ਮਾਨਸਾ, 30—04—2021 (ਸਾਰਾ ਯਹਾਂ/ਬੀਰਬਲ ਧਾਲੀਵਾਲ): ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਂ ਕੇ ਸੇਵਾ—ਮੁਕਤ ਹੋ ਰਹੇ 8
ਪੁਲਿਸ ਕਰਮਚਾਰੀਆਂ ਨੂੰ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜਿੱਥੇ ਚਾਹ ਪਾਰਟੀ
ਤੋਂ ਬਾਅਦ ਇਹਨਾਂ ਕਰਮਚਾਰੀਆਂ ਨੂੰ ਯਾਦਗਿਰੀ ਚਿੰਨ (ਮਮੈਂਟੋ) ਦੇ ਕੇ ਅਤ ੇ ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ
ਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਹਨਾਂ ਸੇਵਾ—ਮੁਕਤ ਕਰਮਚਾਰੀਆਂ ਵਿੱਚ ਇੰਸਪੈਕਟਰ/1 (ਬਲਵਿੰਦਰ ਸਿੰਘ),
ਥਾਣੇਦਾਰ/3 (ਅਮਰਜੀਤ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ), ਏ.ਐਸ.ਆਈ/3 (ਜਗਦੀਸ਼ ਸਿੰਘ, ਸਤਬੀਰ
ਸਿੰਘ, ਰਾਮਫਲ ਸਿੰਘ) ਅਤੇ ਹੌਲਦਾਰ/1 (ਇੰਦਰਜੀਤ ਕੌਰ) ਸਮੇਤ ਕੁੱਲ 8 ਕਰਮਚਾਰੀਆਂ ਨੇ ਰਿਟਾਇਰਮੈਂਟ ਲਈ।
ਇੰਸਪੈਕਟਰ ਬਲਵਿੰਦਰ ਸਿੰਘ ਜਿਸਦੀ ਮਹਿਕਮਾਂ ਵਿੱਚ ਸਰਵਿਸ 39 ਸਾਲ ਤੋਂ ਵੱਧ, ਥਾਣੇ: ਅਮਰਜੀਤ ਸਿੰਘ ਦੀ
ਸਰਵਿਸ 35 ਸਾਲ, ਥਾਣੇ: ਗੁਰਪਾਲ ਸਿੰਘ ਦੀ ਸਰਵਿਸ 33 ਸਾਲ ਤੋਂ ਵੱਧ, ਥਾਣੇ: ਜਸਵਿੰਦਰ ਸਿੰਘ ਦੀ ਸਰਵਿਸ 36
ਸਾਲ, ਏ.ਐਸ.ਆਈ. ਜਗਦੀਸ਼ ਸਿੰਘ ਦੀ ਸਰਵਿਸ 30 ਸਾਲ ਤੋਂ ਵੱਧ ਅਤੇ ਲੇਡੀ ਹੌਲਦਾਰ ਇੰਦਰਜੀਤ ਕੌਰ ਦੀ
ਮਹਿਕਮਾਂ ਵਿੱਚ 24 ਸਾਲ ਤੋਂ ਵੱਧ ਸਰਵਿਸ ਹੋ ਚ ੁੱਕੀ ਹੈ, ਇਹ ਕਰਮਚਾਰੀ 58 ਸਾਲਾਂ ਬਾਅਦ ਰਿਟਾਇਰਮੈਂਟ ਜਾ ਰਹੇ
ਹਨ। ਇਸੇ ਤਰਾ ਏ.ਐਸ.ਆਈ. ਸਤਬੀਰ ਸਿੰਘ ਜਿਸਦੀ ਮਹਿਕਮਾਂ ਵਿੱਚ 27 ਸਾਲ 10 ਮਹੀਨੇ ਦੀ ਸਰਵਿਸ ਅਤੇ
ਏ.ਐਸ.ਆਈ. ਰਾਮਫਲ ਸਿੰਘ ਜਿਸਦੀ 31 ਸਾਲ ਤੋਂ ਵੱਧ ਸਰਵਿਸ ਹੋ ਚੁੱਕੀ ਹੈ, ਵੱਲੋਂ 58 ਸਾਲ ਹੋਣ ਤੋਂ ਪਹਿਲਾਂ
ਆਪਣੀ ਸਵੈ—ਇੱਛਾਂ ਨਾਲ ਸੇਵਾ—ਮੁਕਤੀ ਲਈ ਗਈ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਇਹਨਾਂ ਸੇਵਾ—ਮੁਕਤ ਜਾ ਰਹੇ
ਕਰਮਚਾਰੀਆਂ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਗਿਆ ਕਿ ਇਹਨਾ ਵੱਲੋਂ ਮਹਿਕਮਾਂ ਅੰਦਰ ਨਿਭਾਈਆ ਗਈਆ
ਵਡਮੁੱਲੀਆਂ ਸੇਵਾਵਾਂ ਹਮੇਸਾਂ ਯਾਦ ਰਹਿਣਗੀਆ ਅਤ ੇ ਪੁਲਿਸ ਨੂੰ ਸੁਚੱਜੀ ਡਿਊਟੀ ਪ੍ਰਤੀ ਸੇਧ ਦੇਣ ਦਾ ਕੰਮ
ਕਰਨਗੀਆ। ਇਹਨਾਂ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਮਹਿਕਮਾ ਅੰਦਰ
ਪਰਿਵਾਰ ਦੀ ਤਰਾ ਕੰਮ ਕਰਨਗੇ ਅਤ ੇ ਜੇਕਰ ਉਹਨਾਂ ਨੂੰ ਮਹਿਕਮਾ ਪ੍ਰਤੀ ਕਿਸੇ ਮੱਦਦ ਦੀ ਜਰੂਰਤ ਹੋਵੇ ਤਾਂ ਮਾਨਸਾ
ਪੁਲਿਸ ਉਹਨਾਂ ਦੀ ਯੋਗ ਮੱਦਦ ਲਈ ਹਮੇਸ਼ਾ ਤਤਪਰ ਰਹੇਗੀ।
ਐਸ.ਐਸ.ਪੀ. ਮਾਨਸਾ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਆਪਣਾ ਅਤ ੇ ਆਪਣੇ ਪਰਿਵਾਰ ਦਾ ਬਚਾਅ
ਕਰਨ ਲਈ ਇਹਨਾਂ ਸੇਵਾ—ਮੁਕਤ ਜਾ ਰਹੇ ਕਰਮਚਾਰੀਆਂ ਨੂੰ ਅਗਾਂਹ ਕਰਦਿਆ ਦੱਸਿਆ ਗਿਆ ਕਿ ਉਹ ਸਮਾਜ ਵਿੱਚ
ਵਿਚਰਦਿਆ ਆਪ ਵੀ ਕੋਵਿਡ—19 ਦੀਆ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ
ਸਮਾਜ ਦੇ ਲੋਕਾਂ ਨੂੰ ਪਾਲਣਾ ਲਈ ਪ੍ਰੇਰਿਤ ਕਰਕੇ ਕੋਰੋਨਾ ਸੈਂਪਲਿੰਗ ਅਤ ੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਉਣ ਲਈ
ਆਪਣੇ ਪਿੰਡਾਂ/ਇਲਾਕਿਆਂ ਅੰਦਰ ਲੋਕਾਂ ਨੂੰ ਜਾਗਰਿਤ ਕਰਨ ਤਾਂ ਜੋ ਇਸ ਮਹਾਂਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਸ:ਥ: ਬਲਵੰਤ ਸਿੰਘ ਭੀਖੀ ਨੇ ਇਹਨਾਂ ਕਰਮਚਾਰੀਆਂ ਦੀ ਭਰਤੀ ਤੋਂ ਲੈ ਕੇ ਸੇਵਾ ਮੁਕਤ ਹੋਣ ਤੱਕ ਮਹਿਕਮਾਂ ਅੰਦਰ
ਵੱਖ ਵੱਖ ਥਾਣਿਆਂ/ਚੌਕੀਆ ਅਤ ੇ ਸਟਾਫਾਂ ਅੰਦਰ ਨਿਭਾਈਆ ਗਈਆ ਸ਼ਾਨਦਾਰ ਸੇਵਾਵਾਂ ਪ੍ਰਤੀ ਵਿਸਥਾਰ ਨਾਲ
ਚਾਨਣਾ ਪਾਇਆ।
ਇਸ ਮੌਕ ੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਪੀ.ਬੀ.ਆਈ.) ਮਾਨਸਾ, ਸ੍ਰੀ ਸੰਜੀਵ ਗੋਇਲ ਉਪ
ਕਪਤਾਨ ਪੁਲਿਸ (ਸਥਾਨਕ) ਮਾਨਸਾ, ਦਫਤਰ ਅਤ ੇ ਪੁਲਿਸ ਲਾਈਨ ਮਾਨਸਾ ਦੀਆ ਮੱਦਾਂ ਦੇ ਕਰਮਚਾਰੀਆਂ ਤੋਂ
ਇਲਾਵਾ ਸੇਵਾ ਮੁਕਤ ਜਾਣ ਵਾਲੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ, ਦੋਸਤ/ਮਿੱਤਰ ਆਦਿ ਹਾਜ਼ਰ ਸਨ।