(ਸਾਰਾ ਯਹਾਂ/ਮੁੱਖ ਸੰਪਾਦਕ ):
ਅਪੈਕਸ ਕਲੱਬ ਮਾਨਸਾ (ਸਿਟੀ) ਵਲੋਂ ਮਾਨਸਾ ਸ਼ਹਿਰ ਦੇ ਸਾਹਿਲ ਪੁੱਤਰ ਸੰਤੋਖ ਕੁਮਾਰ ਦਾ ਵਾਇਸ ਆਫ ਪੰਜਾਬ ਚ ਪਹਿਲਾ ਸਥਾਨ ਹਾਸਲ ਕਰਨ ਤੇ ਸਨਮਾਨ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ “ਵਾਇਸ ਆਫ਼ ਪੰਜਾਬ ਛੋਟਾ ਚੈਂਪ 9” ਮੁਕਾਬਲੇ ਦਾ ਪਹਿਲਾ ਅਡੀਸ਼ਨ ਇੱਕ ਮਈ ਨੂੰ ਹੋਇਆ ਸੀ ਅਤੇ ਇਸ ਵਿੱਚ ਸਫਲ ਹੁੰਦਿਆ ਨੌਂ ਤਾਰੀਖ ਨੂੰ ਹੋਏ ਮੈਗਾ ਅਡੀਸ਼ਨ ਵਿੱਚ ਇਸ ਬੱਚੇ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਰੌਸ਼ਨ ਕੀਤਾ ਹੈ। ਇਸ ਬੱਚੇ ਨੂੰ ਕਲੱਬ ਵੱਲੋਂ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕਰਦਿਆਂ ਸੰਜੀਵ ਪਿੰਕਾਂ ਨੇ ਦੱਸਿਆ ਕਿ ਇਸ ਬੱਚੇ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਕੋਈ ਵਿਸ਼ੇਸ਼ ਜਾ ਕਿਸੇ ਬਾਹਰਲੀ ਅਕੈਡਮੀ ਤੋਂ ਟੇ੍ਨਿੰਗ ਨਹੀਂ ਲਈ ਇਹ ਪ੍ਰਾਪਤੀ ਇਸਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ।ਇਸ ਬੱਚੇ ਦੀ ਇਸ ਕਾਮਯਾਬੀ ਨਾਲ ਬੱਚਿਆਂ ਨੂੰ ਪੇ੍ਰਣਾ ਮਿਲੇਗੀ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਉੱਚਾ ਹੋਇਆ ਹੈ। ਪਹਿਲਾ ਵੀ ਮਾਨਸਾ ਨੇ ਕਈ ਨਾਮੀ ਗਾਇਕ ਸੰਗੀਤ ਦੀ ਦੁਨੀਆਂ ਨੂੰ ਦਿੱਤੇ ਹਨ। ਅੱਜ ਇਸ ਬੱਚੇ ਦਾ ਅਪੈਕਸ ਕਲੱਬ ਵੱਲੋਂ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦੇ ਹਾਂ ਇਸ ਬੱਚੇ ਨੂੰ ਪੜਾਈ ਜਾ ਗਾਇਕੀ ਲਈ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਹੋਵੇਗੀ ਤਾਂ ਕਲੱਬ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਸੁਰੇਸ਼ ਜਿੰਦਲ ਨੇ ਦੱਸਿਆ ਕਿ ਬੱਚੇ ਦੀ ਕਾਮਯਾਬੀ ਲਈ ਸਕੂਲ ਦੇ ਅਧਿਆਪਕਾਂ ਦਾ ਵੱਡਾ ਰੋਲ ਰਿਹਾ ਹੈ।ਇਸ ਮੌਕੇ ਸੁਰੇਸ਼ ਜਿੰਦਲ, ਭੁਪੇਸ਼ ਜਿੰਦਲ, ਧਰਮਪਾਲ ਸਿੰਗਲਾ,ਧੀਰਜ ਬਾਂਸਲ, ਨਰਿੰਦਰ ਜੋਗਾ, ਸਤੀਸ਼ ਗਰਗ, ਕੁਲਦੀਪ ਧਾਲੀਵਾਲ, ਮੈਡਮ ਅਮਨਦੀਪ ਕੌਰ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।