
ਮਾਨਸਾ,06 ਨਵੰਬਰ (ਸਾਰਾ ਯਹਾ /ਜੋਨੀ ਜਿੰਦਲ) ਮਾਨਸਾ ਦੀ ਗਰੀਨ ਵੈਲੀ ਅੰਡਰ 11 ਕਿ੍ਕਟ ਐਕਡਮੀ ਵਲੋਂ ਹਰਦੀਪ ਸ਼ਰਮਾ ਕੋਚ ਕਿ੍ਕਟ ਮਾਨਸਾ ਦੀ ਯੋਗ ਅਗਵਾਈ ਹੇਠ ਅੱਜ ਬਰਨਾਲਾ ਵਿਖੇ ਅੰਡਰ 11 ਕਿ੍ਕਟ ਲੜਕੇ ਵਲੋਂ ਇੱਕ ਦਿਨ ਦਾ ਮੈਚ ਮਾਸਟਰ ਕਲਾਸ ਕਿ੍ਕਟ ਐਕਡਮੀ ਨਾਲ ਖੇਡਿਆ ਗਿਆ ਅਤੇ ਪਹਿਲਾਂ ਖੇਡਦਿਆਂ ਮਾਸਟਰ ਕਲਾਸ ਕਿ੍ਕਟ ਐਕਡਮੀ ਬਰਨਾਲਾ ਵਲੋ ਮਾਨਸਾ ਦੀ ਕਿ੍ਕਟ ਐਕਡਮੀ ਗਰੀਨ ਵੈਲੀ ਨੂੰ ਨੂੰ 151 ਸਕੋਰ ਦਾ ਚੈਲਿੰਜ ਦਿੱਤਾ ਗਿਆ ਗਰੀਨ ਵੈਲੀ ਐਕਡਮੀ

ਵਲੋ ਜਿਸ ਨੂੰ 24 ਉਵਰਾ ਵਿਚ ਇਸ ਚੁਣੌਤੀ ਨੂੰ ਪੁਰਾ ਕਰ ਲਿਆ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੁਚੇਤ ਬਾਂਸਲ ਨੇ ਨਬਾਦ 59ਸਕੋਰ ਬਣਾਏ ਗਏ ਅਤੇ ਟੀਮ ਨੂੰ ਜਿੱਤ ਹਾਸਲ ਕਰਵਾਈ ਅਤੇ ਬਾਕੀ ਸਾਰੀ ਟੀਮ ਵਲੋਂ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਅਤੇ ਇਹ ਇਸ ਸਾਲ ਦਾ ਕੋਰੋਨਾ ਦੀ ਬੀਮਾਰੀ ਤੋਂ ਬਾਅਦ ਪਹਿਲਾ ਟੂਰਨਾਮੈਂਟ ਸੀ ਅਤੇ ਹਰਦੀਪ ਸ਼ਰਮਾ ਕਿ੍ਕਟ ਕੋਚ ਨੇ ਸਾਰੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਟੀਮ ਦੀ ਹੋਂਸਲਾ ਵਜਾਈ ਲਈ ਰਾਜ ਮੇਹਰਾ ਵੀ ਟੀਮ ਨਾਲ ਸਨ

