*ਮਾਨਸਾ ਪੁਲਿਸ ਨੇ ਚੋਰੀ ਦੇ ਮੁਕੱਦਮੇ ਨੂੰ 3 ਘੰਟਿਆਂ ਅੰਦਰ ਸੁਲਝਾ ਕੇ ਮੁਲਜਿਮ ਕੀਤੇ ਗ੍ਰਿਫਤਾਰ.!15 ਲੱਖ 20 ਹਜ਼ਾਰ ਰੁਪਏ ਨਗਦੀ ਸਮੇਤ ਵਰਤਿਆ ਮੋਟਰਸਾਈਕਲ ਵੀ ਕੀਤਾ ਬਰਾਮਦ*

0
275

ਮਾਨਸਾ 23—05—2022. (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 20,21—05—2022 ਦੀ ਦਰਮਿਆਨੀ ਰਾਤ ਨੂੰ ਥਾਣਾ ਭੀਖੀ ਦੇ ਪਿੰਡ ਹੀਰੋ
ਕਲਾਂ ਵਿਖੇ ਆੜ੍ਹਤ ਦੀ ਦੁਕਾਨ ਵਿੱਚੋ 15 ਲੱਖ 20 ਹਜ਼ਾਰ ਰੁਪੲ ੇ ਦੀ ਚੋਰੀ ਹੋਣ ਸਬੰਧੀ ਦਰਜ਼ ਹੋੲ ੇ ਮੁਕੱਦਮਾ ਨੂੰ
3 ਘੰਟਿਆ ਵਿੱਚ ਸੁਲਝਾ ਕੇ ਮੁਲਜਿਮਾਂ ਨੂੰ ਕਾਬ ੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ
ਮੁਲਜਿਮਾਂ ਪਾਸੋਂ ਚੋਰੀਮਾਲ ਬਰਾਮਦ ਕਰਵਾਇਆ ਗਿਆ ਹੈ ਅਤ ੇ ਵਾਰਦਾਤ ਸਮੇਂ ਵਰਤ ੇ ਮੋਟਰਸਾਈਕਲ ਨੂੰ ਵੀ
ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਦੱਈ
ਕੁਲਦੀਪ ਕੁਮਾਰ ਉਰਫ ਜੋਨੀ ਪੁੱਤਰ ਵਿਜੇ ਕੁਮਾਰ ਵਾਸੀ ਚੀਮਾਂ ਮੰਡੀ (ਜਿਲਾ ਸੰਗਰੂਰ) ਨੇ ਮਿਤੀ 21—05—2022
ਨੂੰ ਥਾਣਾ ਭੀਖੀ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸਦੀ ਪਿੰਡ ਹੀਰੋ ਕਲਾਂ ਵਿਖੇ ਆੜ੍ਹਤ, ਖਾਦ ਤੇ ਕੀੜੇ
ਮਾਰ ਦਵਾਈਆਂ ਅਤ ੇ ਇਲੈਕਟਰੋਨਿਕਸ ਆਦਿ ਦੀ ਦੁਕਾਨ ਹੈ। ਮਿਤੀ 20,21—05—2022 ਦੀ ਦਰਮਿਆਨੀ ਰਾਤ
ਨੂੰ ਮੁਲਜਿਮਾਂ ਵੱਲੋਂ ਉਸਦੀ ਦੁਕਾਨ ਅੰਦਰ ਦਾਖਲ ਹੋ ਕੇ ਲਾਕਰ ਤੋੜ ਕੇ 15 ਲੱਖ 20 ਹਜ਼ਾਰ ਰੁਪੲ ੇ ਦੀ ਨਗਦੀ
ਚੋਰੀ ਕਰਕੇ ਲੈ ਗਏ। ਮਦੱਈ ਦੇ ਬਿਆਨ ਪਰ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 86 ਮਿਤੀ 21—05—2022
ਅ/ਧ 457,380 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ।

ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਮਾਨਸਾ ਦੀ ਨਿਗਰਾਨੀ ਹੇਠ
ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਅਤ ੇ ਸ:ਥ: ਮੇਵਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ
ਤੁਰੰਤ ਕਾਰਵਾਈ ਕਰਦੇ ਹੋੲ ੇ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆ ਕੇ
ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਥਾਵਾਂ ਤੇ ਰੇਡ ਕੀਤੇ ਗਏ। ਤਫਤੀਸੀ ਟੀਮ ਵੱਲੋਂ 3 ਘੰਟਿਆਂ ਵਿੱਚ
ਮੁਕੱਦਮਾ ਨੂੰ ਸੁਲਝਾਉਦੇ ਹੋਏ ਮੁਲਜਿਮਾਂ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਸਿਮਰਜੀਤ ਸਿੰਘ ਪੁੱਤਰ ਰਘਵੀਰ
ਸਿੰਘ ਅਤ ੇ ਧਰਮ ਸਿੰਘ ਉਰਫ ਵਿੱਕੀ ਪੁੱਤਰ ਮੰਗਤ ਸਿੰਘ ਵਾਸੀਅਨ ਹੀਰੋ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਿਹਨਾਂ ਪਾਸੋਂ ਚੋਰੀਮਾਲ 15 ਲੱਖ 20 ਹਜ਼ਾਰ ਰੁਪੲ ੇ ਦੀ ਨਗਦੀ ਅਤ ੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ
ਮਾਰਕਾ ਪਲਟੀਨਾ ਨ ੰਬਰੀ ਪੀਬੀ.31ਐਨ—8859 ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਗ੍ਰਿਫਤਾਰ ਮੁਲਜਿਮਾਂ ਦੀ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਿਮ ਸੁਖਵਿੰਦਰ
ਸਿੰਘ ਜੋ ਮੁਦਈ ਦੀ ਦੁਕਾਨ ਤੇ ਮੁਲਾਜਮ ਲੱਗਿਆ ਹੋਇਆ ਸੀ ਅਤ ੇ ਸਿਮਰਜੀਤ ਸਿੰਘ ਜੋ ਵੀ ਦੁਕਾਨ ਤੋਂ ਕਰੀਬ 1
ਮਹੀਨਾ ਪਹਿਲਾਂ ਹਟ ਗਿਆ ਸੀ, ਨੇ ਧਰਮ ਸਿੰਘ ਨੂੰ ਨਾਲ ਰਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਂਮ ਦਿੱਤਾ ਹੈ।
ਜਿਹਨਾਂ ਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ
ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋਂ
ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।


LEAVE A REPLY

Please enter your comment!
Please enter your name here