*ਮਾਨਸਾ ਪੁਲਿਸ ਨੇ ਜਿਲਾ ਅੰਦਰ ਨਸਿ਼ਆਂ ਦੇ ਮੁਕੰਮਲ ਖਾਤਮੇ ਸਬੰਧੀ ਪਿੰਡਾਂ/ਸ਼ਹਿਰਾਂ ਦੇ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਦੀ ਕੀਤੀ ਮੰਗ*

0
18

ਮਾਨਸਾ, 01—08—2021(ਸਾਰਾ ਯਹਾਂ /ਮੁੱਖ ਸੰਪਾਦਕ :ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤ ੇ ਇੰਸਪੈਕਟਰ ਜਨਰਲ ਪੁਲਿਸ
ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ ਼ਾ ਨਿਰਦੇਸ਼ਾ ਤਹਿਤ ਨਸਿ਼ਆ ਦੀ ਮੁਕ ੰਮਲ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ (ਂਅਵਣਗਚਪ ਣਗਜਡਕ ਙ਼ਠਬ਼ਜਪਅ) ਆਰੰਭ ਕੀਤੀ ਹੋਈ ਹੈ। ਮਾਨਸਾ ਪੁਲਿਸ ਵੱਲੋਂ ਜਿੱਥੇ ਰੋਜਾਨਾਂ ਹੀ ਗਸ਼ਤਾ, ਨਾਕਾਬੰਦੀਆ
ਅਤ ੇ ਸਰਚ ਅਪਰੇਸ਼ਨ ਚਲਾ ਕੇ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ,
ਉਥੇ ਹੀ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਜਾਗਰੂਕ ਕਰਨ ਲਈ ਪਿੰਡਾਂ, ਸ਼ਹਿਰਾਂ, ਗਲੀ, ਮੁਹੱਲਿਆਂ ਅੰਦਰ ਜਾ
ਕੇ ਸੈਮੀਨਰ/ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਇਸੇ ਲੜੀ ਤਹਿਤ ਮਾਨਸਾ ਪੁਲਿਸ ਵੱਲੋਂ ਸ਼ਹਿਰ ਮਾਨਸਾ ਵਿਖੇ ਨੇੜੇ
ਰੇਲਵੇ ਫਾਟਕ, ਪਿੰਡ ਜੁਵਾਹਰਕੇ, ਸੈਂਟਰਲ ਪਾਰਕ, ਨੇੜੇ ਬਾਗਵਾਲਾ ਗੁਰਦੁਵਾਰਾ ਸਾਹਿਬ, ਵਾਰਡ ਨੰ:14 ਮਾਨਸਾ, ਥਾਣਾ
ਜੋਗਾ ਦੇ ਪਿੰਡ ਰੱਲਾ, ਰੜ, ਅਨੂਪਗੜ, ਬੁਰਜ ਝੱਬਰ, ਥਾਣਾ ਝੁਨੀਰ ਦੇ ਪਿੰਡ ਬੁਰਜ ਭਲਾਈਕੇ, ਸਾਹਨੇਵਾਲੀ, ਦਸੌਧੀਆ,
ਜਟਾਣਾ ਖੁਰਦ, ਥਾਣਾ ਜੌੜਕੀਆਂ ਦੇ ਪਿੰਡ ਬਹਿਨੀਵਾਲ, ਥਾਣਾ ਸਿਟੀ ਬੁਢਲਾਡਾ ਦੇ ਪਿੰਡ ਅਹਿਮਦਪੁਰ, ਥਾਣਾ ਬੋਹਾ ਦੇ
ਪਿੰਡ ਵਰੇ੍ਹ ਅਤ ੇ ਥਾਣਾ ਬਰੇਟਾ ਦੇ ਪਿੰਡ ਬਖਸ਼ੀਵਾਲਾ ਆਦਿ ਵਿਖੇ 2 ਦਿਨਾਂ ਅੰਦਰ 20 ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ
ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ।


ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ
ਵੱਲੋਂ ਵੱਖ ਵੱਖ ਪਿੰਡਾਂ, ਸ਼ਹਿਰਾਂ, ਮੁਹੱਲਿਆਂ ਅੰਦਰ ਜਾ ਕੇ ਲੋਕਾਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆ
ਦੱਸਿਆ ਗਿਆ ਹੈ ਕਿ ਨਸ਼ੇ ਸਾਡੀ ਜਿੰਦਗੀ ਨੂੰ ਤਬਾਹ ਕਰ ਰਹੇ ਹਨ, ਨਸ਼ੇ ਕਰਨਾ ਮੌਤ ਨੂੰ ਬੁਲਾਵਾ ਦੇਣਾ ਹੈ ਅਤੇ ਨਸਿ਼ਆਂ
ਤੋਂ ਹੋਣ ਵਾਲੇ ਸਰੀਰਕ ਅਤੇ ਆਰਥਿਕ ਨੁਕਸਾਨਾਂ ਬਾਰੇ ਸੈਮੀਨਾਰਾਂ ਦੌਰਾਨ ਹਾਜ਼ਰੀਨ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ
ਦਿੱਤੀ ਗਈ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਦੀ ਬਜਾੲ ੇ ਪੜ੍ਹਾਈ ਅਤ ੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ
ਸਕ ੂਲਾਂ/ਕਾਲਜਾਂ/ਖੇਡ ਗਰਾਂਊਡਾ ਅੰਦਰ ਜਾ ਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਨਸ਼ਾ—ਮੁਕਤ ਨਰੋੲ ੇ ਸਮਾਜ ਦੀ
ਸਿਰਜਣਾ ਨੂੰ ਯਕੀਨੀ ਬਣਾਇਆ ਜਾ ਸਕ ੇ। ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ/ਸ਼ਹਿਰਾਂ ਅੰਦਰ ਨਸਿ਼ਆਂ ਦੀ
ਰੋਕਥਾਮ ਸਬੰਧੀ ਮਾਨਸਾ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਮਾਨਸਾ ਪੁਲਿਸ ਵੱਲੋਂ ਕੋਵਿਡ—19 ਦੀਆ ਸਾਵਧਾਨੀਆਂ
ਦੀ ਪਾਲਣਾ ਕਰਦੇ ਹੋਏ ਜਿਲਾ ਅੰਦਰ ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸਿ਼ਆ ਵਿਰੋਧੀ ਇਹ ਵਿਸੇਸ਼ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ
ਜਾਰੀ ਰਹੇਗੀ।


LEAVE A REPLY

Please enter your comment!
Please enter your name here