ਮਾਨਸਾ, 14-01-2023 (ਸਾਰਾ ਯਹਾਂ/ ਮੁੱਖ ਸੰਪਾਦਕ ): ਡਾ:ਨਾਨਕ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ
ਜ਼ੀਰੋ ਸਹਿਨਸ਼ੀਲਤਾ (ਗ਼ੲਰੋ ਠੋਲੲਰੳਨਚੲ) ਦੀ ਨੀਤੀ ਅਪਨਾਈ ਗਈ ਹੈ। ਮਾਨਯੋਗ ਡਾਇਰੈਕਟਰ ਜਨਰਲ
ਪੁਲਿਸ ਪੰਜਾਬ ਅਤ ੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ
ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ
ਕਾਰਵਾਈ ਕਰਦੇ ਹੋੲ ੇ ਸੀ ਆਈ ਏ ਸਟਾਫ ਮਾਨਸਾ ਦੇ ਸ:ਥ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ
ਨਿਰਮਲ ਦਾਸ ਉਰਫ ਲੱਖੀ ਪੁੱਤਰ ਰਾਮ ਨਾਥ ਵਾਸੀ ਗੁੜੱਦੀ ,ਮਨਦੀਪ ਸਿੰਘ ਉਰਫ ਕਾਲਾ ਪੁੱਤਰ ਜਗਸੀਰ
ਸਿੰਘ ਵਾਸੀ ਗੁੜੱਦੀ ਨੂੰ ਕਾਬੂ ਕਰਕੇ 4500 ਨਸੀਲੀਆ ਗੋਲੀਆ ਟਰਾਮਾਡੋਲ ਸਮੇਤ ਮੋਟਰ ਸਾਈਕਲ ਹੀਰੋ
ਸੀ.ਡੀਲਕਸ ਨੰਬਰੀ ਫਭ50ਅ2934 ਬਰਾਮਦ ਹੋਣ ਪਰ ਥਾਣਾ ਸਦਰ ਬੁਢਲਾਡਾ ਵਿਖੇ ਮੁਕੱਦਮਾ ਨੰਬਰ 04 ਮਿਤੀ
13-1-23 ਅ/ਧ 22ਸੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ
ਗਿਆ ਹੈ ।ਮਨਦੀਪ ਸਿੰਘ ਉਕਤ ਨੇ ਆਪਣੀ ਮੁਢਲੀ ਪੁੱਛਗਿੱਛ ਵਿੱਚ ਦੱਸਿਆ ਅਸੀ ਇਹ ਨਸੀਲੀਆ ਗੋਲੀਆਂ
ਕਮੀਰ ਪੁੱਤਰ ਗੁਰਮੁਖ ਵਾਸੀ ਰੱਤਾ ਖੇੜਾ ਤੋ ਲੈ ਕਰ ਆਏ ਹਾਂ ਜਿਸਤ ੇ ਕਮੀਰ ਉਕਤ ਨੂੰ ਮੁਕ ੱਦਮਾ ਵਿੱਚ ਨਾਮਜਦ
ਕਰਕੇ ਕਮੀਰ ਉਕਤ ਨੂੰ ਕਾਬ ੂ ਕਰਕੇ ਉਸ ਪਾਸੋ 750 ਨਸੀਲੀਆ ਗੋਲੀਆ ਟਰਾਮਾਡੋਲ ਬਰਾਮਦ ਕੀਤੀਆਂ।
ਥਾਣਾ ਭੀਖੀ ਦੇ ਸ:ਥ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਰਜਨੀ ਕੌਰ ਪਤਨੀ ਕਾਕਾ ਸਿੰਘ ਵਾਸੀ ਨਿਊ
ਸਬਜੀ ਮੰਡੀ ਸੁਨਾਮ ਹਾਲ ਪੁੱਤਰੀ ਨਾਹਰ ਸਿੰਘ ਵਾਸੀ ਵਾਰਡ ਨੰਬਰ 2 ਭੀਖੀ ਨੂੰ ਕਾਬ ੂ ਕਰਕੇ 350 ਨਸੀਲੀਆ
ਗੋਲੀਆ ਟਰਾਮਾਡੋਲ ਬਰਾਮਦ ਹੋਣ ਪਰ ਥਾਣਾ ਭੀਖੀ ਵਿਖੇ ਮੁਕ ੱਦਮਾ ਨੰਬਰ 07 ਮਿਤੀ 13-01-23 ਅ/ਧ
22/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕ ੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।ਥਾਣਾ ਸਿਟੀ
2 ਮਾਨਸਾ ਦੇ ਹੋਲਦਾਰ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਜਸਵੀਰ ਸਿੰਘ ਪੁੱਤਰ ਚੰਦਰ ਸਿੰਘ ਵਾਸੀ
ਵਾਰਡ ਨੰਬਰ 2 ਮਾਨਸਾ ਨੂੰ ਕਾਬ ੂ ਕਰਕੇ 15 ਬੋਤਲਾ ਸ਼ਰਾਬ ਨਜਾਇਜ ਬਰਾਮਦ ਹੋਣ ਪਰ ਥਾਣਾ ਸਿਟੀ 2
ਮਾਨਸਾ ਵਿਖੇ ਮੁਕ ੱਦਮਾ ਨੰਬਰ 16 ਮਿਤੀ 13-01-23 ਅ/ਧ 61 ਆਬਕਾਰੀ ਅੇ ੈਕਟ ਤਹਿਤ ਮੁਕ ੱਦਮਾ ਦਰਜ
ਰਜਿਸਟਰ ਕਰਵਾਇਆ ਗਿਆ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ
ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ
ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾ ਹੀ ਜਾਰੀ ਰੱਖਿਆ ਜਾਵੇਗਾ।