
ਮਾਨਸਾ, 27—04—2021 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਕੋਵਿਡ—19 ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ ਪੁਲਿਸ ਵੱਲੋਂ ਪਿਛਲੇ ਹਫਤੇ ਬਲਾਕ
ਮਾਨਸਾ ਦੇ ਸਰਪੰਚਾਂ ਅਤ ੇ ਪੰਚਾਇਤ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਉਹਨਾਂ ਨੂੰ
ਸਰਕਾਰ ਵੱਲੋਂ ਜਾਰੀ ਹੋਏ ਰੋਕੂ ਹੁਕਮਾਂ ਦੀ ਖੁਦ ਪਾਲਣਾ ਕਰਨ ਅਤ ੇ ਪਿੰਡਾਂ ਦੀ ਨੁਮਾਇੰਦਗੀ ਕਰਨ ਦੇ ਮੱਦੇਨਜ਼ਰ ਲੋਕਾਂ ਨੂੰ
ਅਫਵਾਹਾਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਕੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।
ਇਸੇ ਮੁਹਿੰਮ ਨੂੰ ਅੱਗੇ ਤੋਰਦੇ ਹੋੲ ੇ ਅੱਜ ਸਰਪੰਚ ਜਗਦੀਪ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮਾਨਸਾ ਵੱਲੋਂ ਆਪਣੇ
ਪਿੰਡ ਬੁਰਜ ਢਿੱਲਵਾਂ ਵਿਖੇ, ਸਰਪੰਚ ਨਵਦੀਪ ਸਿੰਘ ਵੱਲੋਂ ਪਿੰਡ ਬੁਰਜ ਝੱਬਰ ਵਿਖੇ ਅਤ ੇ ਸਰਪੰਚ ਜਗਸੀਰ ਸਿੰਘ ਜੱਗਾ
ਵੱਲੋਂ ਪਿੰਡ ਬਰਨਾਲਾ ਵਿਖੇ ਪੁਲਿਸ ਵਿਭਾਗ ਅਤ ੇ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਟੀਕਾਕਰਨ ਕੈਂਪ ਲਗਵਾਏ
ਗਏ। ਪਿੰਡ ਬੁਰਜ ਢਿੱਲਵਾਂ ਵਿਖੇ ਐਸ.ਐਸ.ਪੀ. ਮਾਨਸਾ ਵੱਲੋਂ, ਪਿੰਡ ਬਰਨਾਲਾ ਵਿਖੇ ਡੀ.ਐਸ.ਪੀ. ਸ੍ਰੀ ਹਰਜਿੰਦਰ ਸਿੰਘ
ਗਿੱਲ ਵੱਲੋਂ ਅਤ ੇ ਪਿੰਡ ਬੁਰਜ ਝੱਬਰ ਵਿਖੇ ਮੁੱਖ ਅਫਸਰ ਥਾਣਾ ਜੋਗਾ ਵੱਲੋਂ ਪਹੁੰਚ ਕੇ ਟੀਕਾਕਰਨ ਕੈਂਪਾਂ ਦੀ ਸੁਰੂਆਤ
ਕੀਤੀ ਗਈ। ਪਿੰਡ ਬੁਰਜ ਢਿੱਲਵਾਂ ਟੀਕਾਕਰਨ ਕੈਂਪ ਵਿੱਚ ਉਚ ੇਚੇ ਤੌਰ ਤੇ ਪਹੁੰਚ ੇ

ਐਸ.ਐਸ.ਪੀ. ਮਾਨਸਾ ਵੱਲੋਂ ਇਸ ਕੈਂਪ
ਦੌਰਾਨ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਬੰਧੀ ਪਿੰਡ ਦੇ ਸਰਪੰਚ ਅਤ ੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਖੁਸ਼ੀ ਮਹਿਸੂਸ
ਕੀਤੀ ਗਈ ਕਿ ਜਿਸ ਤਰਾ ਅੱਜ ਕੈਂਪ ਦੌਰਾਨ ਪਿੰਡ ਵਾਸੀਆਂ ਵੱਲੋਂ ਮਾਸਕ ਲਗਾ ਕੇ ਇੱਕ/ਦੂਜੇ ਤੋਂ ਦੂਰੀ (ਸੋਸ਼ਲ
ਡਿਸਟੈਸਿੰਗ) ਬਣਾ ਕੇ ਕੋਵਿਡ—19 ਦੀਆ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੈ, ਜੇਕਰ ਅਸੀ ਅੱਗੇ ਲਈ ਵੀ ਇਸੇ ਤਰਾ
ਹੀ ਪਾਲਣਾ ਕਰਾਂਗੇ ਤਾਂ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਸਾਨੂੰ ਅਫਵਾਹਾਂ ਤੋਂ ਬਚਣਾ
ਚਾਹੀਦਾ ਹੈ, ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਵੱਧ ਤੋਂ ਵੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤ ੇ ਹੋਰ
ਲੋਕਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਜਿਸਤ ੋਂ ਉਤਸ਼ਾਹਿਤ ਹੋ ਕੇ ਤਿੰਨਾਂ ਪਿੰਡਾਂ ਅੰਦਰ ਲੱਗੇ ਇਹਨਾਂ ਕੈਂਪਾ ਵਿੱਚ ਕੁੱਲ
265 ਵਿਆਕਤੀਆਂ ਵੱਲੋਂ ਟੀਕਾਕਰਨ ਕਰਵਾਇਆ ਗਿਆ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ
ਪੁਲਿਸ ਵੱਲੋਂ ਪਿੰਡਾਂ ਅੰਦਰ ਸੁਰੂ ਕਰਵਾਈ ਟੀਕਾਕਰਨ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।

ਪਿੰਡ ਬੁਰਜ ਢਿੱਲਵਾਂ ਦੇ ਟੀਕਾਕਰਨ ਕੈਂਪ ਮੌਕ ੇ ਸ੍ਰੀ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. (ਔਰਤਾਂ ਅਤੇ
ਬੱਚਿਆਂ ਵਿਰੁੱਧ ਅਪਰਾਧ) ਮਾਨਸਾ, ਐਸ.ਆਈ. ਅਮਰੀਕ ਸਿੰਘ ਮੁੱਖ ਅਫਸਰ ਥਾਣਾ ਜੋਗਾ, ਏ.ਐਸ.ਆਈ. ਬਲਵੰਤ
ਭੀਖੀ ਸਮੇਤ ਸਿਹਤ ਵਿਭਾਗ ਦੇ ਡਾ. ਚਰਨਜੀਤ ਸਿੰਘ, ਡਾ. ਨਿਰਮਲ ਸਿੰਘ, ਡਾ. ਰਾਜਪਾਲ ਕੌਰ, ਆਸ਼ਾ ਵਰਕਰ ਬੇਅੰਤ
ਕੌਰ ਤੋਂ ਇਲਾਵਾ ਪਿੰਡ ਬੁਰਜ ਢਿੱਲਵਾ ਦੇ ਸਰਪੰਚ ਜਗਦੀਪ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮਾਨਸਾ, ਪੰਚ ਪਾਲ
ਸਿੰਘ, ਪੰਚ ਜੈਲਾ ਸਿੰਘ, ਪੰਚ ਗੁਰਬਚਨ ਸਿੰਘ, ਸ੍ਰੀ ਜਗਰੂਪ ਸਿੰਘ ਕਲੱਬ ਪ੍ਰਧਾਨ, ਸ੍ਰੀ ਗੁਰਤ ੇਜ ਸਿੰਘ ਅਲੀਸ਼ੇਰ ਆਦਿ
ਹਾਜ਼ਰ ਸਨ। ਪਿੰਡ ਬਰਨਾਲਾ ਵਿਖੇ ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. (ਔਰਤਾਂ ਅਤ ੇ ਬੱਚਿਆਂ ਵਿਰੁੱਧ ਅਪਰਾਧ)
ਮਾਨਸਾ, ਸਰਪੰਚ ਜਗਸੀਰ ਸਿੰਘ ਜੱਗਾ ਸਮੇਤ ਪੰਚਾਇਤ ਮੈਂਬਰ ਅਤ ੇ ਪਿੰਡ ਬੁਰਜ ਝੱਬਰ ਵਿਖੇ ਮੁੱਖ ਅਫਸਰ ਥਾਣਾ ਜੋਗਾ,
ਸਰਪੰਚ ਨਵਦੀਪ ਸਿੰਘ ਸਮੇਤ ਪੰਚਾਇਤ ਮੈਂਬਰ ਹਾਜ਼ਰ ਸਨ।
