*ਮਾਨਸਾ ਪੁਲਿਸ ਨੇ ਅਨਟਰੇਸ ਮੁਕੱਦਮਾ ਟਰੇਸ ਕਰਕੇ ਮੋਟਰਸਾਈਕਲ ਚੋਰ ਕੀਤਾ ਕਾਬੂ ਚੋਰੀ ਕੀਤੇ 3 ਮੋਟਰਸਾਈਕਲ ਕਰਵਾਏ ਗਏ ਬਰਾਮਦ*

0
58

ਮਾਨਸਾ 26,ਅਪ੍ਰੈਲ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਨੇ ਚੋਰੀ ਦੇ ਅਨਟਰੇਸ ਮੁਕੱਦਮੇ ਨੂੰ 2 ਦਿਨਾਂ ਦੇ ਅੰਦਰ ਟਰੇਸ
ਕਰਕੇ ਮੁਕੱਦਮਾ ਵਿੱਚ ਮੁਲਜਿਮ ਕਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਿਊਦ ਕਲਾਂ ਨੂੰ ਕਾਬ ੂ ਕੀਤਾ
ਗਿਆ। ਜਿਸਦੀ ਮੁਢਲੀ ਪੁੱਛਗਿੱਛ ਉਪਰੰਤ ਉਸਦੀ ਨਿਸ਼ਾਨਦੇਹੀ ਤੇ ਉਸ ਪਾਸੋਂ ਚੋਰੀ ਦੇ 3 ਮੋਟਰਸਾਈਕਲ
ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਮੋਟਰਸਾਈਕਲਾਂ ਦੀ ਕੁੱਲ ਮਲੀਤੀ
1,10,000/—ਰੁਪੲ ੇ ਬਣਦੀ ਹੈ।

ਸੀਨੀਅਰ ਕਪਤਾਨ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ
23—04—2021 ਨੂੰ ਥਾਣਾ ਬੋਹਾ ਦੀ ਪੁਲਿਸ ਪਾਰਟੀ ਪਾਸ ਮੁਦੱਈ ਗੁਰਮੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ
ਸੈਦੇਵਾਲਾ ਨੇ ਬਿਆਨ ਲਿਖਾਇਆ ਕਿ ਉਸਨੇ ਆਪਣਾ ਮੋਟਰਸਾਈਕਲ ਮਾਰਕਾ ਪਲਟੀਨਾ ਨੰ:ਪੀਬੀ.31ਐਮ—5627
ਆਪਣੇ ਘਰ ਦੇ ਗੇਟ ਅੱਗੇ ਲਾਕ ਕਰਕੇ ਖੜਾ ਕੀਤਾ ਸੀ, ਜਦੋਂ ਉਹ ਵਾਪਸ ਆਇਆ ਤਾਂ ਉਸਦਾ ਮੋਟਰਸਾਈਕਲ
ਉਥੇ ਨਹੀ ਸੀ ਜੋ ਪੜਤਾਲ ਕਰਨ ਤੇ ਵੀ ਨਹੀ ਮਿਲਿਆ। ਜਿਸਨੂੰ ਕੋਈ ਨਾਮਲੂਮ ਵਿਆਕਤੀ ਚੋਰੀ ਕਰਕੇ ਲੈ
ਗਿਆ। ਜਿਸਦੀ ਕੁੱਲ ਮਲੀਤੀ 40,000/—ਰੁਪੲ ੇ ਬਣਦੀ ਹੈ। ਮੁਦੱਈ ਦੇ ਬਿਆਨ ਪਰ ਨਾਮਲੂਮ ਵਿਰੁੱਧ ਮੁਕੱਦਮਾ
ਨੰਬਰ 41 ਮਿਤੀ 23—04—2021 ਅ/ਧ 379 ਹਿੰ:ਦੰ: ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ।

ਮਿਸ: ਪ੍ਰਭਜੋਤ ਕੌਰ, ਡੀ.ਐਸ.ਪੀ. ਬੁਢਲਾਡਾ ਦੀ ਨਿਗਰਾਨੀ ਹੇਠ ਐਸ.ਆਈ. ਜਗਦੇਵ ਸਿੰਘ
ਮੁੱਖ ਅਫਸਰ ਥਾਣਾ ਬੋਹਾ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ ਨਾਲ ਤਫਤੀਸ
ਅਮਲ ਵਿੱਚ ਲਿਆ ਕੇ ਅਨਟਰੇਸ ਮੁਕੱਦਮਾ ਨੂੰ ਟਰੇਸ ਕੀਤਾ। ਮੁਕੱਦਮਾ ਵਿੱਚ ਕਰਮਜੀਤ ਸਿੰਘ ਪੁੱਤਰ ਮਹਿੰਦਰ
ਸਿੰਘ ਵਾਸੀ ਰਿਊਦ ਕਲਾਂ ਨੂੰ ਬਤੌਰ ਮੁਲਜਿਮ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋਂ ਚੋਰੀ ਕੀਤਾ
ਮੋਟਰਸਾਈਕਲ ਪਲਟੀਨਾ ਨੰ:ਪੀਬੀ.31ਐਮ—5627 ਬਰਾਮਦ ਕੀਤਾ। ਜਿਸਦੀ ਮੁਢਲੀ ਪੁੱਛਗਿੱਛ ਉਪਰੰਤ ਉਸਦੀ
ਨਿਸ਼ਾਨਦੇਹੀ ਤੇ 2 ਹੋਰ ਮੋਟਰਸਾਈਕਲ (ਹੀਰੋ ਹਾਂਡਾ ਡਾਨ ਨੰ:ਐਚ.ਆਰ.51ਕਿਊ—9298 ਅਤ ੇ ਬਜਾਜ ਪਲਟੀਨਾ
ਨੰ:ਪੀਬੀ.31ਐਲ—0912) ਬਰਾਮਦ ਕੀਤੇ ਗਏ ਹਨ।

ਇਹ ਮੁਲਜਿਮ ਨਸ਼ੇ ਪੱਤੇ ਕਰਨ ਦਾ ਆਦੀ ਹੈ। ਜਿਸਨੇ ਦੱਸਿਆ ਕਿ ਉਸਨੇ ਨਸੇ਼ ਦੀ ਪੂਰਤੀ ਲਈ
ਹੀ ਮੋਟਰਸਾਈਕਲ ਚੋਰੀ ਕੀਤੇ ਸੀ। ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ
ਕੀਤਾ ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਚੋਰੀ ਦਾ ਧੰਦਾ ਕਦੋ ਤੋਂ ਚਲਾਇਆ
ਹੋਇਆ ਸੀ, ਇਹ ਮੋਟਰਸਾਈਕਲ ਕਿੱਥੋ ਚੋਰੀ ਕੀਤੇ ਗਏ ਹਨ ਅਤ ੇ ਹੋਰ ਕਿੰਨੀਆ ਵਾਰਦਾਤਾਂ ਕੀਤੀਆ ਹਨ।
ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਂਵਨਾ ਹੈ।

LEAVE A REPLY

Please enter your comment!
Please enter your name here