
ਮਾਨਸਾ, 15—08—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਫਤਾਵਰੀ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸਿ਼ਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ
ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮਿਤੀ 08—08—2022 ਤੋਂ 15—08—2022 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ
ਹੈ।
ਨਸਿ਼ਆ ਵਿਰੁੱਧ ਕਾਰਵਾਈ:
ਐਨ.ਡੀ.ਪੀ.ਐਸ. ਐਕਟ ਤਹਿਤ 22 ਮੁਕੱਦਮੇ ਦਰਜ਼ ਕਰਕੇ 31 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,
ਜਿਹਨਾਂ ਪਾਸੋਂ 3350 ਨਸ਼ੀਲੀਆਂ ਗੋਲੀਆਂ, 73 ਗ੍ਰਾਮ ਹੈਰੋਇੰਨ (ਚਿੱਟਾ), 60 ਨਸ਼ੀਲੀਆਂ ਸੀਸ਼ੀਆਂ ਅਤੇ 27 ਕਿਲੋਗ੍ਰਾਮ ਭੁੱਕੀ
ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 6 ਮੁਕੱਦਮੇ ਦਰਜ਼ ਕਰਕੇ 7 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ
ਉਹਨਾਂ ਪਾਸੋਂ 49 ਲੀਟਰ ਸ਼ਰਾਬ ਠੇਕਾ, 30 ਲੀਟਰ ਲਾਹਣ ਅਤੇ 18 ਲੀਟਰ ਸ਼ਰਾਬ ਨਜਾਇਜ ਦੀ ਬਰਾਮਦਗੀ ਕੀਤੀ ਗਈ ਹੈ। ਇਸੇ
ਤਰਾ ਜੂਆ ਐਕਟ ਤਹਿਤ 1 ਮੁਕੱਦਮਾ ਦਰਜ਼ ਕਰਕੇ 1 ਮੁਲਜਿਮ ਨੂੰ ਕਾਬੂ ਕਰਕੇ 1690 ਰੁਪਏ ਨਗਦੀ ਜੂਆ ਦੀ ਬਰਾਮਦਗੀ ਕੀਤੀ
ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।
ਟਰੇਸ ਕ ੇਸ:
ਚੋਰੀ ਦੇ ਮੁਕੱਦਮਾ ਨੰਬਰ 201 ਮਿਤੀ 09—08—2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ 3
ਮੁਲਜਿਮਾਂ ਹਰਜੀਤ ਸਿੰਘ, ਰਾਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀਅਨ ਜਗ੍ਹਾ ਰਾਮ ਤੀਰਥ ਨੂੰ ਕਾਬੂ ਕਰਕੇ ਉਹਨਾਂ ਦੇ ਕਬਜਾ ਵਿੱਚੋ
70 ਹਜ਼ਾਰ ਰੁਪਏ ਕੀਮਤ ਦੀਆ ਸੋਲਰ ਪੈਨਲ ਪਲੇਟਾ ਬਰਾਮਦ ਕੀਤੀਆ ਗਈਆ ਹਨ।
ਵਹੀਕਲ ਚੋਰੀ ਦੇ ਮੁਕੱਦਮਾ ਨੰਬਰ 165 ਮਿਤੀ 12—08—2022 ਅ/ਧ 379,411 ਹਿੰ:ਦੰ: ਥਾਣਾ ਸਿਟੀ ਬੁਢਲਾਡਾ
ਵਿੱਚ 2 ਮੁਲਜਿਮਾਂ ਸਵਰਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬੁਢਲਾਡਾ ਅਤੇ ਸੰਨੀ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਬਰੇਟਾ ਨੂੰ
ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਦਾ ਇੱਕ ਮੋਟਰਸਾਈਕਲ ਹੀਰੋਹਾਂਡਾ ਸਪਲੈਂਡਰ ਪਲੱਸ ਨੰਬਰੀ ਪੀਬੀ.31ਜੀ—2262, ਜਿਸਦੀ ਕੱੁਲ
ਮਾਲੀਤੀ 25 ਹਜਾਰ ਰੁਪਏ ਬਣਦੀ ਹੈ, ਬਰਾਮਦ ਕਰਾਇਆ ਗਿਆ ਹੈ।
ਖੋਹ ਦੇ ਮੁਕੱਦਮਾ ਨੰਬਰ 143 ਮਿਤੀ 09—08—2022 ਅ/ਧ 379—ਬੀ. ਹਿੰ:ਦੰ: ਥਾਣਾ ਭੀਖੀ ਵਿੱਚ ਮੁਲਜਿਮ
ਸਮਿੰਦਰ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ ਖੋਹ ਕੀਤਾ ਮੋਬਾਇਲ ਫੋਨ, ਜਿਸਦੀ ਕੁੱਲ ਮਾਲੀਤੀ 10 ਹਜ਼ਾਰ ਰੁਪਏ ਬਣਦੀ ਹੈ,
ਬਰਾਮਦ ਕਰਾਇਆ ਗਿਆ ਹੈ।
ਲ ੁਟੇਰਾ ਗਿਰ ੋਹ ਕਾਬੂ:
ਮਾਨਸਾ ਪੁਲਿਸ ਨੇ ਲੁੱਟ/ਖੋਹ/ਡਕੈਤੀ ਦੀ ਤਿਆਰੀ ਦੇ ਮੁਕੱਦਮਾ ਨੰਬਰ 138 ਮਿਤੀ 11—08—2022 ਅ/ਧ
399,402 ਹਿμ:ਦμ: ਥਾਣਾ ਸਿਟੀ—1 ਵਿੱਚ ਤੁਰੰਤ ਕਾਰਵਾਈ ਕਰਦੇ ਹੋਏ 6 ਮੈਂਬਰੀ ਲੁਟੇਰਾ ਗਿਰੋਹ ਦੇ ਲੱਖਾ ਸਿੰਘ ਉਰਫ ਲੱਖੀ ਪੁੱਤਰ
ਸੀਤਾ ਸਿੰਘ ਵਾਸੀ ਖਾਰਾ ਬਰਨਾਲਾ, ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਰਾਜਾ ਸਿੰਘ, ਬੂਟਾ ਸਿੰਘ ਪੱੁਤਰ ਪੱਪੀ ਸਿੰਘ ਵਾਸੀਅਨ
ਪੀਰਕੋਟ, ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਮੱਖਣ ਸਿੰਘ ਵਾਸੀ ਮਾਨਸਾ, ਸਤਨਾਮ ਸਿੰਘ ਉਰਫ ਅਕਾਸ਼ਦੀਪ ਸਿੰਘ ਪੁੱਤਰ
ਸਿਕੰਦਰ ਸਿੰਘ ਵਾਸੀ ਬੁਰਜ ਹਰੀ ਅਤੇ ਯੁਵਰਾਜ ਸਿੰਘ ਉਰਫ ਯੁਵੀ ਪੁੱਤਰ ਮਲਕੀਤ ਸਿੰਘ ਵਾਸੀ ਮਾਨਸਾ ਨੂੰ ਮਾਰੂ ਹਥਿਆਰਾਂ (1
ਗਰਾਰੀ ਲੱਗੀ ਸਟੀਲ ਪਾਈਪ, 2 ਪਾਈਪ ਲੋਹਾ, 1 ਹੱਥ ਪੰਚ ਲੋਹਾ ਅਤੇ 2 ਡੰਡੇ ਆਦਿ) ਸਮੇਤ ਮੌਕਾ ਪਰ ਕਾਬੂ ਕੀਤਾ ਗਿਆ।
ਨਿਪਟਾਰਾ ਮੁਕ ੱਦਮੇ:
ਮਾਨਸਾ ਪੁਲਿਸ ਵੱਲੋਂ ਜੇਰ ਤਫਤੀਸ ਮੁਕੱਦਮਿਆਂ ਦੀ ਤਫਤੀਸ ਮੁਕੰਮਲ ਕਰਕੇ 27 ਮੁਕੱਦਮਿਆਂ ਦੇ ਚਲਾਣ ਪੇਸ਼
ਅਦਾਲਤ ਕੀਤੇ ਗਏ ਹਨ ਅਤੇ 7 ਮੁਕੱਦਮਿਆਂ ਵਿੱਚ ਅਦਮਪਤਾ/ਅਖਰਾਜ ਰਿਪੋਰਟਾਂ ਮੁਰੱਤਬ ਕਰਕੇ ਕੁੱਲ 34 ਮੁਕੱਦਮਿਆਂ ਦਾ ਹਫਤੇ
ਦੌਰਾਨ ਨਿਪਟਾਰਾ ਕੀਤਾ ਗਿਆ ਹੈ।
ਟਰੈਫਿਕ ਚਲਾਣ:
ਟਰੈਫਿਕ ਨਿਯਮਾਂ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 247 ਚਲਾਣ ਕੀਤੇ ਗਏ ਹਨ, ਜਿਹਨਾਂ ਵਿੱਚੋ 217
ਅਦਾਲਤੀ ਚਲਾਣ ਅਤੇ 30 ਨਗਦ ਚਲਾਣ ਕਰਕੇ 15000/—ਰੁਪਏ ਦੀ ਰਾਸ਼ੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ
ਗਈ ਹੈ ਅਤੇ 2 ਵਹੀਕਲਾਂ ਨੂੰ ਅ/ਧ 207 ਮੋਟਰ ਵਹੀਕਲ ਐਕਟ ਤਹਿਤ ਬੰਦ ਕੀਤਾ ਗਿਆ ਹੈ।
ਅ ੈਂਟੀ—ਡਰ ੱਗ ਸੈਮੀਨਰ/ਪਬਲਿਕ ਮੀਟਿ ੰਗਾਂ
ਮਾਨਸਾ ਪੁਲਿਸ ਵੱਲੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਨ ਲਈ ਕੁੱਲ 13
ਸੈਮੀਨਰ/ਮੀਟਿੰਗਾਂ ਕੀਤੀਆ ਗਈਆ ਹਨ, ਜ ੋ ਇਹ ਮੁਹਿੰਮ ਲਗਾਤਾਰ ਜਾਰੀ ਹੈ।
