
ਮਾਨਸਾ, 30—01—2021 (ਸਾਰਾ ਯਹਾਂ /ਮੁੱਖ ਸੰਪਾਦਕ): ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਕੀਮਤੀ ਜਾਨਾਂ ਭਾਰਤ ਦੇਸ਼ ਲਈ
ਕੁਰਬਾਨ ਕਰਨ ਵਾਲੇ ਦੇਸ਼ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਮਾਨਯੋਗ ਗ੍ਰਹਿ ਮੰਤਰਾਲੇ,
ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਅੱਜ ਦੇ ਦਿਨ (ਮਿਤੀ 30—01—2021) ਦੇਸ਼ ਭਰ ਵਿੱਚ ਸੁਭਾ
11 ਵਜੇ 2 ਮਿੰਟ ਦਾ ਮੋਨ ਧਾਰਨ ਕਰਨ ਦੇ ਆਦ ੇਸ਼ ਜਾਰੀ ਕੀਤੇ ਗਏ ਹਨ ਅਤੇ ਮਾਨਯੋਗ ਪੰਜਾਬ
ਸਰਕਾਰ ਵੱਲੋਂ ਵੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ
ਦੱਸਿਆ ਗਿਆ ਕਿ ਮਿਲੇ ਆਦੇਸ਼ਾ ਦੀ ਪਾਲਣਾ ਵਿੱਚ ਇਸ ਜਿ਼ਲ੍ਹੇ ਦੇ ਸਾਰੇ ਥਾਣਿਆਂ/ਚੌਕੀਆਂ ਵਿਖੇ
ਤਾਇਨਾਤ ਹਾਜ਼ਰ ਕਰਮਚਾਰੀਆਂ ਵੱਲੋਂ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆ ਜਾਨਾਂ ਦੇਸ਼
ਕੌਮ ਲਈ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਜਿਲਾ ਪੁਲਿਸ
ਦਫਤਰ (ਡੀ.ਪੀ.ਓ.) ਮਾਨਸਾ ਵਿਖੇ ਵੀ ਸ੍ਰੀ ਸੰਜੀਵ ਗੋਇਲ, ਡੀ.ਐਸ.ਪੀ.(ਸਥਾਨਕ) ਮਾਨਸਾ ਦੀ
ਅਗਵਾਈ ਹੇਠ ਹਾਜ਼ਰ ਕਰਮਚਾਰੀਆਂ ਵੱਲੋਂ 2 ਮਿੰਟ ਦਾ ਮੋਨ ਧਾਰਨ ਕਰਕੇ ਦੇਸ਼ ਦੀ ਆਜਾਦੀ ਦੇ
ਮਹਾਨ ਸ਼ਹੀਦਾਂ ਨੂੰ ਸਰਧਾਜ਼ਲੀ ਭੇਂਟ ਕੀਤੀ ਗਈ।

