ਮਾਨਸਾ 23,ਫ਼ਰਵਰੀ (ਸਾਰਾ ਯਹਾਂ/ਜੋਨੀ ਜਿੰਦਲ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰੀ ਕਰਨ ਵਾਲੇ ਮੁਲਜਿਮ ਬੁੱਧ ਸਿੰਘ ਉਰਫ
ਅਭੀ ਪੁੱਤਰ ਸਿੰਗਾਰਾ ਸਿੰਘ ਵਾਸੀ ਘੁੰਮਣ ਕਲਾਂ ਹਾਲ ਬਰੇਟਾ ਨੂੰ ਕਾਬ ੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ
ਹੈ। ਜਿਸ ਪਾਸੋਂ ਚ ੋਰੀ ਦੇ 4 ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ। ਬਰਾਮਦ ਕੀਤੇ ਮੋਟਰਸਾਈਕਲਾਂ ਦੀ ਕੁੱਲ
ਮਲੀਤੀ ਕਰੀਬ 1,50,000/—ਰੁਪੲ ੇ ਤੋਂ ਵੱਧ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ
ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਬੱਸ ਅੱਡਾ
ਮਾਨਸਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਬੁੱਧ ਸਿੰਘ ਉਰਫ ਅਭੀ ਪੁੱਤਰ ਸਿੰਗਾਰਾ ਸਿੰਘ ਵਾਸੀ ਘੁੰਮਣ ਕਲਾਂ
ਹਾਲ ਬਰੇਟਾ ਵਿਰੁੱਧ ਮੁਕੱਦਮਾ ਨੰਬਰ 42 ਮਿਤੀ 22—02—2022 ਅ/ਧ 379,411 ਹਿੰ:ਦੰ: ਥਾਣਾ ਸਿਟੀ—2
ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਐਸ.ਆਈ. ਹਰਦਿਆਲ ਦਾਸ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ
ਦੀ ਅਗਵਾਈ ਹੇਠ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ
ਵਿਗਿਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਮੁਲਜਿਮ ਬੁੱਧ ਸਿੰਘ
ਉਰਫ ਅਭੀ ਪੁੱਤਰ ਸਿੰਗਾਰਾ ਸਿੰਘ ਵਾਸੀ ਘੁੰਮਣ ਕਲਾਂ ਹਾਲ ਬਰੇਟਾ ਨੂੰ ਕਾਬ ੂ ਕੀਤਾ ਗਿਆ। ਜਿਸ ਪਾਸੋਂ ਮੌਕਾ ਪਰ
ਚੋਰੀ ਦਾ ਇੱਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਨੰ:ਪੀਬੀ.31ਜੇ—1441 ਬਰਾਮਦ ਕੀਤਾ ਗਿਆ।
ਜਿਸਦੀ ਮੁਢਲੀ ਪੁੱਛਗਿੱਛ ਉਪਰੰਤ ਉਸਦੀ ਨਿਸ਼ਾਨਦੇਹੀ ਤੇ ਉਸ ਪਾਸੋਂ ਚੋਰੀ ਕੀਤੇ 3 ਹੋਰ ਮੋਟਰਸਾਈਕਲ ਮਾਰਕਾ
ਹੀਰੋ ਸਪਲੈਂਡਰ ਪਲੱਸ (ਨੰ:ਪੀਬੀ.31ਐਚ—1270, ਨੰ:ਪੀਬੀ.31ਐਨ—7541 ਅਤ ੇ ਨੰ:ਪੀਬੀ.13ਯੂ—4706)
ਬਰਾਮਦ ਕਰਵਾਏ ਗਏ ਹਨ। ਮੁਲਜਿਮ ਨੇ ਮੁਢਲੀ ਪੁੱਛਗਿੱਛ ਤੇ ਇਹ ਮੋਟਰਸਾਈਕਲ ਸ਼ਹਿਰ ਮਾਨਸਾ ਦੇ ਏਰੀਆਂ
ਵਿੱਚੋਂ ਚੋਰੀ ਕਰਨੇ ਮੰਨੇ ਹਨ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ
ਕੀਤਾ ਗਿਆ ਹੈ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਚੋਰੀ ਦਾ ਧੰਦਾ ਕਦੋ ਤੋਂ
ਚਲਾਇਆ ਹੋਇਆ ਸੀ, ਮੋਟਰਸਾਈਕਲ ਕਿੱਥੋ ਕਿੱਥੋ ਚੋਰੀ ਕੀਤੇ ਹਨ ਅਤ ੇ ਇਸਨੇ ਚ ੋਰੀ ਦੀਆ ਹੋਰ ਕਿੰਨੀਆ
ਵਾਰਦਾਤਾਂ ਕੀਤੀਆ ਹਨ। ਜਿਸਦੀ ਪੁੱਛਗਿੱਛ ਉਪਰੰਤ ਚੋਰੀ ਦੀਆ ਹੋਰ ਅਨਟਰੇਸ ਵਾਰਦਾਤਾਂ/ਕੇਸ ਟਰੇਸ ਹੋਣ ਦੀ
ਸੰਭਾਵਨਾ ਹੈ।