*ਮਾਨਸਾ ਦੇ ਜਟਾਣਾ ਕਲਾਂ ਵਿਖੇ 25 ਫਰਵਰੀ ਨੂੰ ਜਰੂਰਤਮੰਦ ਧੀਆਂ ਦੇ ਵਿਆਹ*

0
1

ਮਾਨਸਾ, 03 ਫਰਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) : ਜਰੂਰਤਮੰਦ ਧੀਆਂ ਨੂੰ ਸਮਾਜਸੇਵੀ ਸੰਸਥਾਵਾਂ ਵੱਲੋ 25 ਫਰਵਰੀ ਨੂੰ ਆਸ਼ੀਰਵਾਦ ਦਿੱਤਾ ਜਾਵੇਗਾ ਜਿਸ ਵਿੱਚ ਧੀਆਂ ਨੂੰ ਜਰੂਰਤ ਦਾ ਸਾਮਾਨ ਦਿੱਤਾ ਜਾਵੇਗਾ ਜਿਸ ਸਬੰਧੀ ਅੱਜ ਮਾਨਸਾ ਵਿਖੇ ਸੰਸਥਾਵਾਂ ਦੇ ਅਹੁਦੇਦਾਰਾ ਦੀ ਅਹਿਮ ਮੀਟਿੰਗ ਹੋਈ।

ਮਾਨਸਾ ਵਿਖੇ ਅੱਜ ਸਰਬ ਸਾਝਾ ਦਸ਼ਮੇਸ ਕਲੱਬ ਮਾਨਸਾ ਤੇ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਵੱਲੋ ਮਾਨਸਾ ਦੇ ਪਿੰਡ ਜਟਾਣਾ ਕਲਾਂ ਵਿਖੇ ਜਰੂਰਤਮੰਦ ਧੀਆਂ ਦੇ ਵਿਆਹ ਕੀਤੇ ਜਾ ਰਹੇ ਜਿਸ ਸਬੰਧੀ ਸੰਸਥਾਵਾਂ ਦੇ ਅਹੁਦੇਦਾਰਾ ਦੀ ਮੀਟਿੰਗ ਹੋਈ ਤੇ ਇਨ੍ਹਾਂ ਧੀਆਂ ਨੂੰ ਜਰੂਰਤ ਦੇ ਸਾਮਾਨ ਦਿੱਤਾ ਜਾਵੇਗਾ। 

ਇਸ ਮੌਕੇ ਗੁਰਲਾਲ ਸਿੰਘ ਭਾਉ ਯੂ ਐਸ ਏ ਤੇ ਬੀਰਬਲ ਧਾਲੀਵਾਲ ਨੇ ਦੱਸਿਆ ਕਿ ਸੰਸਥਾਵਾਂ ਵੱਲੋ ਸਮਾਜ ਭਲਾਈ ਦੇ ਅਹਿਮ ਕੰਮ ਕੀਤੇ ਜਾ ਰਹੇ ਤੇ ਹੁਣ ਸਾਝੇ ਰੂਪ ਵਿੱਚ 25 ਫਰਵਰੀ ਨੂੰ ਮਾਨਸਾ ਦੇ ਪਿੰਡ ਜਟਾਣਾ ਕਲਾਂ ਵਿਖੇ ਬਾਬਾ ਰਾਜੂ ਜੀ ਦੀ ਅਗਵਾਈ ਵਿੱਚ ਧੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਉਨ੍ਹਾਂ ਜਰੂਰਤਮੰਦ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਆਪਣੀਆਂ ਧੀਆਂ ਦੇ ਵਿਆਹ ਕਰਨਾ ਚਾਹੁੰਦੇ ਹਨ ਉਹ ਸਾਡੀ ਸੰਸਥਾ ਦੇ ਅਹੁਦੇਦਾਰਾ ਨਾਲ ਸਪੰਰਕ ਕਰ ਸਕਦੇ ਹਨ ਤਾਂ ਕਿ ਇਨ੍ਹਾਂ ਧੀਆਂ ਨੂੰ ਆਸ਼ੀਰਵਾਦ ਦਿੱਤਾ ਜਾਵੇਗਾ। ਇਸ ਮੌਕੇ ਬਾਬਾ ਰਾਜੂ ਜੀ, ਮਾਸਟਰ ਸਮਸ਼ੇਰ ਸਿੰਘ ਗਿੱਲ, ਸ਼ਿੰਦਰਪਾਲ ਸਿੰਘ ਚਕੇਰੀਆ, ਜਗਸੀਰ ਸਿੰਘ ਜਵਾਹਰਕੇ, ਭਰਪੂਰ ਸਿੰਘ ਸਾਬਕਾ ਸਰਪੰਚ ਅਤਲਾ ਕਲਾਂ, ਹਰਦੀਪ ਸਿੰਘ ਪੰਨੂੰ, ਰਾਕੇਸ਼ ਜਿੰਦਲ ਮਾਨਸਾ, ਕੁਲਦੀਪ ਧਾਲੀਵਾਲ, ਹਰਜੀਤ ਸਿੰਘ ਨੰਗਲ ਖੁਰਦ, ਤੇਜਿੰਦਰ ਸਿੰਘ ਤਾਮਕੋਟ, ਸੁਖਵਿੰਦਰ ਸਿੰਘ, ਅਸ਼ੋਕ ਮੈਂਬਰ, ਸੁਖਵੰਤ ਸਿੰਘ ਸਿੱਧੂ ਆਦਿ ਮੌਜੂਦ ਸਨ।

NO COMMENTS