*ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਕੀਤਾ ਟਰੇਸ!ਮੁਲਜਿਮ ਨੂੰ ਕਾਬੂ ਕਰਕੇ ਵਰਤੇ ਆਲਜਰਬ ਕਰਵਾਏ ਬਰਾਮਦ*

0
285

ਮਾਨਸਾ 05—04—2022.(ਸਾਰਾ ਯਹਾਂ/ ਮੁੱਖ ਸੰਪਾਦਕ ) : ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 2,3—04—2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਦਰ ਮਾਨਸਾ ਦੇ ਏਰੀਆ
ਵਿੱਚ ਮਨਪਰੀਤ ਸਿੰਘ (20 ਸਾਲ) ਪੁੱਤਰ ਲਛਮਣ ਸਿੰਘ ਵਾਸੀ ਖਿਆਲਾ ਕਲਾਂ ਦੇ ਹੋੲ ੇ ਅੰਨੇ੍ਹ ਕਤਲ ਕੇਸ ਸਬੰਧੀ
ਮੁਦੱਈ ਲਛਮਣ ਸਿੰਘ ਪੁੱਤਰ ਮੱਘਰ ਸਿੰਘ ਪੁੱਤਰ ਰਾਮਦਿੱਤਾ ਸਿੰਘ ਵਾਸੀ ਖਿਆਲਾ ਕਲਾ ਦੇ ਬਿਆਨ ਤੇ ਮੁੱਖ
ਅਫਸਰ ਥਾਣਾ ਸਦਰ ਮਾਨਸਾ ਵੱਲੋਂ ਮੁਕੱਦਮਾ ਨੰਬਰ 66 ਮਿਤੀ 03—04—2022 ਅ/ਧ 302 ਹਿੰ:ਦੰ: ਥਾਣਾ ਸਦਰ
ਮਾਨਸਾ, ਬਰਖਿਲਾਫ ਨਾਮਾਲੂਮ ਵਿਅਕਤੀ/ਵਿਅਕਤੀਆ ਦੇ ਦਰਜ ਰਜਿਸਟਰ ਹੋਇਆ ਸੀ।

ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋੲ ੇ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਧਰਮਵੀਰ
ਸਿੰਘ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਨਸਾ ਦੀ ਅਗਵਾਈ ਹੇਠ ਸ੍ਰੀ ਗੋਬਿੰਦਰ ਸਿੰਘ ਉਪ ਕਪਤਾਨ ਪੁਲਿਸ
(ਸ:ਡ) ਮਾਨਸਾ, ਥਾਣੇਦਾਰ ਪ੍ਰਿਤਪਾਲ ਸਿੰਘ ਇੰਚਾਰਜ ਸੀ. ਆਈ. ੲ ੇ. ਸਟਾਫ ਮਾਨਸਾ, ਥਾਣੇਦਾਰ ਗੁਰਪ੍ਰੀਤ ਸਿੰਘ
ਮਾਹਲ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ ਭਗਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਠੂਠਿਆਵਾਲੀ ਦੀਆ
ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਦੇ ਵੱਖ ਵੱਖ ਪਹਿਲੂਆ ਪਰ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਦੌਰਾਨੇ ਤਫਤੀਸ ਥਾਣੇਦਾਰ ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਨੇ ਡੂੰਘਾਈ ਅਤ ੇ ਟੈਕਨੀਕਲ ਤਰੀਕੇ
ਨਾਲ ਮੁਕੱਦਮਾ ਨੂੰ ਟਰੇਸ ਕਰਕੇ ਪ੍ਰਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਅਤ ੇ ਅਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ
ਵਾਸੀਆਨ ਖਿਆਲਾ ਕਲਾਂ ਨੂੰ ਮੁਕੱਦਮਾ ਵਿੱਚ ਦੋਸ਼ੀਆਨ ਨਾਮਜਦ ਕਰਵਾਇਆ। ਪੁਲਿਸ ਪਾਰਟੀ ਵੱਲੋਂ ਤੁਰੰਤ
ਕਾਰਵਾਈ ਕਰਦੇ ਹੋੲ ੇ ਦੋਸੀ ਪ੍ਰਦੀਪ ਸਿੰਘ ਉੇਕਤ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇ ਵਰਤੇ ਆਲਾਜਰਬ ਹਥਿਆਰ
ਇੱਕ ਗੰਡਾਸਾ, ਇੱਕ ਸੋਟਾ ਖੁੂਨ—ਅਲੂਦ ਅਤੇ ਇੱਕ ਮੋਟਰਸਾਇਕਲ ਹੀਰੋਹਾਂਡਾ ਸਪਲੈਂਡਰ ਬ੍ਰਾਮਦ ਕਰਵਾਇਆ
ਗਿਆ।

ਦੋਸ਼ੀ ਪ੍ਰਦੀਪ ਸਿੰਘ ਉਕਤ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਮਿਤੀ 02—04—2022 ਨੂੰ
ਰਾਤ ਸਮੇ ਮੈ ਅਤ ੇ ਮੇਰੇ ਸਾਥੀ ਅਰਸ਼ਦੀਪ ਸਿੰਘ ਨੇ ਪਲੈਨਿੰਗ ਬਣਾ ਕੇ ਮਨਪੀ੍ਰਤ ਸਿੰਘ ਉਰਫ ਫੱਗੂ ਵਾਸੀ ਖਿਆਲਾ ਕਲਾਂ
ਨੂੰ ਰਾਹਗੀਰਾ ਨੂੰ ਲੁੱਟਣ ਦਾ ਝਾਂਸਾ ਦੇ ਕੇ ਨਾਲ ਲਿਆਂਦਾ ਸੀ। ਪਲੈਨਿੰਗ ਮੁਤਾਬਕ ਪਹਿਲਾ ਹੀ ਜਿਹੜੀ ਜਗਾ ਪਰ ਅਸੀ
ਕਤਲ ਕੀਤਾ ਹੈ, ਅਸੀ ਉਹ ਜਗਾ ਪਹਿਲਾਂ ਹੀ ਦੇਖ ਚੁੱਕੇ ਸੀ। ਉਥੇ ਅਸੀ ਹਨੇਰੇ ਦਾ ਫਾਇਦਾ ਲੈਦੇ ਹੋੲ ੇ ਮੋਟਰਸਾਈਕਲ
ਦਾ ਪਲੱਗ ਕੱਢ ਦਿੱਤਾ ਸੀ। ਅਸੀ ਦੋਹਾ ਜਣਿਆ ਨੇ ਮਨਪੀ੍ਰਤ ਸਿੰਘ ਉਕਤ ਨੂੰ ਮੋਟਰਸਾਈਕਲ ਚਲਾਉਣ ਲਈ ਕਿਹਾ
ਸੀ ਤੇ ਮੇਰੇ ਪਾਸ ਗੰਡਾਸਾ ਅਤੇ ਅਰਸ਼ਦੀਪ ਸਿੰਘ ਪਾਸ ਸੋਟਾ ਸੀ। ਜਦੋ ਮ੍ਰਿਤਕ ਮਨਪੀ੍ਰਤ ਸਿੰਘ ਮੋਟਰਸਾਈਕਲ ਸਟਾਰਟ
ਕਰਨ ਲੱਗਾ ਤਾਂ ਮੈ ਉਸਦੇ ਮਗਰ ਦੀ ਗੰਡਾਸੇ ਦਾ ਵਾਰ ਮਨਪੀ੍ਰਤ ਸਿੰਘ ਦੇ ਸਿਰ ਪਰ ਕੀਤਾ ਅਤੇ ਬਾਅਦ ਵਿੱਚ
ਅਰਸ਼ਦੀਪ ਸਿੰਘ ਨੇ ਸੋਟਿਆ ਦੇ ਵਾਰ ਕਰਨੇ ਸੁਰੂ ਕਰ ਦਿੱਤੇ ਅਤ ੇ ਉਸਦਾ ਕਤਲ ਕਰਕੇ ਅਸੀ ਹਨੇਰੇ ਦਾ ਫਾਇਦਾ ਲੈਦ ੇ
ਹੋੲ ੇ ਉਸੇ ਮੋਟਰਸਾਈਕਲ ਪਰ ਫਰਾਰ ਹੋ ਗਏ ਸੀ।

ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖਿਆਲਾ ਕਲਾ ਦੀ ਤਲਾਸ਼ ਜਾਰੀ ਹੈ, ਜਿਸਨੂੰ ਵੀ
ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ
ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।

LEAVE A REPLY

Please enter your comment!
Please enter your name here