*ਮਾਨਸਾ ਪੁਲਿਸ ਨੂੰ ਅੰਨਾ ਕਤਲ ਟਰੇਸ ਕਰਨ ਵਿੱਚ ਮਿਲੀ ਵ ੱਡੀ ਕਾਮਯਾਬੀ*

0
700

ਮਿਤੀ 13-11-2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 06.11.2022 ਦੀ ਰਾਤ ਨੂੰ ਪਿੰਡ ਬਰ੍ਹੇ ਵਿਖੇ ਨਾ-ਮਲੂਮ ਵਿਅਕਤੀਆਂ
ਵੱਲੋਂ ਤੇਜ ਹਥਿਆਰਾਂ ਨਾਲ ਕੀਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ
ਹਾਸਲ ਹੋਈ ਹੈ। ਜਿਸਦੇ ਤਹਿਤ ਦੋ ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀ ਕਾਰ (ਅਲਟੋ),
ਬੇਸਬਾਲ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।

ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮ ੁੱਖ ਅਫਸਰ ਥਾਣਾ
ਬੋਹਾ ਪਾਸ ਬਲਕਾਰ ਸਿੰਘ ਉਰਫ ਕਾਲਾ ਪੁੱਤਰ ਜੋਰਾ ਸਿੰਘ ਵਾਸੀ ਬਰ੍ਹੇ ਨੇ ਬਿਆਨ ਦਰਜ ਕਰਵਾਇਆ ਕਿ
ਉਸਦੇ ਭਰਾ ਜਗਤਾਰ ਸਿੰਘ ਦਾ ਮਿਤੀ 06.11.2022 ਨੂੰ ਰਾਤ ਕਰੀਬ 09-15 ਵਜੇ ਨਾ-ਮਾਲੂਮ ਵਿਅਕਤੀਆਂ
ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਜਿਸਤੇ ਮੁੱਖ ਅਫਸਰ ਥਾਣਾ ਬੋਹਾ ਵਲੋਂ ਮੁੱਕਦਮਾ
ਨੰਬਰ 149 ਮਿਤੀ 07.11.2022 ਅ/ਧ 302,34 ਹਿੰ.ਦੰ. ਥਾਣਾ ਬੋਹਾ ਬਰਖਿਲਾਫ ਨਾ-ਮਲੂਮ ਵਿਅਕਤੀਆਂ
ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਮਾਮਲੇ ਦੀ ਗੰਭਰੀਤਾ ਨੂੰ ਦੇਖਦੇ ਹੋਏ ਇਸ
ਮੁੱਕਦਮਾ ਦੀ ਤਫਤੀਸ਼ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਨੂੰ ਸੌਂਪੀ ਗਈ। ਡਾ. ਬਾਲ ਕ੍ਰਿਸ਼ਨ ਸਿ ੰਗਲਾ
ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵ ੇ) ਮਾਨਸਾ ਦੀ ਅਗਵਾਈ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ
ਸੀ.ਆਈ.ਏ. ਸਟਾਫ ਮਾਨਸਾ ਵੱਲੋਂ ਮ ੁੱਕਦਮਾ ਦੀ ਤਫਤੀਸ਼ ਨੂੰ ਵਿਗਿਆਨਿਕ ਅਤੇ ਤਕਨੀਕੀ ਢੰਗਾਂ ਨਾਲ ਅੱਗੇ
ਵਧਾਉਂਦੇ ਹੋਏ ਮੁੱਕਦਮਾ ਨੂੰ ਟਰੇਸ ਕਰਕੇ ਮੁਲਜਿਮ ਸੁਖਵੀਰ ਕੌਰ ਪੁ ੱਤਰੀ ਜਸਵਿੰਦਰ ਸਿੰਘ, ਹਰਵੀਰ ਸਿੰਘ
ਉਰਫ ਪੀਸ਼ਾ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਮੋਜੋ ਖੁਰਦ, ਰਾਜਵਿੰਦਰ ਸਿੰਘ ਉਰਫ ਫੋਜੀ ਪੁੱਤਰ ਗੁਰਮੀਤ
ਸਿੰਘ ਅਤੇ ਸੁਖਪ੍ਰੀਤ ਸਿੰਘ ਉਰਫ ਸ ੁੱਖੀ ਪੁੱਤਰ ਮਹਿੰਦਰ ਵਾਸੀਆਨ ਅਤਲਾ ਖੁਰਦ ਨੂੰ ਨਾਮਜਦ ਕੀਤਾ। ਦੌਰਾਨੇ
ਤਫਤੀਸ਼ ਸਾਜਿਸ਼ ਰਚਤਾ ਸੁਖਵੀਰ ਕ ੌਰ ਅਤੇ ਮੁਲਜਿਮ ਹਰਵੀਰ ਸਿੰਘ ਉਰਫ ਪੀਸ਼ਾ ਨੂੰ ਮਿਤੀ 12.11.2022
ਨੂੰ ਗਿ ੍ਰਫਤਾਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣ ੇ ਆਈ ਹੈ ਕਿ ਮ੍ਰਿਤਕ ਦੇ ਭਰਾ
ਬਲਕਾਰ ਸਿੰਘ ਉਰਫ ਕਾਲਾ ਦਾ ਆਪਣੀ ਪਤਨੀ ਸੁਖਵੀਰ ਕੌਰ ਨਾਲ ਤਲਾਕ ਦਾ ਕੇਸ ਚੱਲਦਾ ਸੀ ਜੋ ਸੁਖਵੀਰ
ਕੌਰ ਉਸ ਤੋਂ ਜਲਦੀ ਤਲਾਕ ਲੈਕੇ ਰਾਜਵਿੰਦਰ ਸਿੰਘ ਉਰਫ ਫੋਜੀ ਨਾਲ ਰਹਿਣਾ ਚਾਹੁੰਦੀ ਸੀ ਪ੍ਰੰਤੂ ਬਲਕਾਰ
ਸਿੰਘ ਉਸਨੂੰ ਤਲਾਕ ਨਹੀਂ ਦੇ ਰਿਹਾ ਸੀ। ਜਿਸ ਕਰਕੇ ਸੁਖਵੀਰ ਕੌਰ ਨੇ ਰਾਜਵਿੰਦਰ ਸਿੰਘ ਉਰਫ ਫੋਜੀ ਨਾਲ
ਸਾਜਿਸ਼ ਰਚ ਕੇ ਆਪਣੇ ਪਤੀ ਬਲਕਾਰ ਸਿੰਘ ਉਰਫ ਕਾਲਾ ਪਰ ਤਲਾਕ ਦੇਣ ਲਈ ਦਬਾਉ ਪਾਉਣ, ਡਰਾਉਣ
ਧਮਕਾਉਣ ਅਤੇ ਕੁੱਟਮਾਰ ਕਰਨ ਲਈ ਆਪਣੇ ਭਰਾ ਹਰਵੀਰ ਸਿੰਘ ਉਰਫ ਪੀਸ਼ਾ ਅਤੇ ਸੁਖਪ੍ਰੀਤ ਸਿੰਘ ਉਰਫ
ਸੁੱਖੀ ਨੂੰ ਰਾਜਵਿੰਦਰ ਸਿੰਘ ਉਰਫ ਫੋਜੀ ਨਾਲ ਅਲਟੋ ਕਾਰ ਪਰ ਪਿੰਡ ਬਰ੍ਹੇ ਭੇਜਿਆ ਸੀ ਜਿਹਨਾਂ ਨੇ ਪਿੰਡ ਬਰ੍ਹੇ
ਬਲਕਾਰ ਸਿੰਘ ਉਰਫ ਕਾਲਾ ਦੇ ਘਰ ਦੇ ਗੇਟ ਪਰ ਪੁੱਜ ਕੇ ਉਸਨੂੰ ਅਵਾਜ ਮਾਰੀ, ਪ੍ਰੰਤੂ ਗੇਟ ਮ੍ਰਿਤਕ ਜਗਤਾਰ
ਸਿੰਘ ਉਰਫ ਤਾਰੀ ਨੇ ਖੋਲਿਆ ਜਿਸਤੇ ਮੁਲਜਿਮਾਂ ਨੇ ਜਗਤਾਰ ਸਿੰਘ ਉਰਫ ਤਾਰੀ ਦਾ ਤੇਜ ਹਥਿਆਰਾਂ ਨਾਲ
ਕਤਲ ਕਰ ਦਿੱਤਾ ਸੀ।

ਗਿ ੍ਰਫਤਾਰ ਮੁਲਜਿਮਾਂ ਨੂੰ ਮਾਨਯ ੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ
ਡੂੰਘਾਈ ਨਾਲ ਪੁੱਛ ਗਿ ੱਛ ਕੀਤੀ ਜਾਵੇਗੀ ਅਤੇ ਬਾਕੀ ਰਹਿੰਦੇ ਮੁਲਜਿਮਾਂ ਨੂੰ ਵੀ ਜਲਦ ਹੀ ਗਿ ੍ਰਫਤਾਰ ਕਰ ਲਿਆ
ਜਾਵੇਗਾ।


LEAVE A REPLY

Please enter your comment!
Please enter your name here