ਮਾਨਸਾ, 30—11—2021:(ਸਾਰਾ ਯਹਾਂ/ਮੁੱਖ ਸੰਪਾਦਕ ) : ਜ਼ਿਲ੍ਹਾ ਪੁਲਿਸ ਮਾਨਸਾ ਭਾਂਵੇ ਨਿੱਤ ਦੇ ਧਰਨੇ/ਰੈਲੀਆਂ, ਨਸਿ਼ਆਂ ਨੂੰ ਰੋਕਣ ਲਈ ਦਿਨ/ਰਾਤ ਦੀਆ
ਨਾਕਾਬੰਦੀ ਡਿਊਟੀਆਂ ਅਤ ੇ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆ ਡਿਊਟੀਆਂ ਆਦਿ ਤੋਂ
ਇਲਾਵਾ ਕੋਵਿਡ—19 ਮਹਾਂਮਾਰੀ ਦੇ ਫੈਲਾਓ ਨੂੰ ਰੋਕਣ ਲਈ ਸਮੇਂ ਸਮੇਂ ਸਿਰ ਜਾਰੀ ਗਾਈਡਲਾਈਨਜ ਨੂੰ ਸਹੀ ਢੰਗ ਨਾਲ
ਲਾਗੂ ਕਰਨ ਦੀਆਂ ਸਖਤ ਡਿਊਟੀਆਂ ਵਿ¤ਚ ਰੁ¤ਝੀ ਹੋਈ ਹੈ, ਫਿਰ ਵੀ ਇ¤ਕ ਸੁਚ¤ਜੀ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ
ਕਰਦੇ ਹੋੲ ੇ ਪਬਲਿਕ ਦੇ ਗਵਾਚੇ ਮੋਬਾਇਲ ਫੋਨਾਂ ਨੂੰ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਹਨਾਂ ਦੇ ਹੋੲ ੇ
ਵਿ¤ਤੀ ਨੁਕਸਾਨ ਦੀ ਭਰਪਾਈ ਕਰਨ ਵਿ¤ਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵ¤ਲੋਂ ਬਹੁਤ ਮਹ¤ਤਵਪੂਰਣ ਰੋਲ ਅਦਾ ਕੀਤਾ ਜਾ
ਰਿਹਾ ਹੈ।
ਇਸ ਸਬμਧੀ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋਂ ਪ®ੈਸ
ਨੋਟ ਜਾਰੀ ਕਰਦੇ ਹੋਏ ਦ¤ਸਿਆ ਗਿਆ ਕਿ ਜਿਲਾ ਹੈਡਕੁਆਟਰ *ਤੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਪੀ.ਬੀ.ਆਈ.)
ਮਾਨਸਾ ਦੀ ਅਗਵਾਈ ਹੇਠ ਸਾਂਝ ਕੇਂਦਰ ਮਾਨਸਾ ਅਤ ੇ ਸਾਈਬਰ ਸੈਲ ਮਾਨਸਾ ਦੇ ਨੌਜਵਾਨ ਅਤੇ ਤਜ਼ਰਬੇਕਾਰ
ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਦਾ ਗਠਨ ਕੀਤਾ ਹੋਇਆ ਹੈ, ਜਿਸਨੇ ਪ®ੰਪਰਾਗਤ ਅਤ ੇ ਆਧੁਨਿਕ ਵਿਗਿਆਨਕ
ਤਕਨੀਕ ਦੀ ਸੁਮੇਲ ਦਾ ਉਪਯੋਗ ਕਰਦੇ ਹੋੲ ੇ ਇੰਨੀ ਵ¤ਡੀ ਗਿਣਤੀ ਵਿ¤ਚ ਗਵਾਚੇ ਅਤੇ ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ
ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।
ਐਸ.ਐਸ.ਪੀ. ਮਾਨਸਾ ਨੇ ਦ¤ਸਿਆ ਕਿ ਹੁਣ ਜੋ 129 ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ, ਉਨ੍ਹਾਂ
ਬਰਾਮਦਸ਼ੁਦਾ ਮੋਬਾਇਲ ਫੋਨਾਂ ਵਿ¤ਚ ਕਾਫੀ ਮਹਿੰਗੇ ਮੋਬਾਇਲ ਫੋਨ ਵੀ ਸ਼ਾਮਲ ਹਨ, ਜਿਵੇਂ 21 ਮੋਬਾਇਲ ਫੋਨ ਸੈਮਸੰਗ
ਕੰਪਨੀ, ਰੈਡਮੀ (ਐਮ.ਆਈ) ਦੇ 17, ਵੀਵੋ ਦੇ 51, ਰੀਅਲ—ਮੀ ਦੇ 8, ਓਪੋ ਦੇ 14 ਅਤ ੇ ਇਸਤ ੋਂ ਇਲਾਵਾ ਹੋਰ
ਵ¤ਖ—ਵ¤ਖ ਅੱਛੀਆਂ ਕੰਪਨੀਆਂ ਦੇ ਮਹਿੰਗੇ ਫੋਨ ਸ਼ਾਮਲ ਹਨ। ਉਨ੍ਹਾਂ ਦ¤ਸਿਆ ਕਿ ਇਹ ਟੀਮ ਲਗਾਤਾਰ 24 ਘੰਟੇ ਆਪਣੇ
ਕੰਮ ਵਿ¤ਚ ਮੁਸਤੈਦ ਹੈ, ਜਿਸਦੇ ਸਿੱਟੇ ਵਜੋਂ ਨਿਕਟ ਭਵਿ¤ਖ ਵਿ¤ਚ ਪਬਲਿਕ ਦੇ ਬਾਕੀ ਰਹਿੰਦੇ ਗੁμਮ/ਚੋਰੀਸ਼ੁਦਾ ਮੋਬਾਇਲ ਫੋਨ
ਬਰਾਮਦ ਹੋਣ ਦੀ ਵੱਡੀ ਉਮੀਦ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਕਪਤਾਨ ਪੁਲਿਸ (ਪੀ.ਬੀ.ਆਈ.) ਮਾਨਸਾ ਅਤੇ
ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਸਾ ਪੁਲਿਸ ਨੇ ਨਿੱਤ ਦੀਆ ਡਿਊਟੀਆਂ ਦੇ ਨਾਲ—ਨਾਲ ਲੋਕ ਭਲਾਈ
ਦੇ ਕੰਮ ਕਰਦਿਆਂ ਪਹਿਲਾਂ ਵੀ 1176 ਮੋਬਾਇਲ ਫੋਨ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ ਸਨ ਅਤ ੇ ਹੁਣ
ਹੋਰ 129 ਮੋਬਾਇਲ ਫੋਨ ਬਰਾਮਦ ਹੋਣ ਨਾਲ ਮਾਨਸਾ ਪੁਲਿਸ ਵੱਲੋਂ ਅੱਜ ਤੱਕ ਕੁੱਲ 1305 ਮੋਬਾਇਲ ਫੋਨ ਬਰਾਮਦ
ਕਰਵਾ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਹਨ।
ਐਸ.ਐਸ.ਪੀ. ਮਾਨਸਾ ਡਾ. ਸੰਦੀਪ ਕੁਮਾਰ ਗਰਗ ਵ¤ਲੋਂ ਬਰਾਮਦ 129 ਮੋਬਾਇਲ ਫੋਨਾਂ ਨੂੰ ਅੱਜ ਹਾਜ਼ਰ
ਆਏ ਸਬੰਧਤ ਮਾਲਕਾਂ ਦੇ ਸਪੁਰਦ ਕੀਤਾ ਗਿਆ ਅਤੇ ਜੋ ਵਿਅਕਤੀ ਆਪਣਾ ਮੋਬਾਇਲ ਫੋਨ ਹਾਸਲ ਕਰਨ ਲਈ ਕਿਸੇ
ਕਾਰਨ ਕਰਕੇ ਅੱਜ ਹਾਜ਼ਰ ਨਹੀ ਆ ਸਕ ੇ, ਉਹਨਾਂ ਦੇ ਬਾਕੀ ਰਹਿੰਦੇ ਮੋਬਾਇਲ ਫੋਨ ਉਹਨਾਂ ਸਬੰਧਤ ਵਿਅਕਤੀਆਂ ਨੂੰ
ਜਲਦੀ ਹੀ ਵਿਲੇਜ ਅਤ ੇ ਵਾਰਡ—ਵਾਈਜ ਪੁਲਿਸ ਅਫਸਰਾਂ ਰਾਹੀਂ ਉਨ੍ਹਾਂ ਦੇ ਘਰੋ—ਘਰੀਂ ਪਹੁੰਚਾ ਦਿ¤ਤੇ ਜਾਣਗੇ। ਡਾ. ਗਰਗ
ਨੇ ਦੱਸਿਆ ਕਿ ਪਬਲਿਕ ਦੇ ਗੁੰਮਸੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਸਬੰਧੀ ਮਾਨਸਾ ਪੁਲਿਸ ਵੱਲੋਂ ਆਰੰਭੀ ਮੁਹਿੰਮ ਅੱਗੇ
ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।