ਮਾਨਸਾ ਦੇ ਐਡਵੋਕੇਟ ਪ੍ਰਿਥੀਪਾਲ ਸਿੰਘ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀ ਅਨੁਸਾ਼ਸਨੀ ਕਮੇਟੀ ਦੇ ਕੋਆਪਟਡ ਮੈਂਬਰ ਨਿਯੁਕਤ ਕੀਤਾ

0
99

ਮਾਨਸਾ12,ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵੱਲੋਂ ਮਾਨਸਾ ਜਿਲ੍ਹਾ ਕਚਹਿਰੀ ਦੇ ਐਡਵੋਕੇਟ ਪ੍ਰਿਥੀਪਾਲ ਸਿੰਘ ਸਿੱਧੂ ਨੂੰ
ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀ ਅਨੁਸਾ਼ਸਨੀ ਕਮੇਟੀ ਦੇ ਕੋਆਪਟਡ ਮੈਂਬਰ ਦੇ ਤੌਰ *ਤੇ ਨਿਯੁਕਤ ਕੀਤਾ ਗਿਆਾ ਹੈ। ਇਹ ਨਿਯੁਕਤੀ ਪੰਜਾਬ ਅਤੇ
ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਐਡਵੋਕੇਟ ਵੱਲੋਂ ਕੀਤੀ ਗਈ ਹੈ। ਇਸ ਨਿਯੁਕਤੀ ਉੱਪਰ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ
ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਇਸ ਫੈਸੇਲੇ ਉਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਮਾਨਸਾ ਜਿਲ੍ਹੇ ਦੇ ਵਕੀਲ ਭਾਈਚਾਰੇ ਨੂੰ ਬਾਰ ਕੌਂਸਲ
ਪੰਜਾਬ ਅਤੇ ਹਰਿਆਣਾ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਸਬੰਧੀ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਚੰਦ ਗਰਗ ਅਤੇ ਹਰਪ੍ਰੀਤ ਸਿੰਘ
ਸਿੱਧੂ ਸੈਕਟਰੀ ਨੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਐਡਵੋਕੇਟ ਦਾ ਧੰਨਵਾਦ ਕੀਤਾ। ਇਸ ਨਿਯੁਕਤੀ *ਤੇ ਗੁਰਲਾਭ ਸਿੰਘ
ਮਾਹਲ ਐਡਵੋਕੇਟ ਅਤੇ ਬਲਕਰਨ ਸਿੰਘ ਬੱਲੀ ਆਗੂ ਸੰਵਿਧਾਨ ਬਚਾਓ ਮੰਚ ਅਤੇ ਜਮਹੂਰੀ ਅਧਿਕਾਰੀ ਸਭਾ ਨੇ ਕਿਹਾ ਕਿ ਪ੍ਰਿਥੀਪਾਲ ਸਿੰਘ ਸਿੱਧੂ ਜਿੱਥੇ ਇੱਕ
ਇਮਾਨਦਾਰ ਅਤੇ ਵਕਾਲਤ ਦੇ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸ਼ਖਸ਼ੀਅਤ ਹਨ, ਉਹ ਇਸ ਨਵੀਂ ਮਿਲੀ ਜ਼ਿਮੇਵਾਰੀ ਨੂੰ ਵੀ ਬਾਖੂੂਬੀ ਨਿਭਾਉਣਗੇ। ਇਸ
ਨਿਯੁਕਤੀ *ਤੇ ਗੁਰਜੀਤ ਸਿੰਘ ਝੰਡੂਕੇ, ਪਰਮਿੰਦਰ ਸਿੰਘ ਬਹਿਣੀਵਾਲ ਚੇਅਰਮੈਂਨ ਲੀਗਲ ਸੈਲ ਕਾਂਗਰਸ, ਗੁਰਇਕਬਾਲ ਸਿੰਘ ਮਾਨਸ਼ਾਹੀਆ ਚੇਅਰਮੈਨ ਲੀਗਲ
ਸੈਲ ਅਕਾਲੀ ਦਲ, ਸਹਿਜਪਾਲ ਸਿੰਘ ਮੰਡੇਰ ਚੇਅਰਮੈਨ ਲੀਗਲ ਸੈਲ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ਮਾਨਸ਼ਾਹੀਆ, ਅਭਿਨੰਦਨ ਸ਼ਰਮਾ, ਰਾਹੁਲ
ਰੁਪਾਲ, ਰਵੀ ਰੁਪਾਲ ਬੁਲਾਰਾ ਯੂਥ ਕਾਂਗਰਸ ਮਾਨਸਾ, ਗੁਰਪਿਆਰ ਸਿੰਘ ਧਿੰਗੜ, ਰਾਕੇਸ਼ ਸਿੰਗਲਾ, ਸਰਬਜੀਤ ਸਿੰਘ ਵਾਲੀਆ, ਦੀਪਇੰਦਰ ਆਹਲੂਵਾਲੀਆ,
ਹਰਮਨ ਚਾਹਲ, ਬਲਵੀਰ ਕੌਰ ਐਡਵੋਕੇਟ, ਹਰਸਿਮਰਨ ਕੌਰ ਐਡਵੋਕੇਟ, ਰਾਜਵਿੰਦਰ ਕੌਰ ਐਡਵੋਕੇਟ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

LEAVE A REPLY

Please enter your comment!
Please enter your name here