
ਮਾਨਸਾ 10 ਜੁਲਾਈ ( (ਸਾਰਾ ਯਹਾ/ ਬਪਸ):ਨੇੜਲੇ ਪਿੰਡ ਕੁਸਲਾ ਵਿਖੇ ਇੱਕ ਔਰਤ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਜੌੜਕੀਆਂ ਦੇ ਮੁਖੀ ਅਜੈ ਕੁਮਾਰ ਪਰੋਚਾ ਨੇ ਦੱਸਿਆ ਕਿ ਪਿੰਡ ਕੁਸਲਾ ਦੇ ਪੀਚਾ ਸਿੰਘ ਪੁੱਤਰ ਕਰਮ ਸਿੰਘ ਨੇ ਆਪਣੀ ਪਤਨੀ ਲਖਵੀਰ ਕੌਰ (30) ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ। ਉਹ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ।ਲਖਵੀਰ ਕੌਰ ਦੀ ਮਾਤਾ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਜੌੜਕੀਆਂ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
