*ਮਾਨਸਾ ਪੁਲਿਸ ਨੇ ਸਬ—ਡਵੀਜ਼ਨ ਪੱਧਰ ਤੇ 3 ਟੀਮਾਂ ਬਣਾ ਕੇ ਜਾਗਰੂਕਤਾ ਮੁਹਿੰਮ ਆਰੰਭ ਕੀਤੀ*

0
66

ਮਾਨਸਾ,11—05—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ
ਸਬ—ਡਵੀਜ਼ਨ ਪੱਧਰ ਤੇ ਤਿੰਨ ਜਾਗਰੂਕਤਾਂ ਟੀਮਾਂ ਬਣਾਈਆ ਗਈਆ ਹਨ। ਇਹ ਟੀਮਾਂ ਇਸ ਮਹਾਂਮਾਰੀ ਤੋਂ
ਬਚਾਅ ਲਈ ਪਬਲਿਕ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪੁਲਿਸ/ਪਬਲਿਕ ਸਬੰਧਾਂ ਵਿੱਚ ਹੋਰ ਨੇੜ੍ਹਤਾ ਲਿਆਉਣ
ਅਤ ੇ ਆਪਸੀ ਤਾਲਮੇਲ/ਭਾਈਚਾਰਕ ਸਾਂਝ ਪੈਦਾ ਕਰਨ ਲਈ ਕੜੀ ਦਾ ਕੰਮ ਕਰਨਗੀਆ। ਸਬ—ਡਵੀਜ਼ਨ ਮਾਨਸਾ
ਅੰਦਰ ਸ:ਥ: ਬਲਵੰਤ ਸਿੰਘ ਭੀਖੀ, ਸਬ—ਡਵੀਜ਼ਨ ਬੁਢਲਾਡਾ ਵਿਖੇ ਸ:ਥ: ਗੁਰਮੀਤ ਸਿੰਘ ਅਤ ੇ ਸ:ਥ: ਹਰਮੰਦਰ
ਸਿੰਘ ਨੂੰ ਸਬ—ਡਵੀਜ਼ਨ ਸਰਦੂਲਗੜ ਵਿਖੇ ਜਾਗਰੂਕ ਟੀਮਾਂ ਦੀ ਨੁਮਾਇੰਦਗੀ ਦਿੱਤੀ ਗਈ ਹੈ ਜੋ ਸਬੰਧਤ ਹਲਕਾ
ਨਿਗਰਾਨ ਅਫਸਰ ਦੇ ਅਧੀਨ ਰਹਿ ਕੇ ਕੰਮ ਕਰਨਗੀਆ। ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸ੍ਰੀ
ਸੰਜੀਵ ਗੋਇਲ ਡੀ.ਐਸ.ਪੀ. (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਇਹਨਾਂ ਜਾਗਰੂਕਤਾ ਟੀਮ ਵੈਨਾਂ ਨੂੰ ਰਾਵਾਨਾ
ਕਰਦਿਆ ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਇਹ ਟੀਮਾਂ ਆਪਣੀ ਸਬ—ਡਵੀਜ਼ਨ ਦੇ
ਪਿੰਡਾਂ/ਸ਼ਹਿਰਾ, ਬਜਾਰਾਂ, ਗਲੀ/ਮੁਹੱਲਿਆਂ ਅੰਦਰ ਜਾ ਕੇ ਕੋਵਿਡ—19 ਦੀਆ ਮੁਢਲੀਆਂ ਸਾਵਧਾਨੀਆਂ/ਹਦਾਇਤਾਂ
ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਨਗੀਆ ਕਿ ਆਪਣੇ ਹੱਥ ਸਾਬਣ ਜਾਂ ਹੈਂਡ—ਸੈਨੀਟਾਈਜਰ ਨਾਲ ਸਾਫ ਰੱਖੇ
ਜਾਣ, ਹਰ ਸਮੇਂ ਨੱਕ/ਮੂੰਹ ਤੇ ਮਾਸਕ ਪਹਿੰਨਿਆ ਜਾਵੇ, ਇੱਕ/ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ
ਜਾਵੇ, ਬਿਨਾ ਕੰਮਕਾਜ਼ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਦੁਕਾਨਦਾਰ ਖੁਦ ਮਾਸਕ ਪਹਿੰਨਣ, ਦੁਕਾਨਾਂ ਪਰ
ਰੱਖੇ ਕਰਮਚਾਰੀਆਂ ਅਤੇ ਦੁਕਾਨਾਂ ਪਰ ਆਉਣ ਵਾਲੀ ਪਬਲਿਕ ਨੂੰ ਮਾਸਕ ਪਹਿਨਣ ਅਤ ੇ ਦੂਰੀ ਬਣਾ ਕੇ ਰੱਖਣ ਦੀ
ਪਾਲਣਾ ਕਰਾਉਣ। ਇਸਤ ੋਂ ਇਲਾਵਾ ਇਹ ਜਾਗਰੂਕ ਟੀਮਾਂ ਸੋਸ਼ਲ ਮੀਡੀਆਂ ਪਰ ਚੱਲ ਰਹੀਆ ਵਿਰੋਧੀ
ਵਿਚਾਰ—ਚਰਚਾਵਾਂ/ਅਫਵਾਹਾਂ ਤ ੋਂ ਬਚਣ ਲਈ ਲੋਕਾਂ ਨੂੰ ਸਹੀ ਸੇਧ ਦੇਣਗੀਆ। ਪਿੰਡਾਂ/ਸ਼ਹਿਰਾਂ ਅੰਦਰ ਲੋਕਾਂ ਨੂੰ
ਆਰ.ਟੀ/ਪੀ.ਸੀ.ਆਰ. ਟੈਸਟ ਕਰਾਉਣ ਅਤ ੇ ਅੱਗੇ ਆ ਕੇ ਟੀਕਾਕਰਨ ਕਰਾਉਣ ਲਈ ਵੀ ਪ੍ਰੇਰਿਤ ਕਰਨਗੀਆ।
ਐਸ.ਐਸ.ਪੀ. ਮਾਨਸਾ ਵੱਲੋਂ ਅਪੀਲ ਕੀਤੀ ਗਈ ਕਿ ਜਿਲਾ ਮਾਨਸਾ ਦੇ ਸਮਾਜਸੇਵੀਆਂ ਅਤੇ
ਅਗਾਂਹ ਵਧੂ ਸੋਚ ਦੇ ਵਸਨੀਕਾਂ ਨੂੰ ਇਸ ਜਾਗਰੂਕਤਾ ਮੁਹਿੰਮ ਦਾ ਪੂਰਾ ਸਹਿਯੋਗ ਕਰਕੇ ਸਾਥ ਦੇਣ ਲਈ ਅੱਗ ੇ
ਆਉਣਾ ਚਾਹੀਦਾ ਹੈ। ਉਹਨਾਂ ਨ ੂੰ ਆਪ ਖੁਦ ਅਤੇ ਆਂਢ/ਗੁਵਾਂਢ ਦੇ ਲੋਕਾਂ ਨੂੰ ਪਾਲਣਾ ਕਰਨ ਲਈ ਉਤਸ਼ਾਹਿਤ ਕਰਕੇ
ਵੱਧ ਤੋਂ ਵੱਧ ਆਰ.ਟੀ/ਪੀ.ਸੀ.ਆਰ. ਟੈਸਟ ਅਤੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਸਾਡੇ ਸਾਰਿਆ ਵੱਲੋਂ
ਆਰੰਭੇ ਯਤਨਾਂ ਅਤ ੇ ਮਾਰੇ ਹੰਭਲਿਆ ਨਾਲ ਜਿੱਥੇ ਅਸੀ ਖੁਦ, ਆਪਣੇ ਪਰਿਵਾਰ ਨੂੰ ਅਤ ੇ ਸਾਡੇ ਸਮਾਜ ਨੂੰ
ਸੁਰੱਖਿਅਤ ਰੱਖਣ ਵਿੱਚ ਕਾਮਯਾਬ ਹੋਵਾਂਗੇ, ਉਥੇ ਹੀ ਇਸ ਮਹਾਂਮਾਰੀ ਦਾ ਜਲਦੀ ਖਾਤਮਾ ਕਰਨ ਵਿੱਚ ਵੀ ਸਫਲ
ਹੋ ਜਾਵਾਂਗੇ।

LEAVE A REPLY

Please enter your comment!
Please enter your name here