ਮਾਨਸਾ, 1-8-2022, (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ , ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈੱਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ
(Zero Tolerance) ਦੀ ਨੀਤੀ ਅਪਣਾਈ ਗਈ ਹੈ । ਜਿਸਦੇ ਮੱਦੇਨਜ਼ਰ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ,
ਚੰਡੀਗੜ ਜੀ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ,ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆ ਦੀ ਰੋਕਥਾਮ ਕਰਨ
ਲਈ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ। ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸ਼ਿਆ ਦੀ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸ਼ਿਆਂ
ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਾਲੂ ਹਫਤੇ ਦੌਰਾਨ (ਮਿਤੀ 25-7-2022 ਤੋਂ 31-07-2022 ਤੱਕ) ਵੱਡੇ ਪੱਧਰ ਤੇ ਕਾਰਵਾਈ
ਕੀਤੀ ਗਈ ਹੈ ।
ਮਾਨਸਾ ਪੁਲਿਸ ਵੱਲੋ ਐਨ.ਡੀ.ਪੀ.ਐਸ ਐਕਟ ਤਹਿਤ 07 ਮੁਕੱਦਮੇ ਦਰਜ਼ ਕਰਕੇ 09 ਮੁਲਜਿਮਾਂ ਨੂੰ
ਗ੍ਰਿਫਤਾਰ ਕੀਤਾ ਗਿਆ ਹੈ , ਜਿਹਨਾਂ ਪਾਸੋਂ 28 ਗ੍ਰਾਮ ਹੈਰੋਇਨ (ਚਿੱਟਾ) , 30 ਕਿੱਲੋ ਭੁੱਕੀ ਚੂਰਾ ਪੋਸਤ . 1859 ਨਸ਼ੀਲੀਆ
ਗੋਲੀਆ ਅਤੇ 05 ਨਸ਼ੀਲੀਆ ਸੀਸੀਆ ਦੀ ਬਰਾਮਦਗੀ ਕੀਤੀ ਗਈ ਹੈ । ਆਬਕਾਰੀ ਐਕਟ ਤਹਿਤ 04 ਮੁਕੱਦਮੇ ਦਰਜ਼ ਕਰਕੇ
04 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 120 ਕਿਲੋ ਲਾਹਣ , 72 ਲੀਟਰ ਸਰਾਬ ਠੇਕਾ, 10 ਲੀਟਰ ਸਰਾਬ ਨਜਾਇਜ
ਅਤੇ 1 ਚਾਲੂ ਭੱਠੀ ਦੀ ਬਰਾਮਦਗੀ ਕੀਤੀ ਗਈ ਹੈ । ਇਸੇ ਤਰਾ ਜੂਆ ਐਕਟ ਤਹਿਤ 02 ਮੁਕੱਦਮੇ ਦਰਜ਼ ਕਰਕੇ 02 ਮੁਲਜਿਮਾਂ ਨੂੰ
ਗ੍ਰਿਫਤਾਰ ਕਰਕੇ ਉਹਨਾਂ ਪਾਸੋ 2920/- ਰੁਪਏ ਜੂਏ ਦੇ ਪੈਸਿਆ ਦੀ ਬਰਾਮਦਗੀ ਕਰਵਾਈ ਗਈ ਹੈ । ਗ੍ਰਿਫਤਾਰ ਮੁਲਜਿਮਾਂ ਵਿਰੁੱਧ
ਵੱਖ-ਵੱਖ ਥਾਣਿਆ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ ।
ਮਾਨਸਾ ਪੁਲਿਸ ਵੱਲੋਂ ਖੋਹ/ਚੋਰੀ ਦੇ 01 ਅਨਟਰੇਸ ਮੁਕੱਦਮੇ ਨੂੰ ਟਰੇਸ ਕਰਕੇ 02 ਮੁਲਜਿਮਾਂ ਨੂੰ
ਗ੍ਰਿਫਤਾਰ ਕੀਤਾ ਗਿਆ ਹੈ , ਜਿਹਨਾਂ ਪਾਸੋਂ ਚੋਰੀ ਮਾਲ 8,000 ਰੁਪਏ ਦੀ ਬਰਾਮਦਗੀ ਕੀਤੀ ਗਈ ਹੈ । ਮੁਜਰਮ ਇਸਤਿਹਾਰੀਆਂ
(ਪੀ.ਓਜ) ਵਿਰੁੱਧ ਕਾਰਵਾਈ ਕਰਦੇ ਹੋਏ 1 ਪੀ.ਓ ( ਅ/ਧ 299 ਜਾ:ਫੌ ) ਤਹਿਤ ਲਾਭ ਸਿੰਘ ਉਰਫ ਗਿਆਨੀ ਪੁੱਤਰ ਮਹਿੰਦਰ
ਸਿੰਘ ਵਾਸੀ ਝੁਨੀਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਟਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆ ਦੇ 323 ਟਰੈਫਿਕ
ਚਲਾਣ ਕੀਤੇ ਗਏ ਹਨ ਅਤੇ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ 05 ਐਂਟੀ ਡਰੱਗ ਸੈਮੀਨਾਰ/ਪਬਲਿਕ ਮੀਟਿੰਗਾ ਕੀਤੀਆ
ਗਈਆ ਹਨ ਅਤੇ ਪਬਲਿਕ ਹੈਲਪਲਾਈਨ 112 ਪਰ ਮੌਸੂਲ 109 ਪਬਲਿਕ ਕਾਲਾਂ ਦਾ ਮੌਕਾ ਪਰ ਹੀ ਨਿਪਟਾਰਾ ਕਰਵਾਇਆ
ਗਿਆ ਹੈ ।
ਐਸ.ਐਸ.ਪੀ ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ ਜੀ ਵੱਲੋ ਦੱਸਿਆ ਗਿਆ ਕਿ
ਐਨ.ਡੀ.ਪੀ.ਐਸ ਐਕਟ ਦੇ ਉਕਤ ਮੁਕੱਦਮਿਆ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ
ਹਾਸਲ ਕੀਤੇ ਗਏ ਹਨ, ਜਿਹਨਾਂ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਦਾ ਪਤਾ ਲਗਾ ਕੇ ਹੋਰ ਮੁਲਜਿਮ ਨਾਮਜਦ ਕਰਕੇ
ਮੁਕੱਦਮਿਆ ਵਿੱਚ ਹੋਰ ਪ੍ਰਗਤੀ ਕੀਤੀ ਜਾ ਰਹੀ ਹੈ । ਮਾਨਸਾ ਪੁਲਿਸ ਵੱਲੋ ਨਸ਼ਿਆ , ਸਮੱਗਲਰਾਂ, ਗੈਗਸਟਰਾਂ , ਪੀ.ਓਜ਼., ਆਦਿ
ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ ਅਤੇ ਉਨਾਂ ਆਮ ਪਬਲਿਕ ਨੂੰ
ਸਹਿਯੋਗ ਦੇਣ ਲਈ ਅਪੀਲ ਕਰਦਿਆ ਕਿਹਾ ਕਿ ਜੇਕਰ ਕੋਈ ਵੀ ਮਾੜਾ ਅਨਸਰ ਤੁਹਾਡੇ ਇਲਾਕਾ ਵਿੱਚ ਨਸ਼ਾ ਤਸਕਰੀ ਕਰਦਾ ਹੈ
ਤਾ ਉਸ ਸਬੰਧੀ ਗੁਪਤ ਸੂਚਨਾ ਦਿੱਤੀ ਜਾਵੇ , ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਤਾ ਜੋ ਮਾੜੇ ਅਨਸਰਾ ਖਿਲਾਫ
ਬਣਦੀ ਕਾਨੂੰਨੀ ਕਾਰਵਾਈ ਕਰਕੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰ ਸਕੀਏ ।