਸਿੰਘ
ਉਰਫ ਵਿੱਕੀ ਪੁੱਤਰ ਹੰਸਰਾਜ ਸਿੰਘ ਵਾਸੀ ਬਹਾਦਰਪ ੁਰ ਨ ੂੰ ਕਾਬੂ ਕੀਤਾ ਗਿਆ ਹੈ। ਜਿਸ ਪਾਸੋਂ ਚੋਰੀ ਮਾਲ 3
ਮੋਬਾਇਲ ਫੋਨਾਂ ਨੂੰ ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ
ਥਾਣਾ ਬਰੇਟਾ ਵਿਖੇ ਮੁਦੱਈ ਸੋਨੂੰ ਸਿੰਗਲਾ ਪੁ ੱਤਰ ਸ਼ਤੀਸ਼ ਕੁਮਾਰ ਵਾਸੀ ਬਰੇਟਾ ਨੇ ਬਿਆਨ ਲਿਖਾਇਆ ਕਿ ਉਸਦੀ
ਸਿੰਗਲਾ ਟੈਲੀਕਾਮ ਦੇ ਨਾਮ ਪਰ ਮੋਬਾਇਲ ਫੋਨਾਂ ਦੀ ਦੁਕਾਨ ਬਰੇਟਾ ਮੰਡੀ ਵਿਖੇ ਹੈ। ਮਿਤੀ 11—02—2021 ਨੂੰ ਸੁਭਾ
8.30 ਵਜੇ ਉਹ ਹਰ ਰੋਜ ਦੀ ਤਰਾ ਆਪਣੀ ਦੁਕਾਨ ਖੋਲਣ ਲਈ ਆਇਆ ਤਾਂ ਉਸਦੀ ਦੁਕਾਨ ਦਾ ਮੇਨ ਜਿੰਦਰਾ
ਟੁੱਟਿਆ ਹੋਇਆ ਸੀ ਅਤ ੇ ਦੁਕਾਨ ਅੰਦਰ ਸਮਾਨ ਖਿਲਰਿਆ ਪਿਆ ਸੀ। ਪੜਤਾਲ ਕਰਨ ਤੇ ਉਸਦੀ ਦੁਕਾਨ ਵਿੱਚੋ 3
ਮੋਬਾਇਲ ਫੋਨ (ਇੱਕ ਇੰਟੈਕਸ ਕੰਪਨੀ ਦਾ ਟੱਚ ਸਕਰੀਨ ਮੋਬਾਇਲ ਅਤੇ 2 ਮੋਬਾਇਲ ਫੋਨ ਲਾਵਾ ਕੰਪਨੀ) ਚੋਰੀ ਹੋਣ ੇ
ਪਾਏ ਗਏ। ਮੁਦੱਈ ਦੇ ਬਿਆਨ ਪਰ ਮੁਕ¤ਦਮਾ ਨμਬਰ 25 ਮਿਤੀ 11—02—2021 ਅ/ਧ 454,380 ਹਿੰ:ਦੰ: ਥਾਣਾ
ਬਰੇਟਾ ਦਰਜ ਰਜਿਸਟਰ ਕੀਤਾ ਗਿਆ।

ਐਸ.ਆਈ. ਜਸਵ ੰਤ ਸਿੰਘ ਮੁੱਖ ਅਫਸਰ ਥਾਣਾ ਬਰੇਟਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ
ਸ:ਥ: ਕੌਰ ਸਿੰਘ ਵੱਲੋਂ ਮ ੁਕੱਦਮੇ ਦੀ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ ਮੁਕ ੱਦਮਾ ਨੂੰ ਟਰੇਸ
ਕੀਤਾ। ਚੋਰੀ ਕਰਨ ਵਾਲ ੇ ਮੁਲਜਿਮ ਹੈਪੀ ਸਿੰਘ ਉਰਫ ਵਿੱਕੀ ਪੁੱਤਰ ਹੰਸਰਾਜ ਸਿੰਘ ਵਾਸੀ ਬਹਾਦਰਪੁਰ ਨੂੰ ਗਿ®ਫਤਾਰ
ਕਰਕੇ ਉਸ ਪਾਸ ੋਂ 3 ਮੋਬਾਇਲ ਫੋਨ (ਇੱਕ ਮੋਬਾਇਲ ਫੋਨ ਇੰਟੈਕਸ ਕੰਪਨੀ ਟੱਚ ਸਕਰੀਨ, 2 ਮੋਬਾਇਲ ਫੋਲ ਲਾਵਾ
ਕੰਪਨੀ) ਬਰਾਮਦ ਕਰਵਾਏ ਗਏ। ਇਸ ਮੁਲਜਿਮ ਵਿਰੁੱਧ ਪਹਿਲਾਂ ਵੀ 6 ਗੱਟੇ ਕਣਕ ਅਤ ੇ 1 ਗੈਸ ਸਿਲੰਡਰ ਚੋਰੀ
ਕਰਨ ਦਾ ਮ ੁਕੱਦਮਾ ਨੰ:240/2020 ਥਾਣਾ ਬਰੇਟਾ ਦਰਜ਼ ਰਜਿਸਟਰ ਹੈ ਅਤੇ ਇਹ ਮੁਲਜਿਮ ਕਰੀਬ 3 ਦਿਨ ਪਹਿਲਾਂ
ਹੀ ਜਮਾਨਤ ਤ ੇ ਬਾਹਰ ਆਇਆ ਸੀ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ
ਹਾਸਲ ਕਰਕੇ ਇਸ ਵ ੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ
ਜਾਵੇਗੀ, ਜਿਸਦੀ ਪੁੱਛਗਿੱਛ ਤੇ ਇਸ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

LEAVE A REPLY

Please enter your comment!
Please enter your name here