
ਮਾਨਸਾ, 25 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਐਸ.ਡੀ. ਕੰਨਿਆ ਮਹਾਂਵਿਦਿਆਲਾ ਮਾਨਸਾ ਦੇ ਯੁਵਕ ਸੇਵਾਵਾ ਵਿਭਾਗ ਦੇ ਕੋਆਰਡੀਨੇਟਰ ਡਾ. ਪਰਮਿੰਦਰ ਕੌਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਹੇਠ 22,23,24 ਅਕਤੂਬਰ 2024 ਮਾਨਸਾ ਦੇ ਜ਼ੋਨ ਖੇਤਰੀ ਯੁਵਕ ਮੇਲਾ ਯੂਨੀਵਰਸਿਟੀ ਕਾਲਜ, ਬਹਾਦਰਪੁਰ (ਮਾਨਸਾ) ਵਿਖੇ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਦੀਆਂ ਵਿਦਿਆਰਥਣਾ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾਂ ਸਥਾਨ- ਗਿੱਧਾ, ਗਰੁੱਪ ਸ਼ਬਦ ,ਗਜਲ, ਦੂਜਾ ਸਥਾਨ – ਫੋਕਆਰਕੈਸਟਰਾ, ਕਲਾਸੀਕਲਵੋਕਲ, ਰੰਗੋਲੀ, ਕਲੋਅ ਮਾਡਲਿੰਗ, ਇੰਡੀਅਨ ਗਰੁੱਪ ਸੋਂਗ, ਇੰਸਟਾਲੋਸ਼ਨ, ਕੋਲਾਜ ਬਣਾਉਣਾ, ਪੱਛਮੀ ਸੋਲੋ ਗਾਇਨ, ਕਲਾਸੀਕਲ ਇੰਸਟਰੂਮੈਂਟ ਅਤੇ ਤੀਜਾ ਸਥਾਨ – ਕਾਰਟੂਨਿੰਗ, ਲੋਕ ਗੀਤ, ਜਨਰਲ ਕੁਇਜ, ਵਾਦ-ਵਿਵਾਦ, ਸੋਲੋ ਇੰਸਟਰੂਮੈਂਟ ਆਦਿ ਸਥਾਨ ਪ੍ਰਾਪਤ ਕੀਤੇ । ਕਾਲਜ ਨੇ ਗਿੱਧੇ ਵਿੱਚ ਆਪਣੀ ਧਾਕ ਦਖਾਉਦੇ ਹੋਏ ਮਾਨਸਾ ਜ਼ੋਨ ਵਿੱਚੋ ਆਲ ਉਵਰ ਦੂਜਾ ਸਥਾਨ ਹਾਸਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਵੱਖ-ਵੱਖ ਮੁਕਾਬਲਿਆ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ, ਯੁਵਕ ਮੇਲੇ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਅਹਿਮ ਭੁਮਿਕਾ ਅਦਾ ਕਰਦੇ ਹਨ ਅਤੇ ਵਿਦਿਆਰਥਣਾ ਦੇ ਸਰਬਪੱਖੀ ਵਿਕਾਸ ਲਈ ਅਜਿਹੀਆ ਗਤੀਵਿਧੀਆ ਦੀ ਵਿਦਿਆਰਥੀ ਦੇ ਜੀਵਨ ਵਿਚ ਅਹਿਮ ਰੋਲ ਹੁੰਦਾ ਹੈ। ਵੱਖ-ਵੱਖ ਸਭਿਆਚਾਰਕ ਵੰਨਗੀਆਂ ਵਿਚ ਭਾਗ ਲੈ ਕੇ ਵਿਦਿਆਰਥੀ ਆਪਣੇ ਵਿਰਸੇ ਨਾਲ ਜੁੜਦੇ ਹਨ। ਇਸ ਮੌਕੇ ਕਾਲਜ ਦੀ ਪ੍ਰੰਬਧਕੀ ਕਮੇਟੀ ਦੇ ਪ੍ਰਧਾਨ ਇੰਜ. ਵਿਨੋਦ ਜਿੰਦਲ , ਸੈਕਟਰੀ ਸ੍ਰੀ. ਸ਼ਿਵਪਾਲ ਬਾਂਸਲ ਅਤੇ ਸਮੂਹ ਕਮੇਟੀ ਮੈਂਬਰ ਸਹਿਬਾਨ ਨੇ ਖੁਸ਼ੀ ਜਾਹਰ ਕਰਦੇ ਹੋਏ ਸਮੂਹ ਸਟਾਫ ਅਤੇ ਵਿਦਿਆਰਥੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਤੇ ਯੋਗ ਅਗਵਾਈ ਦਾ ਨਤੀਜਾ ਹੈ।
