ਮਾਨਸਾ 11 ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਦੇਸ਼ ਅੰਦਰ ਕੋਰੋਨਾ ਬੀਮਾਰੀ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ, ਮਾਨਸਾ ਵਿੱਚ ਵੀ ਕਰੋਨਾ ਦੇ ਮਰੀਜ ਦਿਨੋ—ਦਿਨ ਵੱਧਦੇ ਜਾ ਰਹੇ ਹਨ। ਕੋਰਨਾ ਦੇ ਮਰੀਜਾਂ ਨੂੰ ਕੋਰੋਨਾ ਦੇ ਇਲਾਜ ਲਈ ਦਵਾਈਆਂ ਆਦਿ ਦੀ ਘਾਟ ਹੋਣ ਕਰਕੇ ਕੋਰੋਨਾ ਮਰੀਜਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ। ਸਿਵਲ ਹਸਪਤਾਲ ਮਾਨਸਾ ਵਿੱਚ ਡਾਕਟਰ, ਨਰਸਾਂ ਅਤੇ ਪੈਰਾਮੈਡੀਕਲ ਸਟਾਫ ਦੀ ਘਾਟ ਹੈ।ਐਡਵੋਕੇਟ ਨਰੇਸ਼ ਕੁਮਾਰ ਅਤੇ ਦਿਨੇਸ਼ ਕੁਮਾਰ ਵੱਲੋਂ ਕੋਰੋਨਾ ਮਰੀਜਾਂ ਦੇ ਇਲਾਜ ਲਈ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਪਰਮਾਨੈਟ ਲੋਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਲੋਕਾਂ ਨੂੰ ਮਹਾਂਮਾਰੀ ਕੋਵਿਡ ਤੋਂ ਬਚਾਇਆ ਜਾ ਸਕੇ, ਜਿਸ ਵਿੱਚ ਮੰਗ ਕੀਤੀ ਹੈ ਕਿ ਕੋਰੋਨਾ ਵੈਕਸੀਨ ਅਤੇ ਕੋਰੋਨਾ ਦੇ ਇਲਾਜ ਲਈ ਦਵਾਈਆਂ ਦਾ ਪੂਰਾ—ਪੂਰਾ ਪ੍ਰਬੰਧ ਕੀਤਾ ਜਾਵੇ, ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇ, ਕੋਰੋਨਾ ਦੇ ਟੈਸਟ ਲਈ ਲੈਬ ਮਾਨਸਾ ਵਿਖੇ ਖੋਲ੍ਹੀ ਜਾਵੇ, ਫਤਿਹ ਕਿਟਾਂ ਮਹੁੱਈਆਂ ਕਰਵਾਈਆਂ ਜਾਣ ਤਾਂ ਜੋ ਹੁਣ ਤੱਕ ਘਰੇ ਕੁਆਰਟੀਨ ਕੀਤੇ ਮਰੀਜਾਂ ਨੂੰ ਅਤੇ ਭਵਿੱਖ ਵਿੱਚ ਘਰੇ ਕੁਆਰਟੀਨ ਹੋਣ ਵਾਲ ੇ ਮਰੀਜਾਂ ਨੂੰ ਸਮੇਂ ਸਿਰ ਫਤਿਹ ਕਿਟਾਂ ਮਿਲ ਸਕਣ। ਵੈਟੀਲੇਟਰ ਅਤੇ ਉਸਨੂੰ ਚਲਾਉਣ ਲਈ ਸਟਾਫ ਦਾ ਪ੍ਰਬੰਧ ਕੀਤਾ ਜਾਵੇ, ੳ—2 ਲੇਬਲ ਦੇ ਮਰੀਜਾਂ ਲਈ ਹੋਰ ਬੈਡ ਅਤੇ ੳ—3 ਲੇਬਲ ਦੇ ਮਰੀਜਾਂ ਲਈ ਭੀ ਬੈਡਾਂ ਦਾ ਪ੍ਰਬੰਧ ਕੀਤਾ ਜਾਵੇ। ਕੋਰੋਨਾ ਤੋਂ ਪੀੜ੍ਹਤ ਬੱਚਿਆਂ ਲਈ ਵੱਖਰਾ ਵਾਰਡ ਬਣਾਇਆ ਜਾਵੇ। ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦਾ ਹੋਰ ਪ੍ਰਬੰਧ ਕੀਤਾ ਜਾਵੇ ਕਿਉਂਕਿ ਹੁਣ ਮਾਨਸਾ ਵਿਖੇ ਅਜਿਹੇ ਸਟਾਫ ਦੀ ਬਹੁਤ ਘਾਟ ਹੈ ਅਤੇ 05 ਐਬੂਲੈਸਾਂ ਸਮੇਤ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਮਾਨਸਾ ਵਿਖੇ ਅਖਬਾਰ ਹਿੰਦੁਸਤਾਨ ਟਾਈਮਜ਼ ਮਿਤੀ 27/04/2021 ਵਿੱਚ ਛਪੀ ਖਬਰ ਮੁਤਾਬਿਕ ਕੋਰੋਨਾ ਟੈਸਟ ਕੀਤੇ ਮਰੀਜਾਂ ਵਿੱਚੋਂ 58—86 ਪ੍ਰਤੀਸ਼ਤ ਲੋਕ ਕ ੋਰੋਨਾ ਪੋਜੈਟਿਵ ਪਾਏ ਗਏ ਹਨ। ਉਪਰੋਕਤ ਪਟੀਸ਼ਨ ਦਾ ਸਗਿਆਨ ਲੈਂਦੇ ਹੋਏ ਮਾਨਯੋਗ ਪਰਮਾਨੈਟ ਲੋਕ ਅਦਾਲਤ ਮਾਨਸਾ ਨੇ ਆਪਣੇ ਹੁਕਮ ਮਿਤੀ 07/05/2021 ਰਾਹੀ ਸਰਕਾਰੀ ਅਦਾਰੇ ਜਿੰਨਾਂ ਦੀ ਦੁੱਖ ਦੂਰ ਕਰਨ ਦੀ ਜਿਮੇਵਾਰੀ ਬਣਦੀ ਹੈ, ਨੂੰ ਹੁਕਮ ਕੀਤਾ ਹੈ ਕਿ ਉਹ ਲੋਕਾਂ ਦੀਆਂ ਤਕਲੀਫਾਂ ਨੂੰ ਦੂਰ ਕਰਨ ਲਈ ਲੋੜੀਂਦੇ ਸਾਧਨ ਅਤੇ ਬੁਨਿਆਦੀ ਢਾਂਚੇ ਲਈ ਹਰ ਕੋਸ਼ਿਸ਼ ਕੀਤੀ ਜਾਵੇ ਅਤੇ ਕੋਈ ਕੋਸ਼ਿਸ਼ ਬਾਕੀ ਨਾ ਰਹੇ ਅਤੇ ਮਾਨਯੋਗ ਅਦਾਲਤ ਵੱਲ ਕੇਸ ਦੀ ਸੁਣਵਾਈ ਲਈ ਅਗਲੀ ਪੇਸ਼ੀ ਮਿਤੀ 21/05/2021 ਮੁਕਰਰ ਕੀਤੀ ਹੈ।