*-ਮਾਨਸਾ ਪੁਲਿਸ ਨੇ ਖੋਹ ਕਰਨ ਵਾਲੇ ਵਿਅਕਤੀਆ ਨੂੰ ਕੁਝ ਹੀ ਘੰਟਿਆ ਵਿੱਚ ਕੀਤਾ ਗ੍ਰਿਫਤਾਰ*

0
299

ਮਾਨਸਾ .14-4-2022, (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ
13-4-2022 ਦੀ ਰਾਤ ਨੂੰ ਥਾਣਾ ਸਿਟੀ-1 ਮਾਨਸਾ ਦੇ ਏਰੀਆ ਵਿੱਚੋ ਡਰ ਦਿਖਾ ਕੇ ਖੋਹ ਕਰਨ ਵਾਲੇ ਵਿਅਕਤੀਆ ਤੇ ਤੁਰੰਤ ਕਾਰਵਾਈ ਕਰਦੇ ਹੋਏ
ਇਤਲਾਹ ਮਿਲਣ ਤੇ ਕੁਝ ਹੀ ਘੰਟਿਆ ਵਿੱਚ ਦੋ ਮੁਲਜਿਮਾ ਰਾਹੁਲ ਸਿੰਘ ਪੁੱਤਰ ਮਹਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ
ਕਚਹਿਰੀ ਰੋਡ ਵਾਰਡ ਨੰ: 7 ਮਾਨਸਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਮੁਲਜਮਾ ਪਾਸੋ ਖੋਹ ਕੀਤੀ ਸਕੂਟਰੀ ਐਕਟਿਵਾ ਨੰਬਰੀ
PB 31 V 4856 ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਨੰਬਰੀ PB 31 S 2324 ਬ੍ਰਾਮਦ ਕਰਵਾ ਕੇ ਕਬਜਾ ਪੁਲਿਸ
ਵਿੱਚ ਲਿਆ ਗਿਆ ਹੈ ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁਦੱਈ ਜਿੰਮੀ ਬਾਂਸਲ ਪੁੱਤਰ ਸੰਜੀਵ
ਕੁਮਾਰ ਵਾਸੀ ਵਾਰਡ ਨੰ: 23 ਮਾਨਸਾ ਨੇ ਮਿਤੀ 14-4-2022 ਨੂੰ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 13-4-
2022 ਨੂੰ ਉਹ ਸਮੇਤ ਵਿਸਾਲ ਗਰਗ ਵਾਸੀ ਵਾਰਡ ਨੰ: 23 ਮਾਨਸਾ ਆਪਣੀ ਸਕੂਟਰੀ ਐਕਟਿਵਾ ਪਰ ਬਾਬੇ ਦੇ ਦੀਵਾਨ ਪਰ ਜਾਕੇ ਵਕਤ ਕਰੀਬ
10.30 ਵਜੇ ਆਪਣੇ ਘਰ ਨੂੰ ਵਾਪਿਸ ਆ ਰਹੇ ਸੀ ਤਾ ਜਦੋ ਉਹ ਗਰੀਨ ਵੈਲੀ ਰੋਡ, ਕਪੂਰ ਵੈਦ ਵਾਲੀ ਗਲੀ ਕੋਲ ਪਹੁੰਚੇ ਤਾ ਤਿੰਨ ਮੋਟਰਸਾਈਕਲ
ਸਵਾਰ ਵਿਅਕਤੀਆ ਨੇ ਉਹਨਾ ਨੂੰ ਘੇਰ ਲਿਆ ਅਤੇ ਇੱਕ ਵਿਅਕਤੀ ਨੇ ਸਕੂਟਰੀ ਪਰ ਰਾਡ ਮਾਰਿਆ ਇੰਨੇ ਵਿੱਚ ਦੂਜੇ ਵਿਅਕਤੀ ਨੇ ਆਪਣੇ ਦਸਤੀ
ਗੰਡਾਸੇ ਦਾ ਡਰ ਦਿਖਾਕੇ ਉਸ ਪਾਸੋ ਸਕੂਟਰੀ ਦੀ ਚਾਬੀ ਖੋਹ ਲਈ ,ਜਿਸਤੇ ਉਕਤ ਦੋਸੀ ਸਕੂਟਰੀ ਪਰ ਸਵਾਰ ਹੋ ਕੇ ਸਹੀਦ ਭਗਤ ਸਿੰਘ ਚੌਕ ਵੱਲ ਚਲਾ
ਗਿਆ ਅਤੇ ਬਾਕੀ ਦੇ ਦੋਵੇ ਦੋਸੀ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਉਸਦੇ ਪਿੱਛੇ ਹੀ ਸਹੀਦ ਭਗਤ ਸਿੰਘ ਚੌਕ ਵੱਲ ਚਲੇ ਗਏ । ਜਿਸਤੇ ਮੁੱਦਈ
ਦੇ ਬਿਆਨ ਪਰ ਰਾਹੁਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ: 7 ਮਾਨਸਾ , ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਦੀਦਾਰ ਸਿੰਘ ਪੁੱਤਰ
ਸੁਖਪਾਲ ਸਿੰਘ ਵਾਸੀਆਨ ਕਚਹਿਰੀ ਰੋਡ ਮਾਨਸਾ ਪਰ ਮੁਕੱਦਮਾ ਨੰ: 72 ਮਿਤੀ 14-4-2022 ਅ/ਧ 379 ਬੀ ਹਿੰ:ਡੰ: ਥਾਣਾ ਸਿਟੀ -1 ਮਾਨਸਾ ਦਰਜ
ਰਜਿਸਟਰ ਕੀਤਾ ਗਿਆ ।

ਸ੍ਰੀ ਗੋਬਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਅਤੇ ਸ੍ਰੀ ਸੰਜੀਵ ਗੋਇਲ ਪੀ.ਪੀ.ਐਸ ਉਪ ਕਪਤਾਨ
ਪੁਲਿਸ ਸਪੈਸ਼ਲ ਬ੍ਰਾਂਚ ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਸਮੇਤ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਵੱਲੋ ਤੁਰੰਤ
ਕਾਰਵਾਈ ਕਰਦੇ ਹੋਏ ਵਿਗਿਆਨਿਕ ਤਰੀਕੀਆ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਦੋ ਮੁਲਜਿਮਾ ਰਾਹੁਲ ਸਿੰਘ ਪੁੱਤਰ ਮਹਿੰਦਰ ਸਿੰਘ, ਬਲਵਿੰਦਰ
ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਕਚਹਿਰੀ ਰੋਡ ਵਾਰਡ ਨੰ: 7 ਮਾਨਸਾ ਨੂੰ ਗ੍ਰਿਫਤਾਰ ਕੀਤਾ , ਜਿੰਨਾ ਤੋਂ ਮੁੱਦਈ ਪਾਸੋ ਖੋਹ ਕੀਤੀ ਸਕੂਟਰੀ
ਐਕਟਿਵਾ ਨੰਬਰੀ PB 31 V 4856 ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਨੰਬਰੀ PB 31 S 2324 ਬ੍ਰਾਮਦ ਕਰਵਾ ਕੇ
ਕਬਜਾ ਪੁਲਿਸ ਵਿੱਚ ਲਿਆ ਗਿਆ ਹੈ । ਬਾਕੀ ਰਹਿੰਦੇ ਦੋਸੀ ਦੀਦਾਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਕਚਹਿਰੀ ਰੋਡ ਮਾਨਸਾ ਨੂੰ ਜਲਦੀ ਗ੍ਰਿਫਤਾਰ
ਕਰ ਲਿਆ ਜਾਵੇਗਾ ।

ਗ੍ਰਿਫਤਾਰ ਕੀਤੇ ਦੋਵੇ ਮੁਲਜਿਮਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਇੰਨਾ ਪਾਸੋਂ
ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਪਹਿਲਾ ਕੀਤੀਆ ਅਜਿਹੀਆ ਹੋਰ ਵਾਰਦਾਤਾ ਦਾ ਪਤਾ ਲਗਾਇਆ ਜਾਵੇਗਾ, ਜਿੰਨਾ ਪਾਸੋ ਹੋਰ ਅਹਿਮ ਸੁਰਾਗ ਲੱਗਣ
ਦੀ ਸੰਭਾਵਨਾ ਹੈ

LEAVE A REPLY

Please enter your comment!
Please enter your name here