ਮਾਨਸਾ, 14—02—2022 (ਸਾਰਾ ਯਹਾਂ/ ਮੁੱਖ ਸੰਪਾਦਕ ). ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਥਾਣਾ ਸਿਟੀ ਬੁਢਲਾਡਾ ਦੇ ਏਰੀਆ ਵਿੱਚ ਸ਼ਰਾਬ ਦੇ ਠੇਕੇ ਭੰਨਣ
ਸਬੰਧੀ ਦਰਜ਼ ਹੋੲ ੇ 2 ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰਕੇ 4 ਮੁਲਜਿਮਾਂ ਗੁਰਮੀਤ ਸਿੰਘ ਉਰਫ ਮੀਤਾ ਪੁੱਤਰ
ਗੁਰਜੰਟ ਸਿੰਘ ਵਾਸੀ ਦਾਤੇਵਾਸ, ਬੁੱਧ ਰਾਮ ਉਰਫ ਸ਼ੌਕੀ ਪੁੱਤਰ ਕੌਰ ਸਿੰਘ, ਅੰਗਰੇਜ ਸਿੰਘ ਪੁੱਤਰ ਕਰਨੈਲ ਸਿੰਘ
ਵਾਸੀਅਨ ਦਿਆਲਪੁਰਾ ਅਤੇ ਗੁਰਦਾਸ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖਿੱਲਣ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ
ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ ਚੋਰੀ ਕੀਤੀਆ 188 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਵਾਈਆ
ਗਈਆ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ
2,3—2—2022 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਆਕਤੀਆਂ ਵੱਲੋਂ ਪਿੰਡ ਫੁੱਲੂਵਾਲਾ ਡੋਡ ਦੇ ਸ਼ਰਾਬ ਦੇ ਠੇਕੇ ਨੂੰ
ਭੰਨ ਕੇ 98 ਬੋਤਲਾਂ ਖਾਸਾ, 50 ਅਧੀਏ ਖਾਸਾ, 200 ਬੋਤਲਾਂ ਸੌਫੀਆ, 49 ਅਧੀਏ ਸੌਫੀਆ ਅਤ ੇ 12 ਬੋਤਲਾਂ ਬੀਅਰ
ਚੋਰੀ ਕਰਕੇ ਲੈ ਜਾਣ ਤੇ ਮੁਕੱਦਮਾ ਨੰ: 43 ਮਿਤੀ 03—02—2022 ਅ/ਧ 457,380 ਹਿੰ:ਦੰ: ਥਾਣਾ ਸਿਟੀ ਬੁਢਲਾਡਾ
ਦਰਜ਼ ਰਜਿਸਟਰ ਹੋਇਆ ਸੀ। ਇਸੇ ਤਰਾ ਮਿਤੀ 2,3—11—2021 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਆਕਤੀਆਂ
ਵੱਲੋ ਪਿੰਡ ਗੋਬਿੰਦਪੁਰਾ ਵਿਖ ੇ ਸ਼ਰਾਬ ਠੇਕੇ ਦਾ ਕੁੰਡਾ ਤੋੜ ਕੇ ਜਬਰਦਸਤੀ ਅੰਦਰ ਦਾਖਲ ਹੋ ਕੇ ਡਰਾ—ਧਮਕਾ ਕੇ 9
ਪੇਟੀਆਂ ਦੇਸ਼ੀ ਸ਼ਰਾਬ ਅਤ ੇ 1 ਪੇਟੀ ਅੰਗਰੇਜੀ ਸ਼ਰਾਬ ਖੋਹ ਕਰਕੇ ਲੈ ਜਾਣ ਤੇ ਮੁਕੱਦਮਾ ਨੰ:157 ਮਿਤੀ 03—11—2021
ਅ/ਧ 382 ਹਿੰ:ਦੰ: ਥਾਣਾ ਸਿਟੀ ਬ ੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ ਸੀ।
ਇਹਨਾਂ ਅਣਟਰੇਸ ਮੁਕੱਦਮਿਆਂ ਨੂੰ ਟਰੇਸ ਕਰਨ ਲਈ ਸ੍ਰੀ ਸੁਖਅੰਮ੍ਰਿਤ ਸਿੰਘ ਡੀ.ਐਸ.ਪੀ. (ਸ:ਡ:)
ਬੁਢਲਾਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਸਮੇਤ ਪੁਲਿਸ ਟੀਮ
ਵੱਲੋਂ ਦਿਤੇ ਦਿਸ਼ਾ ਨਿਰਦੇਸ਼ਾ ਤੇ ਕੰਮ ਕਰਦੇ ਹੋੲ ੇ ਅਤੇ ਮੁਕੱਦਮਿਆਂ ਦੀ ਤਫਤੀਸ ਵਿਗਿਆਨਕ ਢੰਗਾਂ ਨਾਲ ਅਮਲ ਵਿੱਚ
ਲਿਆ ਕੇ ਦੋਨਾਂ ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕੀਤਾ ਗਿਆ। ਜਿਹਨਾਂ ਵਿੱਚ 4 ਮੁਲਜਿਮਾਂ ਗੁਰਮੀਤ ਸਿੰਘ ਉਰਫ
ਮੀਤਾ ਪੁੱਤਰ ਗੁਰਜੰਟ ਸਿੰਘ ਵਾਸੀ ਦਾਤੇਵਾਸ, ਬੁੱਧ ਰਾਮ ਉਰਫ ਸ਼ੌਕੀ ਪੁੱਤਰ ਕੌਰ ਸਿੰਘ, ਅੰਗਰੇਜ ਸਿੰਘ ਪੁੱਤਰ
ਕਰਨੈਲ ਸਿੰਘ ਵਾਸੀਅਨ ਦਿਆਲਪੁਰਾ ਅਤ ੇ ਗੁਰਦਾਸ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖਿੱਲਣ ਨੂੰ ਗ੍ਰਿਫਤਾਰ ਕਰਕੇ
ਉਹਨਾ ਪਾਸੋਂ 188 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਵਾਈਆ ਗਈਆ ਹਨ। ਗ੍ਰਿਫਤਾਰ ਮੁਲਜਿਮਾਂ ਨੇ ਮੁਢਲੀ
ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਕੁਝ ਸ਼ਰਾਬ ਪੀ ਲਈ ਹੈ ਅਤ ੇ ਕੁਝ ਅੱਗੇ ਵੇਚ ਦਿੱਤੀ ਹੈ। ਮੁਕੱਦਮਾ
ਨੰ:157/2021 ਵਿੱਚ ਨਾਮਜਦ ਕੀਤੇ 3 ਮੁਲਜਿਮਾ ਵਿੱਚੋ 1 ਮੁਲਜਿਮ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਅਤੇ 2 ਨਾਮਜਦ ਮੁਲਜਿਮਾਂ ਦੀ ਗ੍ਰਿਫਤਾਰੀ ਬਾਕੀ ਹੈ, ਜਿਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਹੋਰ ਬਰਾਮਦਗੀ
ਕਰਵਾਈ ਜਾਵੇਗੀ।
ਗ੍ਰਿਫਤਾਰ ਚਾਰੇ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ
ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਸਾਬਕਾ ਰਿਕਾਰਡ ਬਾਰੇ ਅਤੇ
ਇਹਨਾਂ ਵੱਲੋਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਸਬੰਧੀ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋਂ ਹੋਰ ਬਰਾਮਦਗੀ
ਹੋਣ ਦੀ ਸੰਭਾਵਨਾਂ ਹੈ। ਮੁਕੱਦਮਿਆਂ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।