ਮਾਨਸਾ,31-07-23 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ,ਆਈ.ਪੀ.ਐਸ ਜੀ ਦੇ ਦਿਸਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਂਡੀਸਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਵੱਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ (ਛਅਸ਼ੌ) ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤਹਿਤ ਜਿਲ੍ਹਾਂ ਮਾਨਸਾ ਅੰਦਰ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਥਾਵਾਂ ਪਰ ਅਸਰਦਾਰ ਢੰਗ ਨਾਲ ਸਰਚ ਕੀਤੀ ਜਾ ਰਹੀ ਹੈ।ਜਿਸ ਤਹਿਤ ਮਿਤੀ 24-07-23 ਤੋ 30-07-23 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤੇ ਮਹਿਕਮਾਂ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਂਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸ਼ਿਆਂ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ ਐਕਟ ਤਹਿਤ ਪਿਛਲੇ ਇੱਕ ਹਫਤੇ ਵਿੱਚ 65 ਮੁਕੱਦਮੇ ਦਰਜ ਕਰਕੇ 79 ਵਿਅਕਤੀਆਂ ਨੂੰ ਕਾਬੂ ਕਰਕੇ 220 ਗ੍ਰਾਮ ਹੈਰੋਇਨ(ਚਿੱਟਾ),107 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 80 ਗ੍ਰਾਮ ਅਫੀਮ,9 ਕਿਲੋ 200 ਗ੍ਰਾਮ ਗਾਂਜਾ,5680 ਨਸ਼ੀਲੀਆਂ ਗੋਲੀਆਂ,13 ਨਸ਼ੀਲੀਆਂ ਗੋਲੀਆਂ, 8420 ਸਿਗਨੇਚਰ ਕੈਪਸੂਲ ਸਮੇਤ 31400/- ਰੁਪੈ ਦੀ ਡਰੱਗ ਮਨੀ ਦੀ ਬ੍ਰਾਮਦਗੀ ਕੀਤੀ ਗਈ ।ਆਬਕਾਰੀ ਐਕਟ ਤਹਿਤ 17 ਮੁਕੱਦਮੇ ਦਰਜ ਕਰਕੇ 17 ਵਿਅਕਤੀਆਂ ਨੂੰ ਕਾਬੂ ਕਰਕੇ 83 ਲੀਟਰ ਸ਼ਰਾਬ ਨਜੈਜ,97 ਲੀਟਰ 500 ਮਿਲੀਲੀਟਰ ਅਤੇ 600 ਕਿਲੋ ਲਾਹਣ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।
ਪੀ.ਓਜ. ਵਿਰੁੱਧ ਕਾਰਵਾਈ:
1.ਮਾਨਸਾ ਪੁਲਿਸ ਵੱਲੋ ਇਸ ਹਫਤੇ ਦੌਰਾਨ ਹੇਠ ਲਿਖੇ ਪੀ:ਓਜ ਗ੍ਰਿਫਤਾਰ ਕੀਤੇ ਗਏ ਹਨ
- ਮੁਕੱਦਮਾ ਨੰਬਰ 149 ਮਿਤੀ 17-08-2018 ਅ/ਧ 61 ਆਬਕਾਰੀ ਐਕਟ ਥਾਣਾ ਸਦਰ ਮਾਨਸਾ ਵਿੱਚ ਭਗੌੜੇ ਧਰਮਵੀਰ ਸਿੰਘ ਉਰਫ ਸੋਨੀ ਪੁੱਤਰ ਭੋਲਾ ਸਿੰਘ ਵਾਸੀ ਭਿਡਰਾਣਾ ਜਿਲ੍ਹਾਂ ਫਤਿਆਬਾਦ ਦਾ ਟਿਕਾਣਾ ਟਰੇਸ ਕਰਕੇ ਮਿਤੀ 24-07-23 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
- ਮੁਕੱਦਮਾ ਨੰਬਰ 46 ਮਿਤੀ 06-04-18 ਅ/ਧ 341,323,506,148,149 ਹਿੰ:ਦੰ: ਥਾਣਾ ਭੀਖੀ ਵਿੱਚ ਭਗੌੜੇ ਅਮਨਦੀਪ ਸਿੰਘ ਉਰਫ ਬੂਰਾ ਪੁੱਤਰ ਜੁਗਰਾਜ ਸਿੰਘ ਵਾਸੀ ਜਟਾਣਾ ਥਾਣਾ ਸਰਦੂਲਗੜ੍ਹ ਦਾ ਟਿਕਾਣਾ ਟਰੇਸ ਕਰਕੇ ਮਿਤੀ 28-1-23 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
- ਮੁਕੱਦਮਾ ਨੰਬਰ 77 ਮਿਤੀ 22-06-21 ਅ/ਧ 325,323,148,149 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਵਿੱਚ ਭਗੌੜੇ ਰਾਜਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਵਾਰਡ ਨੰਬਰ 5 ਬੁਢਲਾਡਾ ਦਾ ਟਿਕਾਣਾ ਟਰੇਸ ਕਰਕੇ ਮਿਤੀ 29-07-23 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
ਐਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾਂ :
ਮਾਨਸਾ ਪੁਲਿਸ ਵੱਲੋ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਕੁੱਲ 90 ਸੈਮੀਨਾਰ/ਮੀਟਿੰਗਾਂ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।
ਮੈਡੀਕਲ ਦੁਕਾਨਾਂ ਦੀ ਚੈਕਿੰਗ:
ਮਾਨਸਾ ਪੁਲਿਸ ਵੱਲੋਂ ਮਾਨਸਾ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਪੈਦੀਆਂ ਮੈਡੀਕਲ ਦੀਆਂ ਦੁਕਾਨਾਂ ਦੀ ਅਸਰਦਾਰ ਢੰਗ ਨਾਲ ਚਂੈਕਿੰਗ ਕੀਤੀ ਗਈ ਹੈ।ਥਾਣਾ ਸਿਟੀ 2 ਦੇ ਏਰੀਏ ਵਿੱਚ ਪੈਦੇਂ ਚੌਹਾਨ ਮੈਡੀਕਲ ਅਤੇ ਥਾਣਾ ਭੀਖੀ ਦੇ ਏਰੀਏ ਵਿੱਚ ਪੈਂਦੇ ਜੱਸੀ ਮੈਡੀਕਲ ਪਾਸੋਂ ਬਿਨ੍ਹਾਂ ਲਾਇਸੈਂਸ ਦੇ ਦਵਾਈਆਂ ਮਿਲਣ ਪਰ ਉਕਤ ਦੋਨੋਂ ਮੈਡੀਕਲ ਸੀਲ ਕਰ ਦਿੱਤੇ ਗਏ ਹਨ।ਇਹ ਮੁਹਿੰਮ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ।
-ਨਸ਼ਿਆਂ ਦੇ ਖਾਤਮੇ ਲਈ ਮਾਨਸਾ ਪੁਲਿਸ ਵੱਲੋਂ ਜਾਰੀ ਕੀਤਾ ਹੈਲਪਲਾਈਨ ਨੰਬਰ 97801-25100