
ਮਾਨਸਾ 12 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਦੀ ਮੇਨ ਕਚਹਿਰੀ ਰੋਡ ‘ਤੇ ਪਏ ਵੱਡੇ ਖੱਡਿਆਂ ਨੂੰ ਭਰੇ ਜਾਣ ਤੋਂ ਬਾਅਦ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ,ਇਹ ਖੱਡੇ ਸੀਨੀਅਰ ਕਾਂਗਰਸੀ ਆਗੂ ਕੇਸਰ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਭਰੇ ਗਏ,ਜਿੰਨਾਂ ਨੇ ਆਪਣੇ ਤੌਰ ‘ਤੇ ਇਹ ਉਪਰਾਲਾ ਕੀਤਾ। ਸ਼ਹਿਰ ਦੀ ਸਭ ਤੋਂ ਮਹੱਤਵਪੂਰਨ ਰੋਡ ‘ਤੇ ਪਏ ਖੱਡਿਆਂ ਦੌਰਾਨ ਪਿਛਲੇ ਸਮੇਂ ਦੌਰਾਨ ਅਨੇਕਾਂ ਦੁਰਘਟਨਾਵਾਂ ਹੋ ਰਹੀਆਂ ਸਨ।
ਸੀਨੀਅਰ ਕਾਂਗਰਸੀ ਆਗੂ ਕੇਸਰ ਸਿੰਘ ਐਡਵੋਕੇਟ ਨੇ ਕਿਹਾ ਕਿ ਬੇਸ਼ੱਕ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਇਸ ਮੇਨ ਟਰੈਫਿਕ ਵਾਲੀ ਸੜਕ ਨੂੰ ਪਹਿਲ ਦੇ ਅਧਾਰ ਤੇ ਠੀਕ ਕਰਨ ਦੀ ਲੋੜ ਸੀ,ਪਰ ਹਰ ਰੋਜ਼ ਇਸ ਸੜਕ ਉਪਰ ਦੀ ਲੰਘਦੇ ਸੈਂਕੜੇ ਵਹੀਕਲਾਂ ਦੀ ਟਰੈਫਿਕ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਰਹਿੰਦੀ ਸੀ,ਜਿਸ ਕਾਰਨ ਇਨ੍ਹਾਂ ਖਤਰਨਾਕ ਖੱਡਿਆਂ ਨੂੰ ਭਰਨ ਦੀ ਲੋੜ ਸੀ, ਜਿਸ ਕਾਰਨ ਉਨ੍ਹਾਂ ਵੱਲ੍ਹੋਂ ਇਹ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਇਥੇ ਲੰਘਦੀਆਂ ਬੱਸਾਂ, ਕਾਰਾਂ ਅਤੇ ਹੋਰ ਵਹੀਕਲ ਸਵਾਰਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਕਾਂਗਰਸੀ ਆਗੂ ਨੇ ਕਿਹਾ ਬੇਸ਼ੱਕ ਵੱਡੇ ਖੱਡਿਆਂ ਨੂੰ ਇਕ ਵਿਰ ਭਰ ਦਿੱਤਾ ਗਿਆ ਹੈ,ਪਰ ਇਸ ਮੇਨ ਸੜਕ ਨੂੰ ਨਵੇਂ ਸਿਰਿਆਂ ਚੰਗੀ ਤਰ੍ਹਾਂ ਮਰੁੰਮਤ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਕਿ ਮਾੜੀ ਹਾਲਤ ਕਾਰਨ ਕੋਈ ਜਾਨੀ ਨੁਕਸਾਨ ਨਾ ਹੋਵੇ।
ਇਸ ਮੌਕੇ ਸ਼ਾਮਲ ਰਾਜੂ ਘਰਾਗਣਾ, ਪਰਮਪ੍ਰੀਤ ਸਿੰਘ ਮਾਨ, ਹਰਦੀਪ ਸਿੱਧੂ, ਭੁਪਿੰਦਰ ਸਿੰਘ ਤੱਗੜ੍ਹ, ਗੁਰਪ੍ਰੀਤ ਸਿੰਘ ਜੂੜੀ, ਸਤੀਸ਼ ਮਹਿਤਾ,ਦੀਪਕ ਮਹਿਤਾ,ਛਿੱਬਣ, ਰਾਜੇਸ਼ ਗੁਪਤਾ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਕੇਸਰ ਸਿੰਘ ਐਡਵੋਕੇਟ ਦਾ ਧੰਨਵਾਦ ਕੀਤਾ । ਉਨ੍ਹਾਂ ਪੰਜਾਬ ਸਰਕਾਰ ਤੋ ਵੀ ਮੰਗ ਕੀਤੀ ਕਿ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਨੂੰ ਸੁਧਾਰਨ ਲਈ ਲੋੜੀਂਦੇ ਯਤਨ ਕੀਤੇ ਜਾਣ।
