ਮਾਨਸਾ 13,ਅਪ੍ਰੈਲ(ਸਾਰਾ ਯਹਾਂ/ ਮੁੱਖ ਸੰਪਾਦਕ ): :ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 10,11—04—2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਿਟੀ—2 ਮਾਨਸਾ ਦ ੇ
ਏਰੀਆ ਵਿੱਚੋਂ ਰਾਤ ਸਮੇਂ ਕੁੱਟਮਾਰ ਕਰਕੇ ਅਤ ੇ ਡਰ ਦਿਖਾ ਕੇ ਖੋਹ ਕਰਨ ਸਬੰਧੀ ਦਰਜ਼ ਹੋੲ ੇ ਅਨਟਰੇਸ ਮੁਕੱਦਮਾਂ
ਨੂੰ ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋੲ ੇ ਇਤਲਾਹ ਮਿਲਣ ਤੋਂ 3 ਘੰਟਿਆ ਅੰਦਰ ਮੁਕੱਦਮਾ ਨੂੰ ਟਰੇਸ
ਕਰਕੇ ਦੋਨੋ ਮੁਲਜਿਮਾਂ ਸੰਦਲਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਅਤ ੇ ਲਖਵਿੰਦਰ ਸਿੰਘ ਪੁੱਤਰ ਸਿ਼ਗਾਰਾਂ ਸਿੰਘ
ਵਾਸੀਅਨ ਲੱਲੂਆਣਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਮੁਲਜਿਮਾਂ ਪਾਸੋਂ ਖੋਹ
ਕੀਤੀ ਨਗਦੀ 10,000/—ਰੁਪੲ ੇ, ਇੱਕ ਵੱਡੀ ਕੈਂਚੀ, ਡਾਂਗ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ
ਮਾਰਕਾ ਹੀਰੋ ਸਪਲੈਂਡਰ ਨੰ:ਪੀਬੀ.31ਯੂ—8268 ਨੂੰ ਵੀ ਬਰਾਮਦ ਕਰਵਾ ਕੇ ਕਬਜਾ ਪੁਲਿਸ ਵਿੱਚ ਲਿਆ ਗਿਆ
ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮੁਦੱਈ
ਸੁਭਾਸ਼ ਚੰਦ ਉਰਫ ਹੈਪੀ ਪੁੱਤਰ ਅਮੀ ਚੰਦ ਵਾਸੀ ਵਾਰਡ ਨੰ:20 ਮਾਨਸਾ ਨੇ ਮਿਤੀ 11—04—2022 ਨੂੰ ਥਾਣਾ
ਸਿਟੀ—2 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 10—04—2022 ਨੂੰ ਉਹ ਈਡਨ ਗਾਰਡਨ
ਪੈਲੇਸ ਮਾਨਸਾ ਵਿਖੇ ਵਿਆਹ ਵਿੱਚ ਸ਼ਾਮਲ ਹੋ ਕ ੇ ਵਕਤ ਕਰੀਬ 11.30 ਵਜੇ ਰਾਤ ਆਪਣੀ ਸਕੂਟਰੀ ਪਰ ਸਵਾਰ ਹੋ
ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਪਾਸ ਦੋ ਅਣਪਛਾਤੇ
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਨੂੰ ਘੇਰ ਕੇ ਉਸਦਾ ਮੋਬਾਇਲ ਫੋਨ ਮਾਰਕਾ ਸੈਮਸੰਗ ਅਤ ੇ ਨਗਦੀ
12,000/—ਰੁਪੲ ੇ ਖੋਹ ਲਈ ਅਤ ੇ ਮੁਦੱਈ ਨੂੰ ਉਥੋ ਭੱਜ ਜਾਣ ਲਈ ਕਿਹਾ। ਜਦੋਂ ਮੁਦੱਈ ਸਿੱਧੂ ਹਸਪਤਾਲ ਮਾਨਸਾ
ਪਾਸ ਪੁੱਜਿਆ ਤਾਂ ਫਿਰ ਉਹਨਾਂ ਨੌਜਵਾਨਾਂ ਨੇ ਉਸਨੂੰ ਘੇਰ ਕੇ ਡਾਂਗ ਨਾਲ ਉਸਦੀ ਕੁੱਟਮਾਰ ਕੀਤੀ ਅਤ ੇ ਪੌਦੇ ਕੱਟਣ
ਵਾਲੀ ਵੱਡੀ ਕੈਂਚੀ ਨਾਲ ਉਸਨੂੰ ਡਰਾਵਾ ਦਿੱਤਾ ਕਿ ਉਹ ਪੁਲਿਸ ਜਾਂ ਕਿਸੇ ਪਾਸ ਗੱਲ ਨਾ ਕਰੇ। ਮੁਦੱਈ ਦੇ ਬਿਆਨ
ਪਰ ਨਾਮਲੂਮ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 70 ਮਿਤੀ 11—04—2022 ਅ/ਧ 341, 382, 323,
506, 34 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਸ੍ਰੀ ਗੋਬਿੰਦਰ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਐਸ.ਆਈ.
ਹਰਭਜਨ ਸਿੰਘ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਅਤ ੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ
ਤ ੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆ ਕੇ 3
ਘੰਟਿਆਂ ਵਿੱਚ ਮੁਲਜਿਮਾਂ ਨੂੰ ਨਾਮਜਦ ਕਰਕੇ ਦੋਨਾਂ ਮੁਲਜਿਮਾਂ ਸੰਦਲਪ੍ਰੀਤ ਸਿੰਘ ਅਤੇ ਲਖਵਿੰਦਰ ਸਿੰਘ ਵਾਸੀਅਨ
ਲੱਲੂਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਖੋਹ ਕੀਤੀ ਨਗਦੀ 10,000/—ਰੁਪੲ ੇ, ਇੱਕ ਵੱਡੀ ਕੈਂਚੀ,
ਡਾਂਗ ਅਤ ੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਨੰਬਰ ਪੀਬੀ.31ਯੂ—8268 ਨੂੰ ਵੀ
ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਗ੍ਰਿਫਤਾਰ ਮੁਲਜਿਮਾਂ ਦੇ ਸਾਬਕਾ ਰਿਕਾਰਡ ਦੀ ਪੜਤਾਲ ਕਰਨ ਤੇ ਮੁਲਜਿਮ ਲਖਵਿੰਦਰ ਸਿੰਘ
ਵਿਰੁੱਧ ਲੜਾਈ—ਝਗੜੇ ਦਾ ਅਤ ੇ ਸੰਦਲਪ੍ਰੀਤ ਸਿੰਘ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਰਜਿਸਟਰ ਹੋਣਾ
ਪਾਇਆ ਗਿਆ ਹੈ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ
ਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ
ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।