ਮਾਨਸਾ 6 ਅਕਤੂਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਸ਼ਹਿਰ ਦਾ 30# ਤੋਂ ਵੱਧ ਏਰੀਆ 33 ਫੁੱਟ ਰੋਡ ਜ਼ੋ ਕਚਹਿਰੀ ਰੋਡ ਤੋਂ ਗਾਂਧੀ ਸਕੂਲ ਤੱਕ ਜਾਂਦੀ ਹੈ, ਉਸ ਨਾਲ ਜੁੜਿਆ ਹੋਇਆ ਹੈ। ਇਸ ਰੋਡ ਉਪਰ ਬਹੁਤੇ ਗਰੀਬ ਵਰਗ ਨਾਲ ਸਬੰਧਤ ਲੋਕਾਂ ਦੀ ਰਿਹਾਇਸ਼ ਹੈ। ਇਸ ਹਿੱਸੇ ਨੂੰ ਨਾਂ ਤਾਂ ਜਿਲ੍ਹਾ ਪ੍ਰਸ਼ਾਸਨ ਮਾਨਸਾ ਅਤੇ ਨਾ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾ ਬਹੁਤਾ ਧਿਆਨ ਦਿੰਦੇ ਹਨ ਕਿਉਂਕਿ ਇਸ ਏਰੀਏ ਦੇ ਲੋਕ ਜ਼ਿਆਦਾ ਗਰੀਬ ਹੋਣ ਕਾਰਣ ਆਪਣੀ ਰੋਜ਼ੀ ਰੋਟੀ ਤੱਕ ਹੀ ਸੀਮਿਤ ਹਨ। ਇਸ ਰੋਡ ਉਪਰ ਸੀਵਰੇਜ਼ ਦੀ ਸਮੱਸਿਆ ਵੀ 7^8 ਸਾਲ ਤੋਂ ਗੰਭੀਰ ਬਣੀ ਹੋਈ ਹੈ। ਗਰੀਬ ਲੋਕਾਂ ਦੇ ਘਰਾਂ ਵਿੱਚ ਸੀਵਰੇਜ਼ ਦਾ ਪਾਣੀ ਖੜ੍ਹਾ ਰਹਿੰਦਾ ਹੈ ਭਾਵੇਂ ਬਰਸਾਤੀ ਸੀਜ਼ਨ ਨਾ ਵੀ ਹੋਵੇ ਜਿਸ ਕਾਰਣ ਇਸ ਏਰੀਆ ਦੇ ਲੋਕ ਵੱਡੇ ਪੱਧਰ *ਤੇ ਮਲੇਰੀਆ, ਡੇਂਗੂ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆੳਂੁਦੇ ਰਹਿੰਦੇ ਹਨ। ਇਹ ਕਿ ਇਸ ਮਸਲੇ *ਤੇ ਇਸ ਏਰੀਆ ਦੇ ਲੋਕਾਂ ਵੱਲੋਂ ਵੱਖ ਵੱਖ ਸਮੇਂ ਤੇ ਧਰਨੇ ਵੀ ਲਾਏ ਜਾਂਦੇ ਰਹਿੰਦੇ ਹਨ ਅਤੇ ਵੱਖ ਵੱਖ ਪੱਧਰ ਦੀਆਂ ਵੋਟਾਂ ਦੇ ਮੌਕਿਆਂ *ਤੇ ਵੀ ਸਾਰੇ ਹੀ ਆਗੂ ਇੰਨ੍ਹਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਚਲੇ ਜਾਂਦੇ ਰਹੇ ਹਨ ਪਰ ਇਸ ਏਰੀਏ ਦੀ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਹੁਣ ਵਾਰਡ ਨੰਬਰ 6 ਅਤੇ 7 ਦੇ ਲੋਕਾਂ ਵੱਲੋਂ ਇਕੱਠੇ ਹੋਕੇ ਪੱਕਾ ਧਰਨਾ ਲਾਇਆ ਗਿਆ ਹੈ। ਜਿਸ ਵਿੱਚ ਇੰਨ੍ਹਾਂ ਵਾਰਡਾਂ ਦੇ ਵਿਅਕਤੀਆਂ ਵੱਲੋਂ ਸੀਵਰੇਜ਼ ਦੇ ਕੰਮ ਨੂੰ ਮੁਕੰਮਲ ਕਰਨ ਅਤੇ ਨਵਾਂ ਪਾਇਆ ਜਾ
ਰਿਹਾ ਸੀਵਰੇਜ਼ ਇਸ ਤਰੀਕੇ ਨਾਲ ਪਾਇਆ ਜਾਵੇ ਉਹ ਪੂਰੀ ਤਰ੍ਹਾਂ ਸੀਵਰ ਅਤੇ ਬਰਸਾਤੀ ਪਾਣੀ ਨੂੰ ਖਿੱਚ ਸਕਦਾ ਹੋਵੇ ਕਿਉਂਕਿ ਹੁਣ ਵੀ ਉਸੇ ਮੋਟਾਈ ਦੀਆਂ ਪਾਇਪਾਂ ਇਸ ਏਰੀਏ ਵਿੱਚ ਪਾਈਆਂ ਜਾ ਰਹੀਆਂ ਹਨ ਜ਼ੋ ਪਹਿਲਾਂ ਪਾਈਆਂ ਹੋਈਆਂ ਸਨ। ਇਸ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ। ਇਸ ਏਰੀਏ ਦੇ ਲੋਕਾਂ ਨੇ ਇਹ ਸਾਰੀ ਸਮੱਸਿਆ ਗੁਰਲਾਭ ਸਿੰਘ ਮਾਹਲ ਐਡਵੋਕੇਟ ਦੇ ਧਿਆਨ ਵਿੱਚ ਲਿਆਂਦੀ। ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ ਉਹ ਇਸ ਸਬੰਧੀ ਪਿਛਲੇ 5 ਸਾਲਾਂ ਤੋਂ ਪ੍ਰਸ਼ਾਸਨ ਕੋਲ ਵੇਰਵੇ ਰੱਖ ਰਹੇ ਹਨ। ਉਨ੍ਹਾਂ ਵੱਲੋਂ ਮਾਨਸਾ ਦੇ ਪੂਰਵ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਗੁਰਪਾਲ ਸਿੰਘ ਚਾਹਲ ਅਤੇ ਐਸਡੀਐਮ ਮਾਨਸਾ ਅਭਿਜੀਤ ਕਪਲਿਸ਼ ਨੂੰ ਕਈ ਵਾਰ ਮੌਕਾ ਵੀ ਵਿਖਾਇਆ ਪਰ ਇਹ ਸਮੱਸਿਆ ਉਸੇ ਤਰ੍ਹਾਂ ਬਰਕਰਾਰ ਹੈ। ਇਸ ਰੋਡ ਉਪਰ ਦੋ ਸਕੂਲ ਐਸ ਐਸ ਮਿੱਤਲ ਸਕੂਲ ਅਤੇ ਗਾਂਧੀ ਸਕੂਲ ਪੈਂਦੇ ਹਨ ਜਿਥੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ ਅਤੇ ਇਹ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਦਾ ਇੰਨ੍ਹਾਂ ਲੋਕਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਹੈ। ਜ਼ੋ ਲੋਕਾਂ ਵੱਲੋਂ ਧਰਨੇ ਦਿੱਤੇ ਜਾਂਦੇ ਹਨ ਉਸ ਵਿੱਚ ਵੀ ਕੇਵਲ ਵਾਰਡ ਵਾਸੀ ਹੀ ਸ਼ਾਮਲ ਹੁੰਦੇ ਹਨ। ਮਾਨਸਾ ਵਿੱਚ ਵੱਖ ਵੱਖ ਪਾਰਟੀਆਂ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਨੇਤਾਗਣ ਕਦੇ ਵੀ ਇੰਨ੍ਹਾਂ ਲੋਕਾਂ ਦੇ ਨਾਲ ਨਹੀਂ ਬੈਠੇ ਅਤੇ ਨਾ ਹੀ ਮੌਜੂਦਾ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਇਸ ਏਰੀਆ ਦਾ ਕਦੇ ਦੌਰਾ ਕਰਕੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਮਸਲੇ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕੋਲ ਲੈ ਕੇ ਜਾਣਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜ਼ੋ ਕਿ ਇੱਕ ਗਰੀਬਾਂ ਦੇ ਮੁੱਖ ਮੰਤਰੀ ਦੇ ਤੌਰ ਤੇ ਵਿਚਰ ਰਹੇ ਹਨ ਹੋ ਸਕਦਾ ਹੈ ਕਿ ਉਹ ਇੰਨ੍ਹਾਂ ਗਰੀਬਾਂ ਦੀ ਗੱਲ ਸੁਣਕੇ ਇਸ ਸਮੱਸਿਆ ਦਾ ਹੱਲ ਕਰਕੇ ਮਾਨਸਾ ਦੇ 30# ਲੋਕਾਂ ਨੂੰ ਰਾਹਤ ਦੇ ਦੇਣ।
ਜਾਰੀ ਕਰਤਾ:
ਗੁਰਲਾਭ ਸਿੰਘ ਮਾਹਲ ਐਡਵੋਕੇਟ
ਮੋ: 98154 27114