
ਮਾਨਸਾ, 02—06—2021 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ
ਨੋਟ ਜਾਰੀ ਕਰਦਿਆ ਦੱਸਿਆ ਗਿਆ ਕਿ ਕੋਵਿਡ—19 ਮਹਾਂਮਾਰੀ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ
ਵਿੱਚ ਰੱਖਦੇ ਹੋਏ ਮਾਨਸਾ ਪੁਲਿਸ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ
ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਅਗਵਾਈ ਹੇਠ ੋਸਾਲਾਨਾ
ਮੈਡੀਕਲ ਚੈਕਅੱਪ ਅਤੇ ਸੇ਼ਪ ਟੈਸਟੋ ਸੁਰੂ ਕੀਤਾ ਗਿਆ ਹੈ। ਇਹ ਮੈਡੀਕਲ ਟੈਸਟ ਜਿਸ ਵਿੱਚ
ਕੰਪਲੀਟ ਬਲੱਡ ਟੈਸਟ, ਈ.ਸੀ.ਜੀ., ਅੱਖਾਂ ਦੇ ਟੈਸਟ, ਬੀ.ਪੀ. ਟੈਸਟ, ਲੀਵਰ ਟੈਸਟ, ਗੁਰਦਿਆਂ
ਦੇ ਟੈਸਟ, ਸੂਗਰ ਟੈਸਟ, ਕੈਲੇਸਟਰੋਲ, ਯੂਰਿਕ ਟੈਸਟ ਆਦਿ ਚੰਡੀਗੜ ਲੈਬਾਰਟਰੀ ਮਾਨਸਾ ਪਾਸੋਂ
ਮੁਕੰਮਲ ਕਰਵਾਏ ਜਾ ਰਹੇ ਹਨ। ਡਾਕਟਰ ਬਰਜਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ, ਪੁਲਿਸ
ਲਾਈਨ ਹਸਪਤਾਲ ਮਾਨਸਾ ਦੀ ਨਿਗਰਾਨੀ ਹੇਠ ਸਬ—ਡਵੀਜ਼ਨ ਸਰਦੂਲਗੜ ਵਿਖੇ ਬੀਤੇ ਕੱਲ ਅਤੇ
ਅੱਜ 167 ਕਰਮਚਾਰੀਆਂ ਦਾ ਮੈਡੀਕਲ ਚੈਕਅੱਪ ਕਰਕੇ ਬਲੱਡ ਸੈਂਪਲ ਲਏ ਗਏ ਹਨ। ਇਸ
ਮੁਹਿੰਮ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਡਾਕਟਰ ਸਹਿਬਾਨਾਂ ਵੱਲੋਂ ਵੀ
ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਕਿ ਇਹ ਮੈਡੀਕਲ ਟੈਸਟ ਕਰਮਚਾਰੀਆਂ ਨੂੰ
ਫਿਟ ਰੱਖਣ ਲਈ ਕਰਵਾਏ ਜਾ ਰਹੇ ਹਨ। ਇਹਨਾਂ ਟੈਸਟਾਂ ਵਿੱਚ ਜੇਕਰ ਕਿਸੇ ਕਰਮਚਾਰੀ ਵਿੱਚ
ਕੋਈ ਕਮੀ ਸਾਹਮਣੇ ਆਉਦੀ ਹੈ ਤਾਂ ਅਜਿਹੇ ਕਰਮਚਾਰੀ ਦਾ ਸਮੇਂ ਸਿਰ ਇਲਾਜ ਕਰਵਾਇਆ ਜਾ
ਸਕੇ। ਕਰਮਚਾਰੀਆਂ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਸਾ ਪੁਲਿਸ ਵੱਲੋਂ ਪਹਿਲਾਂ
ਹੀ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕਲਾਸ ਸੁਰੂ ਕੀਤੀ ਗਈ ਹੈ ਤਾਂ ਜੋ ਕਰਮਚਾਰੀਆਂ ਦੀ ਰੋਗ
ਪ੍ਰਤੀਰੋਧਕ ਸਮੱਰਥਾਂ (ਇੰਮੂਨਿਟੀ ਸਿਸਟਮ) ਨੂੰ ਅੱਪ ਕੀਤਾ ਜਾ ਸਕੇ। ਉਨ੍ਹਾ ਦੱਸਿਆ ਕਿ ਇਹ
ਮੈਡੀਕਲ ਟੈਸਟ 15 ਦਿਨਾਂ ਅੰਦਰ ਤਰਤੀਬਵਾਰ ਸਾਰੇ ਕਰਮਚਾਰੀਆਂ ਦੇ ਮੁਕੰਮਲ ਕਰਵਾਏ
ਜਾਣਗੇ।
