
ਮਾਨਸਾ 10 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)ਪਿਛਲੇ ਕਈ ਸਾਲਾਂ ਤੋਂ ਸਾਵਨ ਮਹੀਨੇ ਵਿੱਚ ਮਾਨਸਾ ਤੋਂ ਸੈਂਕੜੇ ਸ਼ਰਧਾਲੂਆਂ ਦਾ ਜੱਥਾ ਸ਼੍ਰੀ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਪੈਦਲ ਜਾਂਦਾ ਹੈ ਇਸੇ ਲੜੀ ਤਹਿਤ ਇਸ ਵਾਰ ਵੀ ਭੂਸ਼ਨ ਕੁਮਾਰ ਦੀ ਅਗਵਾਈ ਹੇਠ ਇਹ ਜੱਥਾ ਅਗਸਤ ਮਹੀਨੇ ਦੀ ਨੋ ਤਾਰੀਖ ਨੂੰ ਪੂਰੀ ਸ਼ਰਧਾ ਅਤੇ ਜੁਝਾਰੂ ਨਾਲ ਧਾਰਮਿਕ ਰਸਮਾਂ ਕਰਨ ਉਪਰੰਤ ਮਾਨਸਾ ਤੋਂ ਰਵਾਨਾ ਹੋਇਆ ਸੀ ਜਿਸ ਵਿੱਚ ਦੋ ਸੌ ਦੇ ਕਰੀਬ ਸ਼ਰਧਾਲੂਆਂ ਨੇ ਪੈਦਲ ਯਾਤਰਾ ਕਰਨ ਦਾ ਹੌਸਲਾ ਕੀਤਾ ਅਤੇ ਅੱਜ ਉਨ੍ਹਾਂ ਅੱਤ ਦੀ ਗਰਮੀ ਵਿੱਚ ਪੈਦਲ ਚਲਦਿਆਂ ਸ਼੍ਰੀ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕੀਤੇ।ਇਸ ਮੌਕੇ ਸੁਰੇਸ਼ ਮੋਠਾ ਨੇ ਦੱਸਿਆ ਕਿ ਇਸ ਯਾਤਰਾ ਦਾ ਹਿੱਸਾ ਬਣੇ ਮਾਨਸਾ ਦੇ ਸ਼ਰਧਾਲੂਆਂ ਨੇ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਪੂਰੀ ਤਰ੍ਹਾਂ ਦੇ ਨਾਲ ਇੱਕ ਦੂਜੇ ਦਾ ਸਹਿਯੋਗ ਕਰਦਿਆਂ ਇਹ ਯਾਤਰਾ ਮਹਾਂਮਾਈ ਦੀ ਕਿਰਪਾ ਨਾਲ ਪੂਰੀ ਕੀਤੀ ਹੈ ਉਨ੍ਹਾਂ ਰਸਤੇ ਵਿੱਚ ਵੱਖ ਵੱਖ ਸ਼ਹਿਰਾਂ ਚ ਠਹਿਰਾ ਸੰਬੰਧੀ ਸਥਾਨਕ ਲੋਕਾਂ ਵਲੋਂ ਕੀਤੇ ਪ੍ਰਬੰਧਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੱਥੇ ਦੇ ਮੈਂਬਰਾਂ ਨੂੰ ਸਥਾਨਕ ਲੋਕਾਂ ਵਲੋਂ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਵਧੀਆ ਢੰਗ ਨਾਲ ਕਰਕੇ ਦਿੱਤਾ ਗਿਆ ਚਾਹੇ ਬਿਸਤਰਿਆਂ ਦੀ ਗੱਲ ਹੋਵੇ ਜਾਂ ਖਾਣ ਪੀਣ ਦੇ ਪ੍ਰਬੰਧ ਦੀ ਗੱਲ ਹੋਵੇ ਹਰ ਤਰ੍ਹਾਂ ਦਾ ਇੰਤਜ਼ਾਮ ਕਾਬਿਲ ਏ ਤਾਰੀਫ਼ ਸੀ। ਇਸ ਮੌਕੇ ਨੈਣਾ ਦੇਵੀ ਮੰਦਰ ਕਮੇਟੀ ਦੇ ਅਹੁਦੇਦਾਰਾਂ ਪਿਆਰ ਸਿੰਘ, ਅਮਿਤ ਸ਼ਰਮਾ ਅਤੇ ਭਜਨ ਲਾਲ ਨੇ ਇਹਨਾਂ ਸ਼ਰਧਾਲੂਆਂ ਨੂੰ ਚੁੰਨੀਆਂ ਪਾਕੇ ਸਨਮਾਨਿਤ ਕਰਦਿਆ ਕਿਹਾ ਕਿ ਪ੍ਰਭੂ ਦੀ ਸੱਚੀ ਭਗਤੀ ਨਾਲ ਹੀ ਪ੍ਰਮਾਤਮਾਂ ਨੂੰ ਪਾਇਆ ਜਾ ਸਕਦਾ ਹੈ ਅਤੇ ਉਸ ਭਗਤੀ ਦੇ ਰਾਹ ਨੂੰ ਦੱਸਣ ਲਈ ਗੁਰੂ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਗੁਰੂ ਦਾ ਸਤਿਕਾਰ ਕਰਦਿਆਂ ਉਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੁੰਦੀ ਹੈ ਅਤੇ ਖੁਸ਼ਕਿਸਮਤ ਇਨਸਾਨ ਨੂੰ ਹੀ ਚੰਗਾ ਗੁਰੂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਾਸੀਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸੰਗਤ ਦਾ ਇਥੇ ਪਹੁੰਚਣ ਤੇ ਸਵਾਗਤ ਹੈ।ਇਸ ਮੌਕੇ ਰਕੇਸ਼ ਤੋਤਾ, ਸੁਰਿੰਦਰ ਲਾਲੀ, ਰੋਹਿਤ ਭਾਰਤੀ, ਰਾਮਾ ਬਾਂਸਲ, ਵਰਿੰਦਰ ਟਿੰਕੂ, ਰਜਿੰਦਰ ਬਾਂਸਲ, ਯਿਸੂ ਮਿੱਤਲ ਆਦਿ ਹਾਜ਼ਰ ਸਨ।
