
ਮਾਨਸਾ 14 ਜੁੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਮਾਨਸਾ ਦੇ ਸਮਾਜ ਸੇਵੀ ਡਿੰਪਲ ਫਰਵਾਹੀ ਨੇ ਆਪਣਾ ਜਨਮ ਦਿਨ ਕੁਸ਼ਟ ਆਸ਼ਰਮ ਮਾਨਸਾ ਵਿੱਚ ਮਨਾਇਆ।ਕੁਸ਼ਟ ਆਸ਼ਰਮ ਚ ਰਹਿੰਦੇ ਸਾਰੇ ਲੋਕਾਂ ਲਈ ਕੇਕ ਅਤੇ ਖਾਣ ਪੀਣ ਦਾ ਸਾਮਾਨ ਦਿੱਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਕਮਲ ਸਰਪੰਚ ਸਮਾਓ ,ਨਵੀ ਕੁਲੈਹਿਰੀ ਸੁਖਵਿੰਦਰ ਚਕੇਰੀਆ, ਨੇ ਕਿਹਾ ਕਿ ਸਾਨੂੰ ਖੁਸ਼ੀ ਭਰੇ ਮੌਕਿਆਂ ਤੇ ਕੁਸ਼ਟ ਆਸ਼ਰਮ ਅਜਿਹੇ ਸਥਾਨਾਂ ਤੇ ਜਾ ਕੇ ਆਪਣੀ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ। ।ਡਿੰਪਲ ਫਰਵਾਹੀ ਨੇ ਕਿਹਾ ਕਿ ਉਹ ਹਰ ਸਾਲ ਆਪਣਾ ਜਨਮ ਦਿਨ ਕੁਸ਼ਟ ਆਸ਼ਰਮ ਵਿੱਚ ਮਨਾਉਂਦੇ ਹਨ। ਇਸ ਤੋਂ ਇਲਾਵਾ ਜਿੰਨੇ ਵੀ ਮੇਰੇ ਦੋਸਤ ਮਿੱਤਰ ਹਨ ਉਹ ਵੀ ਸਮੇਂ ਸਮੇਂ ਤੇ ਆ ਕੇ ਕੁਸ਼ਟ ਆਸ਼ਰਮ ਦੇ ਲੋਕਾਂ ਦਾ ਹਾਲ ਚਾਲ ਜਾਣਦੇ ਹਨ। ਡਿੰਪਲ ਫਰਵਾਹੀ ਨੇ ਕਿਹਾ ਕਿ ਕੁਸ਼ਟ ਆਸ਼ਰਮ ਵਿੱਚ ਰਹਿਣ ਵਾਲੇ ਲੋਕ ਹਮੇਸ਼ਾਂ ਹੀ ਸਰਬੱਤ ਅਤੇ ਸ਼ਹਿਰ ਵਾਸੀਆਂ ਦਾ ਭਲਾ ਲੋਚਦੇ ਹਨ ਅਤੇ ਅਰਦਾਸਾਂ ਕਰਦੇ ਹਨ ਇਸ ਲਈ ਸਾਨੂੰ ਵੀ ਇਨ੍ਹਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ।Attachments area
