*ਮਾਨਸਾ ਦੇ ਪਿੰਡ ਸਮਾਓ ਵਿਆਹੁਤਾ ਨੇ 3 ਬੱਚਿਆਂ ਸਮੇਤ ਖਾਧਾ ਜ਼ਹਿਰੀਲਾ ਪਦਾਰਥ, ਹੋਈ ਖੁਦ ਤੇ ਲੜਕੇ ਦੀ ਮੌਤ*

0
103

ਮਾਨਸਾ , 2 ਮਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬੀਤੀ ਕੱਲ੍ਹ ਮਾਨਸਾ ਦੇ  ਪਿੰਡ ਸਮਾਉਂ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਇੱਕ  ਵਿਆਹੁਤਾ ਨੇ ਤਿੰਨ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਕਾਰਨ ਵਿਆਹੁਤਾ ਤੇ 4 ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਉਸ ਦੀਆਂ ਲੜਕੀਆਂ ਇਲਾਜ ਅਧੀਨ ਹਨ।
ਮ੍ਰਿਤਕਾ ਦੇ ਪਿਤਾ ਦਾਤਾ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰਮਨਦੀਪ ਕੌਰ ਦਾ ਵਿਆਹ ਲਗਭਗ 11 ਸਾਲ ਪਹਿਲਾਂ ਮੌੜ ਚੜ੍ਹਤ ਸਿੰਘ ਵਾਲਾ ਦੇ ਜੀਵਨ ਸਿੰਘ ਨਾਲ ਹੋਇਆ ਸੀ। ਬੀਤੇ 3-4 ਸਾਲਾਂ ਤੋਂ ਜੀਵਨ ਸਿੰਘ ਉਸ ਦੀ ਲੜਕੀ ਨੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ  ਹੁਣ ਉਸ ਦੀ ਕੁੱਟਮਾਰ ਕਰਕੇ ਪੇਕੇ ਪਿੰਡ ਤੋਰ ਦਿੱਤਾ, ਜਿਸ ਤੋਂ ਅੱਕ ਕੇ ਰਮਨਦੀਪ ਕੌਰ (32)ਨੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ। ਉਥੋਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਰਮਨਦੀਪ ਕੌਰ ਤੇ ਉਸ ਦੇ 4 ਸਾਲਾ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀਆਂ ਦੋ ਲੜਕੀਆਂ ਅਕਾਸ਼ਦੀਪ ਕੌਰ (7) ਤੇ ਸੁਖਮਨਦੀਪ ਕੌਰ (ਡੇਢ ਸਾਲ) ਜ਼ੇਰੇ ਇਲਾਜ ਹਨ।

LEAVE A REPLY

Please enter your comment!
Please enter your name here